ਪਾਕਿਸਤਾਨੀ ਕ੍ਰਿਕੇਟ ਟੀਮ ਦੇ ਬੱਲੇਬਾਜ਼ ਕੋਚ ਰਹੇ ਗ੍ਰਾਂਟ ਫਲਾਵਰ ਨੇ ਅੱਤਵਾਦ ਨਾਲ ਭਰੇ ਇਸ ਦੇਸ਼ ਚ ਰਹਿਣ ਦੇ ਆਪਣੇ ਕੌੜੇ ਤਜੁਰਬੇ ਨੂੰ ਸਾਂਝਾ ਕੀਤਾ ਹੈ। ਗ੍ਰਾਂਟ ਫਲਾਵਰ ਨੇ ਦਸਿਆ ਕਿ ਪਾਕਿਸਤਾਨ ਚ ਰਹਿਣ ਦੌਰਾਨ ਉਨ੍ਹਾਂ ਲਈ ਆਜ਼ਾਦੀ ਦੀ ਘਾਟ ਅਤੇ ਸੁਰੱਖਿਆ ਦਾ ਡਰ ਸਭ ਤੋਂ ਉਦਾਸੀ ਭਰੀ ਗੱਲ ਸੀ।
ਉਨ੍ਹਾਂ ਕਿਹਾ ਕਿ ਸਾਲ 2014 ਚ ਪਾਕਿਸਤਾਨ ਕ੍ਰਿਕੇਟ ਟੀਮ ਦੇ ਬੱਲੇਬਾਜ਼ੀ ਕੋਚ ਬਣੇ ਜਿੰਮਬਾਬਵੇ ਦੇ ਇਸ ਸਾਬਕਾ ਸਲਾਮੀ ਬੱਲੇਬਾਜ਼ ਦੇ ਕਰਾਰ ਨੂੰ ਪੀਸੀਬੀ ਨੇ ਮੁੜ ਤੋਂ ਅੱਗੇ ਨਾ ਵਧਾਉਣ ਦਾ ਫੈਲਲਾ ਕੀਤਾ। ਇਕ ਇੰਟਰਵੀਊ ਚ ਫ਼ਲਾਵਰ ਨੇ ਸਵਾਲ ਦੇ ਜਵਾਬ ਚ ਦਸਿਆ ਕਿ ਪਾਕਿਸਤਾਨ ਚ ਰਹਿਣ ਦੌਰਾਨ ਮੇਰੇ ਲਈ ਆਜ਼ਾਦੀ ਦੀ ਘਾਟ ਅਤੇ ਸੁਰੱਖਿਆ ਦਾ ਡਰ ਸਭ ਤੋਂ ਉਦਾਸੀ ਭਰੀ ਗੱਲ ਰਹੀ।
ਦੱਸਣਯੋਗ ਹੈ ਕਿ 5 ਸਾਲ ਤਕ ਟੀਮ ਦੇ ਨਾਲ ਜੁੜੇ ਰਹੇ ਇਸ ਸਾਬਕਾ ਕ੍ਰਿਕੇਟਰ ਨੇ ਕਿਹਾ ਕਿ ਚੈਂਪੀਅਨ ਟ੍ਰਾਫ਼ੀ ਦੇ ਫਾਈਨਲ ਚ ਭਾਰਤ ਖਿਲਾਫ ਜਿੱਤ ਦਰਜ ਕਰਨਾ ਉਨ੍ਹਾਂ ਦੇ ਕਾਰਜਕਾਲ ਦੀ ਸਭ ਤੋਂ ਵੱਡੀ ਪ੍ਰਾਪਤੀ ਰਹੀ।
.