ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਹਾਰਿਆ ਤਾਂ ਹਰਭਜਨ ਨੇ ਅਸ਼ਵਿਨ 'ਤੇ ਲਈ ਚੁਟਕੀ

ਭਾਰਤ ਹਾਰਿਆ ਤਾਂ ਹਰਭਜਨ ਨੇ ਅਸ਼ਵਿਨ 'ਤੇ ਲਈ ਚੁਟਕੀ

ਐਜਬੈਸਟਨ ਵਿਚ ਇੰਗਲੈਂਡ ਖ਼ਿਲਾਫ਼ ਪਹਿਲੇ ਟੈਸਟ ਵਿਚ ਸੱਤ ਵਿਕਟਾਂ ਲੈਣ ਤੋਂ ਬਾਅਦ ਆਰ. ਅਸ਼ਵਿਨ ਨੇ ਅਗਲੇ ਤਿੰਨ ਟੈਸਟ ਮੈਚਾਂ ਵਿਚ ਸਿਰਫ 4 ਵਿਕਟਾਂ ਲਈਆਂ ਹਨ।  ਜਦੋਂ ਮੋਇਨ ਅਲੀ ਨੇ 9 ਵਿਕਟਾਂ ਦੀ ਲੈ ਕੇ ਇੰਗਲੈਂਡ ਲਈ ਚੌਥਾ ਟੈਸਟ ਮੈਚ ਜਿੱਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਪਰ ਅਸ਼ਵਿਨ ਨੇ ਸਿਰਫ 3 ਵਿਕਟਾਂ ਹਾਸਲ ਕੀਤੀਆਂ।  ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਕਿਹਾ ਕਿ ਸਪਿਨਰਾ ਵਿਕਟਾਂ ਲੈਣ ਵਿੱਚ ਅਸਫਲ ਰਹੇ ਜਿਸ ਕਰਕੇ ਟੈਸਟ ਸੀਰੀਜ਼ 'ਚ ਭਾਰਤ ਹਾਰ ਗਿਆ।

 

ਹਰਭਜਨ ਸਿੰਘ ਨੇ ਇੰਡੀਆ ਟੂਡੇ ਨੂੰ ਕਿਹਾ."ਆਫ ਸਪਿੰਨਰਾਂ ਲਈ ਇਸ ਵਿਕਟ 'ਤੇ (ਸਾਊਥੈਮਪਟਨ) ਬਹੁਤ ਮਦਦ ਮਿਲ ਰਹੀ ਸੀ। ਸਿਰਫ ਉਸ ਖਾਸ ਖਰਾਬ ਪੈਚ 'ਤੇ ਗੇਂਦ ਸੁੱਟਣ ਨਾਲ  ਹੀ ਬਹੁਤ ਸਾਰੇ ਵਿਕਟ ਮਿਲ ਜਾਂਦੇ।ਮੋਇਨ ਅਲੀ ਨੇ ਬਿਲਕੁਲ ਇਹੀ ਕੀਤਾ ਅਤੇ ਇੰਨੇ ਜ਼ਿਆਦਾ ਵਿਕਟ ਲਏ. ਭਾਰਤ ਨੇ ਮੈਚ ਗੁਆ ਦਿੱਤਾ, ਜਿੱਥੇ ਮੋਇਨ ਅਲੀ ਨੇ ਆਰ ਅਸ਼ਵਿਨ ਤੋਂ ਵਧੀਆ ਗੇਂਦਬਾਜ਼ੀ ਕੀਤੀ। ਪਹਿਲੀ ਵਾਰ ਮੈਂ ਇੰਗਲੈਂਡ ਦੇ ਸਪਿਨਰਾਂ ਨੂੰ ਆਪਣੇ ਸਪਿਨਰਾਂ ਤੋਂ ਬਿਹਤਰ ਗੇਂਦਬਾਜ਼ੀ ਕਰਦਾ ਦੇਖਿਆ। ਉਸ ਨੇ (ਅਸ਼ਵਿਨ) ਵਿਕਟਾਂ ਨਹੀਂ ਲਈਆਂ ਇਹੀ ਕਾਰਨ ਹੈ ਕਿ ਲੜੀ ਵਿਚ ਅਸੀਂ 1-3 ਨਾਲ ਪਿੱਛੇ ਹੈ।"

 

"ਅਸ਼ਵਿਨ ਇਕ ਮਹਾਨ ਗੇਂਦਬਾਜ਼ ਹੈ ਅਤੇ ਉਸਨੇ ਭਾਰਤ ਲਈ ਬਹੁਤ ਕੁਝ ਹਾਸਲ ਕੀਤਾ ਹੈ। ਪਰ ਉਹ 3 ਵਿਕਟਾਂ ਹੀ ਲੈ ਸਕਿਆ।"

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harbhajan Singh has come down heavily on the experienced campaigner ashwin