ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਭਜਨ ਸਿੰਘ ਤੇ ਇਰਫ਼ਾਨ ਪਠਾਨ ਹੁਣ ਬਣੇ ਤਾਮਿਲ ਫ਼ਿਲਮਾਂ ਦੇ ਹੀਰੋ

ਹਰਭਜਨ ਸਿੰਘ ਤੇ ਇਰਫ਼ਾਨ ਪਠਾਨ ਹੁਣ ਬਣੇ ਤਾਮਿਲ ਫ਼ਿਲਮਾਂ ਦੇ ਹੀਰੋ

ਭਾਰਤੀ ਕ੍ਰਿਕੇਟਰਾਂ ਦਾ ਫ਼ਿਲਮਾਂ ’ਚ ਜਾਣਾ ਕੋਈ ਨਵੀਂ ਗੱਲ ਨਹੀਂ ਹੈ। ਹੁਣ ਹਰਭਜਨ ਸਿੰਘ ਤੇ ਇਰਫ਼ਾਨ ਪਠਾਨ ਜਿਹੇ ਸਾਬਕਾ ਕ੍ਰਿਕੇਟਰਾਂ ਨੂੰ ਫ਼ਿਲਮੀ ਕੀੜਾ ਵੱਢ ਗਿਆ ਹੈ। ਇਹ ਦੋਵੇਂ ਮਹਾਨ ਕ੍ਰਿਕੇਟਰ ਹੁਣ ਤਾਮਿਲ ਸਿਨੇਮਾ ’ਚ ਆਪਣੀ ਦੂਜੀ ਪਾਰੀ ਸ਼ੁਰੂ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ।

 

 

ਹਰਭਜਨ ਸਿੰਘ ਦੀ ਪਹਿਲੀ ਫ਼ਿਲਮ ਕਾਰਤਿਕ ਯੋਗੀ ਦੀ ਤਾਮਿਲ ਫ਼ਿਲਮ ‘ਦਿੱਕੀਲੂਨਾ’ ਹੋਵੇਗੀ; ਜਿਸ ਦੇ ਹੀਰੋ ਪ੍ਰਸਿੱਧ ਅਦਾਕਾਰ ਸੰਤਾਨਮ ਹੋਣਗੇ। ਉੱਧਰ ਇਰਫ਼ਾਨ ਪਠਾਨ ਤਾਮਿਲ ਦੇ ਸੁਪਰ–ਸਟਾਰ ਵਿਕਰਮ ਨਾਲ ‘ਵਿਕਰਮ 58’ ਨਾਂਅ ਦੀ ਇੱਕ ਫ਼ਿਲਮ ਵਿੱਚ ਆਪਣੀ ਅਦਾਕਾਰੀ ਦੇ ‘ਜੌਹਰ’ ਵਿਖਾਉਣਗੇ।

 

 

ਡਾਇਰੈਕਟਰ ਕਾਰਤਿਕ ਯੋਗੀ ਨੇ ਦੱਸਿਆ ਕਿ ਉਹ ਹਰਭਜਨ ਸਿੰਘ ਨਾਲ ਕੰਮ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਹਰਭਜਨ ਸਿੰਘ ਉਰਫ਼ ਭੱਜੀ ਦੇ ਆਪਣੀ ਫ਼ਿਲਮ ਦੇ ਕਿਰਦਾਰ ਬਾਰੇ ਕੋਈ ਖ਼ਾਸ ਗੱਲ ਤਾਂ ਨਹੀਂ ਦੱਸੀ ਪਰ ਉਨ੍ਹਾਂ ਇੰਨਾ ਜ਼ਰੂਰ ਕਿਹਾ ਕਿ ਉਨ੍ਹਾਂ ਦੀ ਫ਼ਿਲਮ ਵਿੱਚ ਹਰਭਜਨ ਸਿੰਘ ਇੱਕ ਬਹੁਤ ਅਹਿਮ ਭੂਮਿਕਾ ਨਿਭਾ ਰਹੇ ਹਨ ਪਰ ਹਾਲੇ ਉਸ ਰੋਲ ਬਾਰੇ ਕੁਝ ਵੀ ਦੱਸਣਾ ਠੀਕ ਨਹੀਂ ਹੋਵੇਗਾ।

 

 

ਉਨ੍ਹਾਂ ਕਿਹਾ ਕਿ ਇਹ ਫ਼ਿਲਮ ਇੱਕ ਪਰਿਵਾਰਕ ਮਨੋਰੰਜਕ ਫ਼ਿਲਮ ਹੋਵੇਗੀ ਤੇ ਸੰਤਾਨਮ ਨੇ ਇਸ ਵਿੱਚ ਤੀਹਰੀ ਭੂਮਿਕਾ ਨਿਭਾਉਣੀ ਹੈ। ਹਰਭਜਨ ਸਿੰਘ ਦੀ ਇਸ ਵਿੱਚ ਇੱਕ ਹੈਰਾਨੀਜਨਕ ਭੂਮਿਕਾ ਹੋਵੇਗੀ।

 

 

ਇਸ ਫ਼ਿਲਮ ਦੀ ਸ਼ੂਟਿੰਗ ਨਵੰਬਰ ਮਹੀਨੇ ਤੋਂ ਸ਼ੁਰੂ ਹੋਵੇਗੀ ਤੇ ਹਰਭਜਨ ਸਿੰਘ ਦਸੰਬਰ ਮਹੀਨੇ ਤੋਂ ਇਸ ਦੀ ਸ਼ੂਟਿੰਗ ਨਾਲ ਆ ਕੇ ਜੁੜਨਗੇ। ਉਨ੍ਹਾਂ ਦੱਸਿਆ ਕਿ ਹਰਭਜਨ ਸਿੰਘ ਹੁਰੀਂ ਚੇਨਈ ਸੁਪਰ ਕਿੰਗਜ਼ ਲਈ ਖੇਡਦੇ ਰਹੇ ਹਨ ਤੇ ਉਹ ਤਾਮਿਲ ਭਾਸ਼ਾ ਸਮਝ ਵੀ ਲੈਂਦੇ ਹਨ ਤੇ ਬੋਲ ਵੀ ਲੈਂਦੇ ਹਨ। ਤਾਮਿਲ ਨਾਡੂ ਵਿੱਚ ਉਨ੍ਹਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ।

 

 

ਉੱਧਰ ਇਰਫ਼ਾਨ ਪਠਾਨ ਦੇ ਫ਼ਿਲਮ ਵਿੱਚ ਕੰਮ ਕਰਨ ਨੂੰ ਲੈ ਕੇ ਵੀ ਕਾਫ਼ੀ ਉਤਸੁਕਤਾ ਹੈ। ਇਰਫ਼ਾਨ ਨੇ ਸਾਲ 2015 ਦੌਰਾਨ ਵੀ ਇੱਕ ਬਹੁਤ ਹਰਮਨਪਿਆਰੇ ਸੈਲੀਬ੍ਰਿਟੀ ਡਾਂਸ ਰੀਐਲਿਟੀ ਸ਼ੋਅ ਵਿੱਚ ਭਾਗ ਲਿਆ ਸੀ।

 

 

ਇਰਫ਼ਾਨ ਪਠਾਨ ਨੇ ਦੱਸਿਆ ਕਿ ਉਹ ਤਾਮਿਲ ਫ਼ਿਲਮ ਵਿੱਚ ਖ਼ੁਫ਼ੀਆ ਅਧਿਕਾਰੀ ਦੇ ਕਿਰਦਾਰ ਵਿੱਚ ਦਿਸਣਗੇ। ਫ਼ਿਲਮ ਦਾ ਸੰਗੀਤ ਏਆਰ ਰਹਿਮਾਨ ਨੇ ਦੇਣਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harbhajan Singh and Irfan Pathan become hero in Tamil Films