ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੇਲੇ ਨੇ ਦਿੱਤਾ ਜਵਾਬ- ਮੇਸੀ ਜਾਂ ਰੋਨਾਲਡੋ 'ਚੋਂ ਉਨ੍ਹਾਂ ਦੀ ਪਸੰਦ ਕੌਣ

ਪੇਲੇ

ਦੁਨੀਆਂ ਦੇ ਸਭ ਤੋਂ ਮਹਾਨ ਫੁੱਟਬਾਲ ਖਿਡਾਰੀਆਂ ਵਿਚੋਂ ਇੱਕ ਤੇ ਬ੍ਰਾਜ਼ੀਲ ਦੇ ਸਾਬਕਾ ਫਾਰਵਰਡਰ ਪੇਲੇ ਨੇ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ 2018 ਵਿੱਚ ਸ਼ਿਰਕਤ ਕੀਤੀ। ਸਾਬਕਾ ਭਾਰਤੀ ਕਪਤਾਨ ਬਾਇਚੁੰਗ ਭੂਟੀਆ ਨੇ ਉਨ੍ਹਾਂ ਦਾ ਇੰਟਰਵਿਊ ਲਿਆ ਤੇ ਪੇਲੇ ਨੇ ਫੁੱਟਬਾਲ ਬਾਰੇ ਬਹੁਤ ਗੱਲਬਾਤ ਕੀਤੀ। ਇਸ ਤੋਂ ਇਲਾਵਾ ਪੇਲੇ ਨੇ ਇਹ ਵੀ ਦੱਸਿਆ ਕਿ ਜੇ ਉਸ ਨੂੰ ਆਪਣੀ ਟੀਮ ਦੀ ਚੋਣ ਕਰਨ ਦਾ ਮੌਕਾ ਮਿਲੇ, ਤਾਂ ਉਹ ਕ੍ਰਿਸਟੀਆਨੋ ਰੋਨਾਲਡੋ ਜਾਂ ਲਿਓਨਲ ਮੇਸੀ ਵਿੱਚੋਂ ਕਿਸਨੂੰ ਲੈਣਗੇ?

 

ਤਿੰਨ ਵਾਰ ਫੀਫਾ ਵਰਲਡ ਕੱਪ ਜੇਤੂ ਰਹੇ ਪੇਲੇ ਨੇ ਕਿਹਾ, "ਜੇ ਮੈਨੂੰ ਆਪਣੀ ਟੀਮ ਦੀ ਚੋਣ ਕਰਨ ਦਾ ਮੌਕਾ ਮਿਲਦਾ ਹੈ, ਤਾਂ ਮੈਂ ਮੇਸੀ ਨੂੰ ਰੋਨਾਲਡੋ ਦੀ ਬਜਾਏ ਆਪਣੀ ਟੀਮ ਵਿੱਚ ਲਵਾਂਗਾ।" ਇਸ ਦੌਰਾਨ, ਪੇਲੇ ਨੇ ਕਿਹਾ ਕਿ ਉਸਨੂੰ ਆਪਣੇ ਪਿਤਾ ਤੋਂਫੁੱਟਬਾਲ ਖੇਡਣ ਦੀ ਪ੍ਰੇਰਨਾ ਮਿਲੀ ਸੀ। 77 ਸਾਲਾ ਪੇਲੇ ਦੇ ਅਨੁਸਾਰ, "ਮੇਰੇ ਪਿਤਾ ਇੱਕ ਵਧੀਆ ਸੈਂਟਰ ਫਾਰਵਰਡ ਖਿਡਾਰੀ ਸਨ। ਉਨ੍ਹਾਂ ਨੇ ਮੈਨੂੰ ਖੇਡਣਾਸਿਖਾਇਆ, ਉਹ ਮੈਨੂੰ ਆਪਣੇ ਆਪ ਤੋਂ ਤਿੰਨ ਗੁਣਾਂ ਜ਼ਿਆਦਾ ਸਕੋਰ ਕਰਨ ਲਈ ਕਹਿੰਦੇ ਸਨ ਉਨ੍ਹਾਂ ਨੇ ਹੀ ਮੈਨੂੰ ਖੇਡਣ ਲਈ ਪ੍ਰੇਰਿਤ ਕੀਤਾ। '

 

ਪੇਲੇ ਪਹਿਲੀ ਵਾਰ 1977 ਵਿੱਚ ਭਾਰਤ ਆਏ ਸੀ, ਉਸ ਸਮੇਂ ਉਹ ਬ੍ਰਾਜ਼ੀਲ ਦੀ ਫੁਟਬਾਲ ਟੀਮ ਦਾ ਹਿੱਸਾ ਸਨ. ਇਸ ਦੌਰਾਨ,ਪੇਲੇ ਨੇ ਆਪਣੇ ਮਨਪਸੰਦ ਫੁਟਬਾਲ ਖਿਡਾਰੀਆਂ ਬਾਰੇ ਵੀ ਗੱਲ ਕੀਤੀ। ਗਰਿੰਚਾ, ਡੀ.ਡੀ. ਤੇ ਫਾਲਕੋ ਪੇਲੇ ਦੇ ਪਸੰਦੀਦਾ ਫੁਟਬਾਲਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hindustan Times Leadership Summit 2018 I will choose Messi over Ronaldo for my team says Pele