ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੌਤਮ ਗੰਭੀਰ ਦੇ ਬਚਾਅ ’ਚ ਆਏ ਹਰਭਜਨ ਸਿੰਘ

ਗੌਤਮ ਗੰਭੀਰ ਦੇ ਬਚਾਅ ’ਚ ਆਏ ਹਰਭਜਨ ਸਿੰਘ

ਭਾਰਤ ਦੇ ਆਫ ਸਿਪਨ ਗੇਂਦਬਾਜ ਹਰਭਜਨ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਸਾਬਕਾ ਕ੍ਰਿਕੇਟਰ ਸਾਥੀ ਅਤੇ ਪੂਰਵੀ ਦਿੱਲੀ ਤੋਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਗੌਤਮ ਗੰਭੀਰ ਕਦੇ ਕਿਸੇ ਮਹਿਲਾ ਖਿਲਾਫ ਅਸ਼ਲੀਲ ਗੱਲਾਂ ਨਹੀਂ ਕਰ ਸਕਦੇ। ਗੰਭੀਰ ਉਤੇ ਦੋਸ਼ ਹੈ ਕਿ ਉਨ੍ਹਾਂ ਪੂਰਵੀ ਦਿੱਲੀ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਤਿਸ਼ੀ ਨੂੰ ਸੰਬੋਧਨ ਕਰਕੇ ਲਿਖੇ ਗਏ ਅਸ਼ਲੀਲ ਗੱਲਾਂ ਵਾਲੇ ਪਰਚੇ ਵੰਡਵਾਏ ਹਨ।

 

ਹਰਭਜਨ ਨੇ ਆਪਣੇ ਸਾਥੀ ਟੈਸਟ ਕ੍ਰਿਕੇਟਰ ਦਾ ਟਵੀਟਰ ਰਾਹੀਂ ਬਚਾਅ ਕੀਤਾ ਅਤੇ ਕਿਹਾ ਕਿ ਗੰਭੀਰ ਕਦੇ ਅਜਿਹਾ ਕਰ ਹੀ ਨਹੀਂ ਸਕਦੇ। ਹਰਭਜਨ ਨੇ ਕਿਹਾ ਕਿ ਗੰਭੀਰ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਮੈਂ ਹੈਰਾਨ ਹਾਂ। ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਉਹ ਕਦੇ ਵੀ ਕਿਸੇ ਮਹਿਲਾ ਖਿਲਾਫ ਅਪਸ਼ਬਦਾਂ ਦੀ ਵਰਤੋਂ ਨਹੀਂ ਕਰ ਸਕਦੇ। ਉਹ ਜਿੱਤੇ ਜਾਂ ਹਾਰੇ, ਇਹ ਅਲੱਗ ਗੱਲ ਹੈ ਪ੍ਰੰਤੂ ਉਹ ਕਦੇ ਵੀ ਇਸ ਤਰ੍ਹਾਂ ਦੇ ਇਨਸਾਨ ਨਹੀਂ ਰਿਹਾ ਹੈ।

 

 

ਆਤਿਸ਼ੀ ਨੇ ਦੋਸ਼ ਲਗਾਏ ਹਨ ਕਿ ਗੰਭੀਰ ਨੇ ਉਨ੍ਹਾਂ ਦੀ ਮਰਿਆਦਾ ਉਤੇ ਸਵਾਲ ਉਠਾਉਣ ਵਾਲੇ ਪਰਚੇ ਉਨ੍ਹਾਂ ਦੇ ਸੰਸਦੀ ਖੇਤਰ ਵਿਚ ਵੰਡਵਾਏ ਹਨ। ਗੰਭੀਰ ਨੇ ਇਨ੍ਹਾਂ ਦੋਸ਼ਾਂ ਨੂੰ  ਖਾਰਜ ਕੀਤਾ ਹੈ ਅਤੇ ਆਤਿਸ਼ੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਮ ਮਾਨਹਾਨੀ ਦਾ ਨੋਟਿਸ ਵੀ ਭੇਜਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harbhajan Singh came in support of Gautam Gambhir and says he can not speak abusive for any woman