ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਬੁੱਧਵਾਰ ਨੂੰ ਅੰਬਾਤੀ ਰਾਇਡੂ (Ambati Rayudu) ਦੇ ਖੇਡ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਐਮਐਸਕੇ ਪ੍ਰਸ਼ਾਦ ਦੀ ਅਗਵਾਈ ਵਾਲੀ ਚੋਣ ਕਮੇਟੀ ਨੂੰ ਜਮ ਕੇ ਕੋਸਿਆ ਹੈ। ਉਨ੍ਹਾਂ ਨੇ ਬੀਸੀਸੀਆਈ ਸਲੈਕਟਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਚੋਣਕਰਤਾਵਾਂ ਨੇ ਮਿਲ ਕੇ ਇੰਨੀਆਂ ਦੌੜਾਂ ਨਹੀਂ ਬਣਾਈਆਂ, ਜਿੰਨੇ ਰਾਇਡੂ ਨੇ ਆਪਣੇ ਕਰੀਅਰ ਵਿੱਚ ਬਣਾਏ।
ਮੌਜੂਦਾ ਆਈਸੀਸੀ ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਅਣਦੇਖੀ ਤੋਂ ਬਾਅਦ ਅੰਬਾਤੀ ਰਾਇਡੂ ਨੇ ਬੀਸੀਸੀਆਈ ਨੂੰ ਲਿਖੀ ਇੱਕ ਈਮੇਲ ਵਿੱਚ ਬਿਨਾਂ ਕਾਰਨ ਸਪੱਸ਼ਟ ਕੀਤੇ ਖੇਡ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ।
ਸਟਾਰ ਸਪੋਰਟਸ ਦੇ ਮਾਹਰ ਗੰਭੀਰ ਨੇ ਕ੍ਰਿਕਟ ਲਾਈਵ ਪ੍ਰੋਗਰਾਮ ਦੌਰਾਨ ਕਿਹਾ ਕਿ ਨੇਰੇ ਅਨੁਸਾਰ ਇਸ ਵਿਸ਼ਵ ਕੱਪ ਵਿੱਚ ਚੋਣਕਰਤਾਵਾਂ ਨੇ ਪੂਰੀ ਤਰ੍ਹਾਂ ਨਾਲ ਨਿਰਾਸ਼ ਕੀਤਾ। ਰਾਇਡੂ ਦਾ ਸੰਨਿਆਸ ਲੈਣ ਦਾ ਫੈਸਲਾ ਉਨ੍ਹਾਂ ਕਾਰਨ ਲਿਆ ਹੈ ਅਤੇ ਇਸ ਲਈ ਉਨ੍ਹਾਂ ਦਾ ਫੈਸਲਾ ਕਰਨ ਦਾ ਹੁਨਰ ਜ਼ਿੰਮੇਵਾਰ ਹੈ।
ਬ੍ਰਿਟੇਨ ਵਿੱਚ ਚੱਲ ਰਹੇ ਵਿਸ਼ਵ ਕੱਪ ਲਈ ਰਾਇਡੂ ਅਧਿਕਾਰਿਕ ਸਟੈਂਡ ਬਾਈ ਸੂਚੀ ਵਿੱਚ ਸ਼ਾਮਲ ਸਨ ਪਰ ਆਲਰਾਊਂਡਰ ਵਿਜੈ ਸ਼ੰਕਰ ਦੇ ਸੱਟ ਲੱਗ ਕੇ ਬਾਹਰ ਹੋਣ ਦੇ ਬਾਵਜੂਦ ਉਨ੍ਹਾਂ ਦੀ ਅਣਦੇਖੀ ਕੀਤੀ ਗਈ।