ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ਵਿਚਕਾਰ ਹਾਰਦਿਕ ਪਾਂਡਿਆ ਨੇ ਸੁਣਾਈ ਖੁਸ਼ਖਬਰੀ, ਛੇਤੀ ਬਣਨ ਵਾਲੇ ਹਨ ਪਿਤਾ

ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਸਰਬੀਆ ਦੀ ਮਾਡਲ ਤੇ ਬਾਲੀਵੁੱਡ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਨਾਲ ਨਵੇਂ ਸਾਲ 'ਤੇ ਮੰਗਣੀ ਕੀਤੀ ਸੀ। ਹੁਣ ਹਾਰਦਿਕ ਨੇ ਇੰਸਟਾਗ੍ਰਾਮ ਜ਼ਰੀਏ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ। ਹਾਰਦਿਕ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਮੰਗੇਤਰ ਨਤਾਸ਼ਾ ਗਰਭਵਤੀ ਹੈ ਅਤੇ ਉਹ ਛੇਤੀ ਹੀ ਪਿਤਾ ਬਣਨ ਵਾਲੇ ਹਨ।
 

 

ਕ੍ਰਿਕਟਰ ਹਾਰਦਿਕ ਪਾਂਡਿਆ ਨੇ ਆਪਣੇ ਇੰਸਟਾਗ੍ਰਾਮ 'ਤੇ ਨਤਾਸ਼ਾ ਨਾਲ ਇੱਕ ਫ਼ੋਟੋ ਸ਼ੇਅਰ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ, "ਨਤਾਸ਼ਾ ਅਤੇ ਮੈਂ ਇਕੱਠੇ ਲੰਮਾ ਸਫ਼ਰ ਤੈਅ ਕੀਤਾ ਹੈ। ਅਸੀਂ ਬਹੁਤ ਛੇਤੀ ਆਪਣੀ ਜ਼ਿੰਦਗੀ ਵਿੱਚ ਨਵੇਂ ਮਹਿਮਾਨ ਦਾ ਸਵਾਗਤ ਕਰਨ ਲਈ ਉਤਸ਼ਾਹਤ ਹਾਂ।"
 

ਨਤਾਸ਼ਾ ਅਤੇ ਹਾਰਦਿਕ ਦੀ ਗੱਲ ਕਰੀਏ ਤਾਂ ਦੋਵਾਂ ਨੇ 31 ਦਸੰਬਰ 2019 ਨੂੰ ਇਕ-ਦੂਜੇ ਨੂੰ ਕਾਫੀ ਸਮੇਂ ਤਕ ਡੇਟ ਕਰਨ ਤੋਂ ਬਾਅਦ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ ਸੀ ਅਤੇ ਅਗਲੇ ਹੀ ਦਿਨ ਦੋਵਾਂ ਨੇ 1 ਜਨਵਰੀ 2020 ਨੂੰ ਮੰਗਣੀ ਕਰ ਲਈ ਸੀ। ਹਾਰਦਿਕ ਨੇ ਫ਼ਿਲਮੀ ਅੰਦਾਜ਼ 'ਚ ਨਤਾਸ਼ਾ ਨੂੰ ਦੁਬਈ ਲਿਜਾ ਕੇ ਪ੍ਰਪੋਜ਼ ਕੀਤਾ ਸੀ। ਨਤਾਸ਼ਾ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hardik Pandya Announces Natasa Stankovic Pregnancy Shares Pic With Baby Bump