ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

15 ਦਿਨਾਂ 'ਚ ਹਿਮਾ ਦਾਸ ਨੇ ਜਿੱਤਿਆ ਚੌਥਾ ਸੋਨ ਤਮਗ਼ਾ, ਪੂਰੇ ਦੇਸ਼ ਨੇ ਕੀਤਾ ਸਲਾਮ

ਭਾਰਤ ਦੇ ਅਥਲੀਟ ਹਿਮਾ ਦਾਸ ਦੀ ਸ਼ਾਨਦਾਰ ਫਾਰਮ ਜਾਰੀ ਹੈ। ਉਨ੍ਹਾਂ ਨੇ ਪਿਛਲੇ 15 ਦਿਨਾਂ ਵਿੱਚ ਆਪਣਾ ਚੌਥਾ ਸੋਨ ਤਮਗ਼ਾ ਜਿੱਤਿਆ ਹੈ। ਮਹਿਲਾ 200 ਮੀਟਰ ਦੌੜ ਵਿੱਚ ਹਿਮਾ ਨੇ ਚੈੱਕ ਗਣਰਾਜ ਵਿੱਚ ਚੱਲ ਰਹੇ ਟਬੋਰ ਅਥਲੈਟਿਕ ਮੀਟ ਵਿੱਚ ਬੁੱਧਵਾਰ (17 ਜੁਲਾਈ) ਨੂੰ ਇੱਕ ਹੋਰ ਸੋਨ ਤਮਗ਼ਾ ਆਪਣੇ ਨਾਮ ਕਰ ਲਿਆ। ਹਿਮਾ ਨੇ ਸਿਰਫ਼ 23.25 ਸੈਕਿੰਡ ਵਿੱਚ ਦੌੜ ਖ਼ਤਮ ਕਰ ਲਈ। 

 

19 ਸਾਲਾ ਦੀ ਇਸ ਅਥਲੀਟ ਨੂੰ ਪੂਰਾ ਦੇਸ਼ ਸਲਾਮ ਕਰ ਰਿਹਾ ਹੈ। ਉਥੇਨੈਸ਼ਨਲ ਰਿਕਾਰਡ ਧਾਰਕ ਮੁਹੰਮਦ ਅਨਸ ਨੇ ਵੀ 400 ਮੀਟਰ ਦੌੜ ਵਿੱਚ ਸੋਨ ਤਮਗ਼ਾ ਜਿੱਤਿਆ। ਉਸ ਨੇ 45.40 ਸਕਿੰਟ ਵਿੱਚ ਦੌੜ ਪੂਰੀ ਕੀਤੀ। ਹਿਮਾ ਨੇ ਇਸ ਤੋਂ ਪਹਿਲਾਂ ਕੁਝ ਇਸ ਤਰ੍ਹਾਂ ਜਿੱਤੇ ਪਿਛਲੇ ਤਿੰਨ ਸੋਨ ਤਮਗ਼ੇ।

 

 

 

 

ਪਹਿਲਾ ਗੋਲਡ: 2 ਜੁਲਾਈ ਨੂੰ ਹਿਮਾ ਨੇ ਪੋਜਨਾਨ ਅਥਲੈਟਿਕਸ ਗ੍ਰਾਂਡ ਪ੍ਰਿਕਸ ਵਿੱਚ 200 ਮੀਟਰ ਦੀ ਦੌੜ ਵਿੱਚ ਹਿੱਸਾ ਲਿਆ ਸੀ। ਉਸ ਨੇ ਦੌੜ ਨੂੰ 23.65 ਸੈਕਿੰਡ ਵਿੱਚ ਪੂਰਾ ਕੀਤਾ ਅਤੇ ਸੋਨੇ ਤਮਗ਼ਾ ਜਿੱਤਿਆ।

 

 

ਦੂਜਾ ਗੋਲਡ: ਹਿਮਾ ਨੇ 7 ਜੁਲਾਈ ਨੂੰ ਪੋਲੈਂਡ ਵਿੱਚ ਕੁਟਨੋ ਅਥਲੈਟਿਕਸ ਮੀਟ ਵਿੱਚ 200 ਮੀਟਰ ਦੌੜ ਨੂੰ 23.97 ਸੈਕਿੰਡ ਵਿੱਚ ਪੂਰਾ ਕਰਕੇ ਸੋਨੇ ਦਾ ਤਮਗ਼ਾ ਜਿੱਤਿਆ।

 

 

ਤੀਸਰਾ ਗੋਲਡ: ਹਿਮਾ ਨੇ 13 ਜੁਲਾਈ ਨੂੰ ਚੈੱਕ ਗਣਰਾਜ ਵਿੱਚ ਆਯੋਜਿਤ ਕਲਾਂਦੋ ਮੈਮੋਰੀਅਲ ਅਥਲੈਟਿਕਸ ਵਿੱਚ ਮਹਿਲਾਵਾਂ ਦੀ 200 ਮੀਟਰ ਦੌੜ ਨੂੰ  23.43 ਸਕਿੰਟ ਪੂਰਾ ਕੀਤਾ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hima Das wins 4th gold medal in 15 days