ਪਾਕਿਸਤਾਨ ਕ੍ਰਿਕਟ ਦਾ ਕਾਲਾ ਸੱਚ ਸਾਹਮਣੇ ਆਉਣ ਤੋਂ ਬਾਅਦ ਕ੍ਰਿਕਟਰਾਂ ਦੀ ਪ੍ਰਤੀਕ੍ਰਿਆ ਆਉਣੀ ਸ਼ੁਰੂ ਹੋ ਗਈ ਹੈ। ਸਾਬਕਾ ਕ੍ਰਿਕਟਰ ਮਦਨ ਲਾਲ ਤੋਂ ਬਾਅਦ ਹੁਣ ਗੌਤਮ ਗੰਭੀਰ ਨੇ ਇਹ ਕਹਿੰਦੇ ਹੋਏ ਪ੍ਰਤੀਕਰਮ ਦਿੱਤਾ ਕਿ ਇਹੀ ਪਾਕਿਸਤਾਨ ਦਾ ਅਸਲ ਚਿਹਰਾ ਹੈ ਤੇ ਬੇਹਦ ਸ਼ਰਮਨਾਕ ਹੈ।
ਦਰਅਸਲ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਇਬ ਅਖਤਰ ਨੇ ਕਿਹਾ ਸੀ ਕਿ ਦਾਨਿਸ਼ ਕਨੇਰੀਆ ਦੇ ਹਿੰਦੂ ਹੋਣ ਕਾਰਨ ਉਨ੍ਹਾਂ ਨਾਲ ਪਾਕਿਸਤਾਨੀ ਕ੍ਰਿਕੇਟਰ ਵਿਤਕਰਾ ਕਰਿਆ ਕਰਦੇ ਸਨ। ਕੋਈ ਵੀ ਕਨੇਰੀਆ ਨਾਲ ਗੱਲ ਨਹੀਂ ਕਰਦਾ ਸੀ ਤੇ ਨਾ ਹੀ ਉਨ੍ਹਾਂ ਦੇ ਨਾਲ ਭੋਜਨ ਖਾਂਦਾ ਸੀ ਕਿਉਂਕਿ ਉਹ ਹਿੰਦੂ ਸਨ। ਸ਼ੋਏਬ ਅਖਤਰ ਦੇ ਬਿਆਨ ਦੀ ਖ਼ੁਦ ਪਾਕਿਸਤਾਨ ਦੇ ਸਾਬਕਾ ਸਪਿਨਰ ਦਾਨਿਸ਼ ਕਨੇਰੀਆ ਨੇ ਪੁਸ਼ਟੀ ਕੀਤੀ ਸੀ।
ਦਾਨਿਸ਼ ਕਨੇਰੀਆ ਨੇ ਕਿਹਾ ਕਿ ਕਈ ਕ੍ਰਿਕਟਰਾਂ ਨੇ ਉਨ੍ਹਾਂ ਨਾਲ ਹਿੰਦੂ ਹੋਣ ਕਾਰਨ ਗੱਲਬਾਤ ਨਹੀਂ ਕੀਤੀ। ਉਹ ਪਹਿਲਾਂ ਬੋਲ ਨਹੀਂ ਸਕਦੇ ਸਨ ਪਰ ਹੁਣ ਉਹ ਉਨ੍ਹਾਂ ਕ੍ਰਿਕਟਰਾਂ ਦੇ ਨਾਮ ਜ਼ਾਹਰ ਕਰਨਗੇ।
ਪਾਕਿਸਤਾਨ ਚ ਦਾਨਿਸ਼ ਕਨੇਰੀਆ ਖਿਲਾਫ ਵਿਤਕਰਾ ਹੋਣ ਬਾਰੇ ਸਾਬਕਾ ਭਾਰਤੀ ਟੀਮ ਦੇ ਕ੍ਰਿਕਟਰ ਅਤੇ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਕਿਹਾ, 'ਇਹੀ ਪਾਕਿਸਤਾਨ ਦਾ ਅਸਲ ਚਿਹਰਾ ਹੈ, ਦੂਜੇ ਪਾਸੇ ਭਾਰਤੀ ਟੀਮ ਦੀ ਕਪਤਾਨੀ ਲੰਬੇ ਸਮੇਂ ਤੋਂ ਘੱਟ ਗਿਣਤੀ ਹੋਣ ਦੇ ਬਾਵਜੂਦ ਮੁਹੰਮਦ ਅਜ਼ਹਰੂਦੀਨ ਨੇ ਕੀਤੀ ਸੀ, ਇਹ ਬਹੁਤ ਵੱਡੀ ਗੱਲ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਕ ਖਿਡਾਰੀ ਜੋ ਆਪਣੇ ਦੇਸ਼ ਦੀ ਨੁਮਾਇੰਦਗੀ ਕਰਦਾ ਹੈ, ਉਸ ਨੂੰ ਇਸ ਸਭ ਚੋਂ ਲੰਘਣਾ ਪੈਂਦਾ ਹੈ, ਉਹ ਵੀ ਉਦੋਂ ਜਦੋਂ ਇਮਰਾਨ ਖਾਨ ਦੇਸ਼ ਦੇ ਪ੍ਰਧਾਨ ਮੰਤਰੀ ਹੋਣ। ਬਹੁਤ ਹੀ ਸ਼ਰਮਨਾਕ ਹੈ ਇਹ।
ਦੂਜੇ ਪਾਸੇ, ਸਾਬਕਾ ਕ੍ਰਿਕਟਰ ਮਦਨ ਲਾਲ ਨੇ ਕਿਹਾ ਕਿ ਭਾਰਤੀ ਅਤੇ ਪਾਕਿਸਤਾਨੀ ਖਿਡਾਰੀਆਂ ਚ ਸਭ ਤੋਂ ਵੱਡਾ ਅੰਤਰ ਸਿੱਖਿਆ ਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਕ੍ਰਿਕਟ ਕੈਰੀਅਰ ਦੌਰਾਨ ਕਨੇਰੀਆ ਨਾਲ ਜਿਸ ਤਰੀਕੇ ਦਾ ਵਤੀਰਾ ਹੋਇਆ, ਉਹ ਬਹੁਤ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਭਾਰਤੀ ਡਰੈਸਿੰਗ ਰੂਮ ਚ ਅਜਿਹੀ ਕੋਈ ਗਤੀਵਿਧੀ ਨਹੀਂ ਸੀ ਤੇ ਨਾ ਹੀ ਅਜਿਹਾ ਹੁੰਦਾ ਹੈ।
ਦਾਨਿਸ਼ ਕਨੇਰੀਆ ਨੇ ਖੋਲ੍ਹੀ ਪਾਕਿਸਤਾਨ ਦੀ ਪੋਲ, ਕਿਹਾ ਮੈਂ ਹਿੰਦੂ ਸੀ ਇਸ ਲਈ…
.