ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਭਜਨ ਸਿੰਘ ਨੇ ਸ਼ਾਹਿਦ ਅਫ਼ਰੀਦੀ ਦੇ ਵਿਵਾਦਤ ਬਿਆਨ ਦਾ ਕਰਾਰਾ ਜਵਾਬ ਦਿੱਤਾ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਫ਼ ਸਪਿਨਰ ਗੇਂਦਬਾਜ਼ ਹਰਭਜਨ ਸਿੰਘ ਨੇ ਪਾਕਿਸਤਾਨ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਕੀਤੀ ਗਈ ਅਪਮਾਨਜਨਕ ਟਿੱਪਣੀ ਦਾ ਕਰਾਰਾ ਜਵਾਬ ਦਿੱਤਾ ਹੈ। 'ਇੰਡੀਆ' ਟੂਡੇ ਨਾਲ ਗੱਲਬਾਤ ਕਰਦਿਆਂ ਹਰਭਜਨ ਸਿੰਘ ਨੇ ਕਿਹਾ ਕਿ ਅਫ਼ਰੀਦੀ ਨੇ ਸਾਡੇ ਪ੍ਰਧਾਨ ਮੰਤਰੀ ਦੇ ਵਿਰੁੱਧ ਜੋ ਬੋਲਿਆ ਹੈ, ਉਹ ਬਿਲਕੁਲ ਬਰਦਾਸ਼ਤ ਯੋਗ ਨਹੀਂ ਹੈ।
 

ਹਰਭਜਨ ਸਿੰਘ ਨੇ ਕਿਹਾ, "ਅਫ਼ਰੀਦੀ ਨੇ ਇਸ ਮਾਮਲੇ ਵਿੱਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮੈਂ ਸੋਚਦਾ ਸੀ ਕਿ ਅਫ਼ਰੀਦੀ ਸਾਡਾ ਦੋਸਤ ਹੈ ਪਰ ਦੋਸਤ ਕਦੇ ਇਸ ਤਰ੍ਹਾਂ ਗੱਲ ਨਹੀਂ ਕਰ ਸਕਦਾ ਅਤੇ ਅੱਜ ਤੋਂ ਉਸ ਨਾਲ ਮੇਰਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਨੂੰ ਸਾਡੇ ਦੇਸ਼ ਤੇ ਪ੍ਰਧਾਨ ਮੰਤਰੀ ਵਿਰੁੱਧ ਅਜਿਹੀਆਂ ਗੱਲਾਂ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ।"
 

ਦੱਸ ਦੇਈਏ ਕਿ ਹਰਭਜਨ ਸਿੰਘ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਹਰਭਜਨ ਸ਼ਾਹਿਦ ਅਫ਼ਰੀਦੀ ਦੇ ਫ਼ਾਊਂਡੇਸ਼ਨ ਨੂੰ ਕੋਰੋਨ ਵਾਇਰਸ ਨਾਲ ਲੜਨ 'ਚ ਮਦਦ ਦੀ ਅਪੀਲ ਕਰ ਰਹੇ ਸਨ। ਹਰਭਜਨ ਨੇ ਕਿਹਾ ਸੀ ਕਿ ਪੂਰੀ ਦੁਨੀਆ ਵਿੱਚ ਬਹੁਤ ਸਾਰੇ ਲੋਕ ਇਸ ਵਾਇਰਸ ਨਾਲ ਮਰ ਚੁੱਕੇ ਹਨ। ਫਿਰ ਭਾਵੇਂ ਮੈਂ ਭਾਰਤ, ਅਮਰੀਕਾ, ਪਾਕਿਸਤਾਨ ਜਾਂ ਇਟਲੀ ਅਤੇ ਸਪੇਨ ਦੀ ਗੱਲ ਕਰਾਂ... ਹਰ ਥਾਂ ਇਹ ਬਿਮਾਰੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਸਾਨੂੰ ਸਾਰਿਆਂ ਨੂੰ ਇੱਕ ਹੋਣਾ ਚਾਹੀਦਾ ਹੈ। ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਮੈਂ ਸ਼ਾਹਿਦ ਅਫ਼ਰੀਦੀ ਦੇ ਫ਼ਾਊਂਡੇਸ਼ਨ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਮਨੁੱਖਤਾ ਦੀ ਖਾਤਰ ਇੱਕ ਮਹਾਨ ਕਾਰਜ ਕੀਤਾ ਹੈ। ਤੁਸੀਂ ਵੀ ਇਸ ਮੁਹਿੰਮ ਦਾ ਹਿੱਸਾ ਬਣ ਸਕਦੇ ਹੋ।" ਬਾਅਦ 'ਚ ਲੋਕਾਂ ਨੂੰ ਇਹ ਚੀਜ਼ ਪਸੰਦ ਨਹੀਂ ਆਈ ਸੀ।
 

ਕੀ ਕੁਝ ਬੋਲੇ ਸ਼ਾਹਿਦ ਅਫ਼ਰੀਦੀ?
ਭਾਜਪਾ ਬੁਲਾਰੇ ਸੰਬਿਤ ਪਾਤਰ ਅਤੇ ਭਾਰਤੀ ਫ਼ਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਸ਼ਾਹਿਦ ਅਫ਼ਰੀਦੀ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬਹੁਤ ਕੁਝ ਬੋਲ ਰਹੇ ਹਨ। ਵੀਡੀਓ ਦੀ ਸ਼ੁਰੂਆਤ ਵਿੱਚ ਸ਼ਾਹਿਦ ਅਫ਼ਰੀਦੀ ਨੇ ਕੋਰੋਨਾ ਵਾਇਰਸ ਬਾਰੇ ਗੱਲ ਕੀਤੀ, ਪਰ ਇਸ ਦੌਰਾਨ ਉਹ ਪੀਐਮ ਮੋਦੀ ਅਤੇ ਕਸ਼ਮੀਰ ਬਾਰੇ ਗੱਲ ਕਰਨਾ ਸ਼ੁਰੂ ਕਰ ਦਿੰਦੇ ਹਨ। ਵੀਡੀਓ 'ਚ ਅਫਰੀਦੀ ਦਾ ਕਹਿਣਾ ਹੈ, "ਕੋਰੋਨਾ ਨਾਲੋਂ ਵੱਡੀ ਬਿਮਾਰੀ ਮੋਦੀ ਦੇ ਦਿਲ ਤੇ ਦਿਮਾਗ ਵਿੱਚ ਹੈ ਅਤੇ ਉਹ ਬਿਮਾਰੀ ਧਰਮ ਦੀ ਬੀਮਾਰੀ ਹੈ। ਉਹ ਇਸ ਬਿਮਾਰੀ ਨੂੰ ਲੈ ਕੇ ਰਾਜਨੀਤੀ ਕਰ ਰਹੇ ਹਨ ਅਤੇ ਸਾਡੇ ਕਸ਼ਮੀਰੀ ਭਰਾਵਾਂ, ਭੈਣਾਂ ਤੇ ਬਜ਼ੁਰਗਾਂ 'ਤੇ ਜੁਲਮ ਢਾਹ ਰਹੇ ਹਨ। ਉਨ੍ਹਾਂ ਨੂੰ ਇਸ ਦਾ ਜਵਾਬ ਦੇਣਾ ਪਵੇਗਾ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harbhajan Singh slams Shahid Afridi for his controversial Kashmir and pm modi remarks says He crossed his limits