ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

3 ਗ੍ਰੈਂਡ ਸਲੇਮ ਜੇਤੂ ਜਰਮਨੀ ਦਾ ਟੈਨਿਸ ਸਟਾਰ ਕਰਜ਼ਾ ਲਾਹੁਣ ਲਈ ਵੇਚ ਰਿਹੈ ਟਰਾਫ਼ੀਆਂ

3 ਗ੍ਰੈਂਡ ਸਲੇਮ ਜੇਤੂ ਜਰਮਨੀ ਦਾ ਟੈਨਿਸ ਸਟਾਰ ਕਰਜ਼ਾ ਲਾਹੁਣ ਲਈ ਵੇਚ ਰਿਹੈ ਟਰਾਫ਼ੀਆਂ

ਜਰਮਨੀ ਦੇ ਪ੍ਰਸਿੱਧ ਟੈਨਿਸ ਖਿਡਾਰੀ ਬੋਰਿਸ ਬੇਕਰ ਨੂੰ ਆਪਣਾ ਕਰਜ਼ਾ ਲਾਹੁਣ ਲਈ ਕਰੀਅਰ ’ਚ ਮਿਹਨਤ ਨਾਲ ਜਿੱਤੀਆਂ ਵਡਮੁੱਲੀਆਂ ਟ੍ਰਾਫ਼ੀਆਂ ਨੀਲਾਮ ਕਰਨੀਆਂ ਪੈ ਰਹੀਆਂ ਹਨ। ਨੀਲਾਮੀ ਅੱਜ ਸੋਮਵਾਰ ਤੋਂ ਸ਼ੁਰੂ ਹੋ ਗਈ।

 

 

ਬ੍ਰਿਟਿਸ਼ ਨੀਲਾਮੀ ਫ਼ਰਮ ਵਾਈਲਸ ਹਾਰਡੀ ਨੇ ਅੱਜ ਆੱਨਲਾਈਨ ਨੀਲਾਮੀ ਰਾਹੀਂ ਇਨ੍ਹਾਂ ਟਰਾਫ਼ੀਆਂ ਨੂੰ ਵੇਚਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਗ੍ਰੈਂਡ ਸਲੈਮ ਦਾ ਖਿ਼ਤਾਬ ਜਿੱਤਣ ਵਾਲੇ ਸਭ ਤੋਂ ਘੱਟ ਉਮਰ ਦੇ ਟੈਨਿਸ ਸਟਾਰ ਬੇਕਰ ਆਪਣੇ ਵੇਲੇ ਦੇ ਮਹਾਨ ਟੈਨਿਸ ਖਿਡਾਰੀਆਂ ’ਚ ਗਿਣੇ ਜਾਂਦੇ ਹਨ।

 

 

ਉਨ੍ਹਾਂ 17 ਸਾਲਾਂ ਦੀ ਉਮਰ ਵਿੱਚ ਹੀ ਤਿੰਨ ਗ੍ਰੈਂਡ ਸਲੈਮ ਜਿੱਤ ਲਏ ਸਨ। ਬੇਕਰ ਆਪਣੇ ਕਰਜ਼ੇ ਲਾਹੁਣ ਲਈ ਧਨ ਇਕੱਠਾ ਕਰਨ ਵਾਸਤੇ ਆਪਣੇ ਮੈਡਲ, ਕੱਪ, ਘੜੀਆਂ ਤੇ ਤਸਵੀਰਾਂ ਸਮੇਤ ਕੁੱਲ 82 ਚੀਜ਼ਾਂ ਦੀ ਨੀਲਾਮੀ ਕਰਨਗੇ।

 

 

ਇਹ ਨੀਲਾਮੀ 11 ਜੁਲਾਈ ਤੱਕ ਚੱਲਣੀ ਹੈ, ਜਿਸ ਬਾਰੇ ਜਾਣਕਾਰੀ ਨੀਲਾਮੀਕਾਰ ਕੰਪਨੀ ਨੇ ਆਪਣੀ ਵੈੱਬਸਾਈਟ ’ਤੇ ਜਾਰੀ ਕੀਤੀ ਹੈ। ਜਰਮਨ ਸਟਾਰ ਦੀਆਂ ਟਰਾਫ਼ੀਆਂ ਵਿੱਚ ਚੈਲੰਜ ਕੱਪ, ਤਿੰਨ ਰੇਨਸ਼ਾੱਅ ਕੱਪ ਦੀਆਂ ਕਾਪੀਆਂ ਸ਼ਾਮਲ ਹਨ।

 

 

ਸਾਲ 1990 ’ਚ ਵਿੰਬਲਡਨ ਦੇ ਫ਼ਾਈਨਲਿਸਟ ਰਹਿਣ ’ਤੇ ਹਾਸਲ ਹੋਇਆ ਉਨ੍ਹਾਂ ਦਾ ਤਮਗ਼ਾ ਤੇ ਸਾਲ 1989 ’ਚ ਈਵਾਨ ਲੈਂਡਲ ਉੱਤੇ ਮਿਲੀ ਜਿੱਤ ਤੋਂ ਬਾਅਦ ਭੇਟ ਕੀਤਾ ਗਿਆ ਯੂਐੱਸ ਓਪਨ ਦਾ ਚਾਂਦੀ ਦਾ ਕੱਪ ਵੀ ਨੀਲਾਮ ਕੀਤਾ ਜਾਵੇਗਾ।

 

 

ਇਸ ਨੂੰ ਗਹਿਣੇ ਡਿਜ਼ਾਇਨ ਕਰਨ ਲਈ ਪ੍ਰਸਿੱਧ ਟਿਫ਼ਨੀ ਨੇ ਬਣਾਇਆ ਸੀ। 51 ਸਾਲਾ ਮਹਾਨ ਖਿਡਾਰੀ ਬੋਰਿਸ ਬੇਕਰ ਨੂੰ ਸਾਲ 2017 ਦੌਰਾਨ ਦੀਵਾਲੀਆ ਐਲਾਨ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Germany s Tennis Star is selling trophies only to repay debts