ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਬੱਲੇਬਾਜ਼ ਗੋਤਮ ਗੰਭੀਰ ਨੇ ਭਰੇ ਮਨ ਨਾਲ ਕ੍ਰਿਕਟ ਨੂੰ ਕਿਹਾ ਅਲਵਿਦਾ

ਦੋ ਸਾਲ ਤੋਂ ਇੰਟਨੈਸ਼ਨਲ ਮੈਚਾਂ ਤੋਂ ਦੂਰ ਚੱਲ ਰਹੇ ਗੋਤਮ ਗੰਭੀਰ ਨੇ ਕ੍ਰਿਕਟ ਦੇ ਸਾਰੇ ਵਰਗਾਂ ਤੋਂ ਸੰਨਿਆਸ ਲੈ ਲਿਆ ਹੈ। ਖੱਬੇ ਹੱਥ ਦੇ ਬੱਲੇਬਾਜ਼ ਗੋਤਮ ਗੰਭੀਰ ਨੇ ਮੰੰਗਲਵਾਰ (4 ਦਸੰਬਰ) ਨੂੰ ਇਸਦਾ ਐਲਾਨ ਕੀਤਾ। ਗੋਤਮ ਗੰਭੀਰ ਨੇ ਕ੍ਰਿਕਟ ਨੂੰ ਅਲਵਿਦਾ ਕਰਨ ਦੀ ਜਾਣਕਾਰੀ ਆਪਣੇ ਫੇਸਬੁੱਕ ਪੇਜ ਤੇ ਸਾਂਝੀ ਕੀਤੀ। ਗੋਤਮ ਨਵੰਬਰ 2016 ਮਗਰੋਂ ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਸਨ। ਉਨ੍ਹਾਂ ਨੇ ਆਪਣਾ ਆਖਰੀ ਟੈਸਟ ਮੈਚ ਇੰਗਲੈਂਡ ਖਿਲਾਫ ਨਵੰਬਰ 2016 ਚ ਰਾਜਕੋਟ ਚ ਖੇਡਿਆ ਸੀ।

 

 

ਗੋਤਮ ਗੰਭੀਰ ਕੁੱਝ ਦਿਨ ਪਹਿਲਾਂ ਹੀ 37 ਸਾਲ ਦੇ ਹੋਏ ਸਨ। ਟੀਮ ਇੰਡੀਆ ਚ ਥਾਂ ਨਾ ਬਣਾ ਪਾਉਣ ਕਾਰਨ ਉਨ੍ਹਾਂ ਦੇ ਕ੍ਰਿਕਟ ਭਵਿੱਖ ਤੇ ਰੋਜ਼ਾਨਾ ਹੀ ਲੋਕ ਸਵਾਲ ਪੁੱਛਦੇ ਸਨ ਪਰ ਉਨ੍ਹਾਂ ਨੇ ਇਨ੍ਹਾਂ ਸਾਰੀਆਂ ਕਿਆਸਾਰੀਆਂ ਦਾ ਅੰਤ ਕਰ ਦਿੱਤਾ। ਗੰਭੀਰ ਨੇ ਆਪਣੀ ਜਿ਼ੰਦਗੀ ਚ ਹੁਣ ਤੱਕ 58 ਟੈਸਟ ਮੈਚ, 147 ਵਨਡੇ ਮੈਚ ਅਤੇ 37 ਟੀ20 ਇੰਟਰਨੈਸ਼ਨਲ ਮੈਚ ਖੇਡੇ। ਗੰਭੀਰ ਨੇ 58 ਟੈਸਟ ਮੈਚਾਂ ਚ 41.96 ਦੀ ਔਸਤ ਨਾਲ 4154 ਰਨ ਬਣਾਏ। ਇਨ੍ਹਾਂ ਚ 9 ਸੈਂਕੜੇ ਵੀ ਸ਼ਾਮਲ ਹਨ।

 

ਭਾਰਤ ਨੇ ਗੋਤਮ ਗੰਭੀਰ ਦੇ ਖੇਡਕਾਲ ਦੌਰਾਨ ਦੋ ਵਿਸ਼ਵ ਕੱਪ (ਟੀ20 ਵਿਸ਼ਵ ਕੱਪ 2007, ਵਨਡੇ ਵਿਸ਼ਵ ਕੱਪ 2011) ਜਿੱਤੇ। ਗੰਭੀਰ ਨੇ ਇਨ੍ਹਾਂ ਦੋਨਾਂ ਹੀ ਵਿਸ਼ਵ ਕੱਪ ਦੇ ਫਾਈਨਲ ਚ ਭਾਰਤ ਦੇ ਸਿਖਰ ਰਨ ਬਣਾਉਣ ਵਾਲੇ ਬੱਲੇਬਾਜ਼ ਰਹੇ।

 

ਗੋਤਮ ਗੰਭੀਰ ਨੇ ਕਿਹਾ ਕਿ ਇਹ ਜੀਵਨ ਦਾ ਸਭ ਤੋਂ ਮੁਸ਼ਕਲ ਫੈਸਲਾ ਸੀ, ਜਿਸਨੂੰ ਉਨ੍ਹਾਂ ਨੇ ਭਾਰੀ ਮਨ ਨਾਲ ਲਿਆ ਹੈ। ਉਨ੍ਹਾਂ ਨੂੰ ਬਹੁਤ ਦਿਨਾਂ ਤੋਂ ਲੱਗ ਰਿਹਾ ਸੀ ਕਿ ਇਸਦਾ ਐਲਾਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਆਪਣੇ ਖੇਡਕਾਲ ਚ ਮਦਦ ਕਰਨ ਵਾਲਿਆਂ ਨੂੰ ਧੰਨਵਾਦ ਕੀਤਾ ਹੈ।

  

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gautam gambhir announces retirement from cricket