ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਲੇਨ ਮੈਕਸਵੈਲ ਨੇ ਭਾਰਤੀ ਅੰਦਾਜ਼ 'ਚ ਵਿੰਨੀ ਰਮਨ ਨਾਲ ਕੀਤੀ ਮੰਗਣੀ

ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੈਲ ਨੇ ਇੱਕ ਵਾਰ ਫਿਰ ਮੰਗਣੀ ਕੀਤੀ ਹੈ। ਪਿਛਲੇ ਮਹੀਨੇ ਆਪਣੀ ਮੰਗਣੀ ਦੀ ਜਾਣਕਾਰੀ ਦੇਣ ਵਾਲੇ ਮੈਕਸਵੈਲ ਨੇ ਇਸ ਵਾਰ ਆਪਣੀ ਮੰਗੇਤਰ ਵਿੰਨੀ ਰਮਨ ਨਾਲ ਭਾਰਤੀ ਅੰਦਾਜ਼ 'ਚ ਮੰਗਣੀ ਕੀਤੀ ਹੈ। ਵਿੰਨੀ ਰਮਨ ਨੇ ਇਸ ਮੰਗਣੀ ਦੀ ਤਸਵੀਰ ਨੂੰ ਆਪਣੇ ਅਧਿਕਾਰਕ ਇੰਸਟਾਗ੍ਰਾਮ ਹੈਂਡਲ ਤੋਂ ਸਾਂਝਾ ਕੀਤਾ ਹੈ। ਮੈਕਸਵੈਲ ਨੇ ਕੁਝ ਸਮਾਂ ਪਹਿਲਾਂ ਆਪਣੀ ਭਾਰਤੀ ਮੂਲ ਦੀ ਪ੍ਰੇਮਿਕਾ ਵਿੰਨੀ ਰਮਨ ਨਾਲ ਸਗਾਈ ਕੀਤੀ ਸੀ ਅਤੇ ਇਸ ਖੁਸ਼ਖਬਰੀ ਨੂੰ ਇੰਸਟਾਗ੍ਰਾਮ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਸੀ।
 

 

ਮੈਕਸਵੈਲ ਅਤੇ ਵਿੰਨੀ ਲੰਮੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਵਿੰਨੀ ਨੇ ਇੰਸਟਾਗ੍ਰਾਮ 'ਤੇ ਆਪਣੀ ਮੰਗਣੀ ਫ਼ੋਟੋ ਵੀ ਸ਼ੇਅਰ ਕੀਤੀ ਹੈ। ਗਲੇਨ ਮੈਕਸਵੈਲ ਨੂੰ ਹਾਲ ਹੀ ਵਿੱਚ ਦੱਖਣੀ ਅਫਰੀਕਾ ਦੇ ਦੌਰੇ ਲਈ ਆਸਟ੍ਰੇਲੀਆਈ ਟੀਮ ਵਿੱਚ ਚੁਣਿਆ ਗਿਆ ਸੀ, ਪਰ ਫਿਰ ਉਹ ਆਪਣੀ ਖੱਬੀ ਕੂਹਣੀ ਦੀ ਸਰਜਰੀ ਲਈ ਟੀਮ ਤੋਂ ਬਾਹਰ ਹੋ ਗਏ ਸਨ।
 

 

ਵਿੰਨੀ ਰਮਨ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਵਿੱਚ ਜੋੜਾ ਭਾਰਤੀ ਪਹਿਰਾਵੇ ਵਿੱਚ ਦਿਖਾਈ ਦੇ ਰਿਹਾ ਹੈ। ਜਿੱਥੇ ਵਿੰਨੀ ਰਮਨ ਲਹਿੰਗਾ ਪਾਏ ਦਿਖਾਈ ਦੇ ਰਹੀ ਹੈ, ਉੱਥੇ ਗਲੇਨ ਮੈਕਸਵੈਲ ਰਵਾਇਤੀ ਅੰਦਾਜ਼ ਵਿੱਚ ਸ਼ੇਰਵਾਨੀ ਪਹਿਨੇ ਵਿਖਾਈ ਦੇ ਰਹੇ ਹਨ। ਵਿੰਨੀ ਨੇ ਇਹ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਇੰਡੀਅਨ ਸਟਾਈਲ ਦੀ ਮੰਗਣੀ ਵਾਲੀ ਤਸਵੀਰ ਹੈ।
 

 
 
 
 
 
 
 
 
 
 
 
 
 

💍

A post shared by Glenn Maxwell (@gmaxi_32) on

 

ਦੱਸ ਦੇਈਏ ਕਿ ਮੈਕਸਵੈਲ ਨੇ ਵਿੰਨੀ ਨਾਲ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਰਿੰਗ ਬਣਾਈ ਸੀ, ਜਦਕਿ ਵਿੰਨੀ ਨੇ ਉਹੀ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਕਿਹਾ, "ਪਿਛਲੇ ਹਫਤੇ ਮੇਰੇ ਮਨਪਸੰਦ ਵਿਅਕਤੀ ਨੇ ਮੈਨੂੰ ਵਿਆਹ ਕਰਨ ਲਈ ਪੁੱਛਿਆ ਅਤੇ ਮੈਂ ਕਹਿ ਦਿੱਤਾ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Glenn Maxwell fiancee Vini Raman shares photo from their Indian engagement see beautiful pics