ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੋਨੀ ਨੂੰ ਕੰਟਰੈਕਟ ਸੂਚੀ 'ਚੋਂ ਬਾਹਰ ਕੱਢਣ 'ਤੇ ਹਰਭਜਨ ਸਿੰਘ ਨੇ ਦਿੱਤਾ ਵੱਡਾ ਬਿਆਨ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਵੱਲੋਂ ਵੀਰਵਾਰ ਨੂੰ ਸੈਂਟਰਲ ਕੰਟਰੈਕਟ ਸੂਚੀ ਜਾਰੀ ਕਰਨ ਤੋਂ ਬਾਅਦ ਲਗਾਤਾਰ ਵਿਵਾਦ ਚੱਲ ਰਿਹਾ ਹੈ। ਫੈਨਸ ਦੇ ਗੁੱਸੇ ਦਾ ਸ਼ਿਕਾਰ ਬੀਸੀਸੀਆਈ ਨੂੰ #ShameonYouBCCI ਨਾਲ ਹੋਣਾ ਪੈ ਰਿਹਾ ਹੈ। ਇਸ 'ਤੇ ਬੋਰਡ ਲਗਾਤਾਰ ਸਫਾਈ ਦੇ ਰਿਹਾ ਹੈ ਕਿ ਇਸ ਕੰਟਰੈਕਟ ਦਾ ਮਹਿੰਦਰ ਸਿੰਘ ਧੋਨੀ ਦੇ ਭਵਿੱਖ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਹਾਲਾਂਕਿ ਇਨ੍ਹਾਂ ਸਭ ਵਿਚਕਾਰ ਸਾਰਿਆਂ ਦੀਆਂ ਨਜ਼ਰਾਂ ਮਹਿੰਦਰ ਸਿੰਘ ਧੋਨੀ ਦੇ  ਭਵਿੱਖ ਦੀਆਂ ਯੋਜਨਾਵਾਂ 'ਤੇ ਟਿਕੀਆਂ ਹੋਈਆਂ ਹਨ।
 

ਇਸ ਵਿਚਕਾਰ ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਆਫ ਸਪਿਨਰ ਹਰਭਜਨ ਸਿੰਘ ਨੇ ਐਮਐਸ ਧੋਨੀ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, "ਮੈਂ ਸੁਣਿਆ ਹੈ ਕਿ ਸਾਲ 2019 ਦਾ ਵਿਸ਼ਵ ਕੱਪ ਧੋਨੀ ਵੱਲੋਂ ਦੇਸ਼ ਲਈ ਖੇਡਿਆ ਗਿਆ ਆਖਰੀ ਟੂਰਨਾਮੈਂਟ ਸੀ।" ਹਰਭਜਨ ਸਿੰਘ ਦੇ ਬਿਆਨ ਤੋਂ ਬਾਅਦ ਵਿਵਾਦ ਹੋਰ ਭੱਖ ਗਿਆ ਹੈ, ਕਿਉਂਕਿ ਉਨ੍ਹਾਂ ਦਾਅਵਾ ਕੀਤਾ ਹੈ ਕਿ ਐਮਐਸ ਧੋਨੀ ਹੁਣ ਭਾਰਤ ਦੀ ਨੀਲੀ ਜਰਸੀ ਵਿੱਚ ਨਜ਼ਰ ਨਹੀਂ ਆਉਣਗੇ।
 

 

ਹਰਭਜਨ ਸਿੰਘ ਨੇ ਸਾਰਿਆਂ ਨੂੰ ਹੈਰਾਨ ਕਰਨ ਵਾਲਾ ਬਿਆਨ ਦਿੰਦਿਆਂ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਐਮਐਸ ਧੋਨੀ ਦੁਬਾਰਾ ਭਾਰਤੀ ਟੀਮ 'ਚ ਖੇਡਣਗੇ। ਉਨ੍ਹਾਂ ਨੇ 2019 ਵਿਸ਼ਵ ਕੱਪ ਤੱਕ ਖੇਡਣ ਦਾ ਫੈਸਲਾ ਕੀਤਾ ਸੀ। ਉਹ ਸਪੱਸ਼ਟ ਤੌਰ 'ਤੇ ਆਈਪੀਐਲ ਲਈ ਤਿਆਰੀ ਕਰ ਰਹੇ ਹਨ।
 

ਜ਼ਿਕਰਯੋਗ ਹੈ ਕਿ ਬੀਐਸਸੀਆਈ ਵੱਲੋਂ ਪਿਛਲੇ ਸਾਲ ਏ ਸ਼੍ਰੇਣੀ ਵਿੱਚ ਸ਼ਾਮਿਲ ਕੀਤੇ ਐਮਐਸ ਧੋਨੀ ਨੂੰ ਇਸ ਸਾਲ ਇਸ ਸੂਚੀ 'ਚ ਥਾਂ ਨਹੀਂ ਦਿੱਤੀ ਗਈ ਹੈ। ਹਾਲਾਂਕਿ ਇਸ ਸੂਚੀ 'ਤੇ ਹੰਗਾਮਾ ਹੋਣ ਤੋਂ ਬਾਅਦ ਬੀਸੀਸੀਆਈ ਨੇ ਸਪੱਸ਼ਟ ਕਰ ਦਿੱਤਾ ਕਿ ਕਿਸੇ ਵੀ ਖਿਡਾਰੀ ਦੇ ਭਵਿੱਖ ਦਾ ਇਸ ਸੂਚੀ ਨਾਲ ਫੈਸਲਾ ਨਹੀਂ ਕੀਤਾ ਜਾਂਦਾ। ਧੋਨੀ ਅਜੇ ਵੀ ਆਪਣੇ ਪ੍ਰਦਰਸ਼ਨ ਦੇ ਅਧਾਰ 'ਤੇ ਟੀਮ ਦਾ ਹਿੱਸਾ ਬਣ ਸਕਦੇ ਹਨ।
ਇਸ ਬਾਰੇ ਹਰਭਜਨ ਸਿੰਘ ਨੇ ਕਿਹਾ ਕਿ ਜੇਕਰ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਲਈ ਖੇਡਦਿਆਂ ਐਮਐਸ ਧੋਨੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ ਤਾਂ ਵੀ ਉਨ੍ਹਾਂ ਦੇ ਟੀਮ ਵਿੱਚ ਵਾਪਸ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:harbhajan singh respond of will ms dhoni get international match or not after bcci exclude him in central contract list