ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ਿੰਬਾਬਵੇ ਦੇ ਕਪਤਾਨ ਨੇ ਸੰਨਿਆਸ ਦਾ ਕੀਤਾ ਐਲਾਨ, ਜਾਣੋ ਆਖ਼ਰੀ ਮੈਚ ਕਦੋਂ ਖੇਡਣਗੇ


 

ਜ਼ਿੰਬਾਬਵੇ ਦੇ ਕਪਤਾਨ ਹੈਮਿਲਟਨ ਹੈਮਿਲਟਨ ਮਾਸਕਾਦਜਾ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀ ਟੀ -20 ਟ੍ਰਾਈ-ਸੀਰੀਜ਼ ਦੇ ਅੰਤ ਵਿੱਚ ਉਹ ਕੌਮਾਂਤਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਲੈਣਗੇ। ਬੰਗਲਾਦੇਸ਼ ਅਤੇ ਅਫ਼ਗ਼ਾਨਿਸਤਾਨ ਦੀਆਂ ਟੀਮਾਂ ਵੀ ਤਿਕੋਣੀ ਲੜੀ ਵਿੱਚ ਖੇਡਣਗੀਆਂ।

 

36 ਸਾਲਾ ਹੈਮਿਲਟਨ ਮਾਸਕਾਦਜਾ ਨੇ 38 ਟੈਸਟ, 209 ਵਨਡੇ ਅਤੇ 62 ਟੀ -20 ਅੰਤਰਰਾਸ਼ਟਰੀ ਮੈਚ ਖੇਡਦਿਆਂ 9410 ਦੌੜਾਂ ਬਣਾਈਆਂ। ਉਨ੍ਹਾਂ ਨੇ ਟੈਸਟ ਅਤੇ ਵਨਡੇ ਮੈਚਾਂ ਵਿੱਚ ਪੰਜ ਸੈਂਕੜੇ ਲਗਾਏ ਹਨ। ਉਹ ਜ਼ਿੰਬਾਬਵੇ ਤੋਂ (ਸੁਲੇਮਾਨ ਮੇਅਰ ਤੋਂ ਬਾਅਦ) ਆਈਸੀਸੀ ਤੋਂ ਮੁਅੱਤਲ ਹੋਣ ਤੋਂ ਬਾਅਦ ਸੰਨਿਆਸ ਦਾ ਐਲਾਨ ਕਰਨ ਵਾਲਾ ਦੂਜਾ ਖਿਡਾਰੀ ਬਣ ਗਿਆ ਹੈ।

 

ਹੈਮਿਲਟਨ ਮਾਸਕਾਦਜਾ ਨੇ ਕਿਹਾ ਕਿ ਬਹੁਤ ਵਿਚਾਰ-ਵਟਾਂਦਰੇ ਤੋਂ ਬਾਅਦ, ਮੈਂ ਬੰਗਲਾਦੇਸ਼ ਖ਼ਿਲਾਫ਼ ਆਗਾਮੀ ਤਿਕੋਣੀ ਲੜੀ ਦੇ ਅੰਤ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ।

 

ਕਪਤਾਨ ਹੈਮਿਲਟਨ ਮਾਸਕਾਦਜਾ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ 2001 ਵਿੱਚ ਕੀਤੀ ਸੀ। ਆਪਣੇ ਡੈਬਿਊ ਟੈਸਟ ਵਿੱਚ ਮਾਸਕਾਦਜਾ ਨੇ ਵੈਸਟਇੰਡੀਜ਼ ਖ਼ਿਲਾਫ਼ ਸੈਂਕੜਾ ਬਣਾਇਆ ਸੀ। ਉਸ ਮੈਚ ਵਿੱਚ ਉਸ ਨੂੰ ਮੈਨ ਆਫ਼ ਦਿ ਮੈਚ ਵੀ ਚੁਣਿਆ ਗਿਆ। ਮਾਸਕਾਦਜਾ ਆਪਣੇ ਡੈਬਿਊ ਟੈਸਟ ਮੈਚ ਵਿੱਚ ਮੈਨ ਆਫ਼ ਦਿ ਮੈਚ ਚੁਣੇ ਜਾਣ ਵਾਲੇ ਖਿਡਾਰੀਆਂ ਦੀ ਚੋਣ ਸੂਚੀ ਵਿੱਚ ਸ਼ਾਮਲ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hamilton Masakadza to call it quits after the Bangladesh Tri-series