ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੇਡ ਨੀਤੀ ਮੁਤਾਬਕ ਹਰਿਆਣਾ `ਚ ਖਿਡਾਰੀਆਂ ਨੂੰ ਮਿਲਣਗੀਆਂ ਸਰਕਾਰੀ ਨੌਕਰੀਆਂ

ਖੇਡ ਨੀਤੀ ਮੁਤਾਬਕ ਹਰਿਆਣਾ `ਚ ਖਿਡਾਰੀਆਂ ਨੂੰ ਮਿਲਣਗੀਆਂ ਸਰਕਾਰੀ ਨੌਕਰੀਆਂ

ਹਰਿਆਣਾ ਸਰਕਾਰ ਸੂਬੇ ਦੀ ਖੇਡ ਨੀਤੀ ਅਨੁਸਾਰ ਵੱਖ ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ `ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਸੂਬੇ ਦੇ ਖਿਡਾਰੀਆਂ ਨੂੰ ਹੁਣ ਨੌਕਰੀਆਂ ਦੇਣ ਜਾ ਰਹੀ ਹੈ ਅਤੇ ਇਸ ਸਬੰਧੀ ਉਨ੍ਹਾਂ ਤੋਂ ਬਿਨੈ ਪੱਤਰ ਮੰਗੇ ਗਏ ਹਨ।


ਸੂਬੇ ਦੇ ਖੇਡ ਮੰਤਰੀ ਅਨਿਲ ਵਿਜ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਸੂਬੇ ਦੇ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਨੌਕਰੀ ਦੇਣ `ਤੇ ਵਿਚਾਰ ਕਰੇਗੀ ਜੋ ਖੇਡ ਨੀਤੀ ਅਨੁਸਾਰ ਸਾਰੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ ਅਤੇ ਜਿਨ੍ਹਾਂ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਵਧੀਆ ਉਪਲੱਬਧੀ ਰਹੀ ਹੈ।

 

ਉਨ੍ਹਾਂ ਕਿਹਾ ਕਿ ਨੌਕਰੀਆਂ ਲਈ ਉਲੰਪਿਕ, ਪੈਰਾਲਿੰਪਕ, ਡੈਫ ਓਲੰਪਿਕਸ, ਸਪੈਸ਼ਲ ਓਲੰਪਿਕਸ, ਏਸ਼ੀਅਨ, ਪੈਰਾ ਏਸ਼ੀਅਨ, ਕਾਮਨਵੈਲਥ, ਪੈਰਾ ਰਾਸ਼ਟਰਮੰਡਲ ਤੋਂ ਇਲਾਵਾ ਸਾਲਾਨਾ ਅਤੇ ਚਾਰ ਸਾਲਾਂ `ਚ ਇਕ ਵਾਰ ਹੋਣ ਵਾਲੀ ਵਿਸ਼ਵ, ਏਸ਼ੀਆਈ ਅਤੇ ਰਾਸ਼ਟਰਮੰਡਲ ਚੈਪੀਅਨਸਿ਼ਪ, ਆਈਬੀਐਸਏ ਵਿਸ਼ਵ ਖੇਡ, ਯੂਨੀਵਰਸਿਟੀਆਂ ਦੇ ਵਿਸ਼ਵ ਪੱਧਰ ਖੇਡਾਂ `ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਸੂਬੇ ਦੇ ਖਿਡਾਰੀ ਬਿਨੈ ਪੱਤਰ ਦੇ ਸਕਦੇ ਹਨ।


ਖੇਡ ਮੰਤਰੀ ਨੇ ਦੱਸਿਆ ਕਿ ਖਿਡਾਰੀਆਂ ਦੀ ਬਿਨੈ ਪੱਤਰ ਸਮੇਂ ਜਿ਼ਆਦਾ ਤੋਂ ਜਿ਼ਆਦਾ ਉਮਰ 50 ਸਾਲ ਅਤੇ ਘੱਟੋ ਘੱਟ ਸੂਬਾ ਸਰਕਾਰ ਦੇ ਨਿਯਮਾਂ ਅਨੁਸਾਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਨੌਕਰੀਆਂ ਲਈ ਆਪਣੇ ਬਿਨੈ ਪੱਤਰ ਰਾਸ਼ਟਰੀ ਖੇਡ ਮਹਾਸੰਘ ਰਾਹੀਂ ਭੇਜਣੇ ਹੋਣਗੇ, ਇਸ `ਤੇ ਪ੍ਰਧਾਨ ਜਾਂ ਜਨਰਲ ਸਕੱਤਰ ਵੱਲੋਂ ਦਸਤਖਤ ਕੀਤੇ ਹੋਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Government jobs will open for Haryana players