ਭਾਰਤੀ ਟੀਮ ਦੇ ਸਾਬਕਾ ਕ੍ਰਿਕਟ ਗੌਤਮ ਗੰਭੀਰ ਨੇ ਮਹਿੰਦਰ ਸਿੰਘ ਧੋਨੀ ਦੇ ਆਲਮੀ ਕ੍ਰਿਕਟ ਤੋਂ ਸੰਨਿਆਸ ਤੇ ਹੋ ਰਹੀ ਵੱਡਮੁੱਲੀ ਚਰਚਾ ’ਤੇ ਆਪਣੇ ਵਿਚਾਰ ਰੱਖੇ ਹਨ। ਗੰਭੀਰ ਮੁਤਾਬਕ ਸੰਨਿਆਸ ਬਾਰੇ ਭਾਵਨਾਤਮਕ ਨਹੀਂ ਬਲਕਿ ਪ੍ਰੈਕਟੀਕਲ ਹੋ ਕੇ ਸੋਚਣਾ ਚਾਹੀਦਾ ਹੈ।
ਧੋਨੀ ਹਾਲੇ 38 ਸਾਲ ਦੇ ਹੋ ਚੁੱਕੇ ਹਨ ਤੇ ਕਈ ਮਾਹਰ ਬੱਲੇਬਾਜ਼ਾਂ ਦਾ ਮੰਨਣਾ ਹੈ ਕਿ ਹੁਣ ਉਨ੍ਹਾਂ ਨੂੰ ਆਲਮੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਾ ਚਾਹੀਦਾ ਹੈ। ਲੰਘੇ ਵਿਸ਼ਵ ਕੱਪ ਚ ਭਾਰਤੀ ਟੀਮ ਸੈਮੀਫਾਈਨਲ ਤਕ ਪੁੱਜੀ ਪਰ ਇਸ ਦੌਰਾਨ ਧੋਨੀ ਨੂੰ ਹੋਲੀ ਬੱਲੇਬਾਜ਼ੀ ਨੂੰ ਲੈ ਕੇ ਕਾਫੀ ਨਿਖੇਧੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧੋਨੀ ਨੇ 9 ਮੈਚ ਚ 273 ਦੌੜਾਂ ਬਣਾਈਆਂ, ਇਸ ਦੌਰਾਨ ਉਨ੍ਹਾਂ ਦੀ ਸਟ੍ਰਾਈਕ ਰੇਟ ਸਿਰਫ 87.78 ਰਹੀ।
ਗੰਭੀਰ ਨੇ ਇਕ ਇੰਟਰਵੀਊ ਚ ਕਿਹਾ, ਜਦੋਂ ਧੋਨੀ ਟੀਮ ਦੇ ਕਪਤਾਨ ਸਨ ਤਾਂ ਉਨ੍ਹਾਂ ਨੇ ਆਸਟ੍ਰੇਲੀਆ ਚ ਸੀਬੀ ਸੀਰੀਜ਼ ਤੋਂ ਪਹਿਲਾਂ ਮੈਨੂੰ ਕਿਹਾ ਸੀ ਕਿ ਮੈਂ, ਸਚਿਨ ਤੇਂਦੁਲਕਰ ਤੇ ਵੀਰੇਂਦਰ ਸਹਿਵਾਗ ਇਸ ਮੁਕਾਬਲੇ ਚ ਨਹੀਂ ਖੇਡ ਸਕਦੇ ਕਿਉਂਕਿ ਮੈਦਾਨ ਵੱਡੇ ਸਨ। ਧੋਨੀ ਨੇ ਕਿਹਾ ਸੀ ਅਗਲੇ ਵਿਸ਼ਵ ਕੱਪ ਲਈ ਨੌਜਵਾਨਾਂ ਖਿਡਾਰੀਆਂ ਨੂੰ ਟੀਮ ਚ ਥਾਂ ਦਿੱਤੀ ਜਾਵੇ। ਇਸ ਤੇ ਪ੍ਰੈਕਟੀਕਲ ਫੈਸਲਾ ਹੋਣਾ ਚਾਹੀਦੈ ਨਾ ਕਿ ਭਾਵਨਾਤਮਕ ਹੋ ਕੇ।
.