ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਹਿਤ ਸ਼ਰਮਾ ਨੇ ਬਣਾਈਆਂ ਸਾਲ ’ਚ ਸਭ ਤੋਂ ਵੱਧ ਵਨਡੇ ਦੌੜਾਂ, ਵਿਰਾਟ ਹੋਏ ਪਿੱਛੇ

ਪੂਰੀ ਦੁਨੀਆ 'ਚ ਆਪਣੇ ਬੱਲੇ ਦੇ ਦਮ 'ਤੇ ਗੇਂਦਬਾਜ਼ਾਂ ਦੇ ਛੱਕੇ ਛੁਡਾ ਦੇਣ ਵਾਲੇ ਹਿੱਟਮੈਨ ਰੋਹਿਤ ਸ਼ਰਮਾ ਨੇ ਇਸ ਸਾਲ ਇਕ ਦਿਨਾ ਮੈਚ 'ਚ ਆਪਣੀ ਬਾਦਸ਼ਾਹਤ ਸਾਬਤ ਕਰ ਦਿੱਤੀ ਹੈ। ਉਹ ਇਸ ਸਾਲ 2019 ਚ ਸਭ ਤੋਂ ਵੱਧ ਵਨਡੇ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਪਹਿਲਾਂ ਵਿਰਾਟ ਕੋਹਲੀ ਪਹਿਲੇ ਨੰਬਰ 'ਤੇ ਹੁੰਦੇ ਸੀ ਪਰ ਦੂਜੇ ਮੈਚ ਚ ਰੋਹਿਤ ਸ਼ਰਮਾ ਨੇ ਇਕ ਵਿਸਫੋਟਕ ਸੈਂਕੜਾ ਖੇਡਿਆ, ਜਿਸ 'ਤੇ ਉਹ ਅੱਗੇ ਹੋ ਗਏ ਤੇ ਉਸ ਤੋਂ ਬਾਅਦ ਤੀਜੇ ਅਤੇ ਆਖਰੀ ਵਨਡੇ ਵਿਚ ਰੋਹਿਤ ਸ਼ਰਮਾ ਨੇ ਫਿਰ ਇਕ ਅਰਧ ਸੈਂਕੜਾ ਮਾਰਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਪਛਾੜ ਦਿੱਤਾ।

 

ਵੈਸਟਇੰਡੀਜ਼ ਖ਼ਿਲਾਫ਼ ਤੀਜੇ ਵਨਡੇ ਮੈਚ ਚ ਕਪਤਾਨ ਵਿਰਾਟ ਕੋਹਲੀ ਨੇ ਵੀ ਸ਼ਾਨਦਾਰ ਪਾਰੀ ਖੇਡੀ ਪਰ ਰੋਹਿਤ ਸ਼ਰਮਾ ਦੀਆਂ ਦੌੜਾਂ ਏਨੀਆਂ ਜਿਆਦਾ ਹੋ ਗਈਆਂ ਸਨ ਕਿ ਵਿਰਾਟ ਉਸ ਨੂੰ ਪਿੱਛੇ ਨਹੀਂ ਛੱਡ ਸਕੇ। ਇਸ ਮੈਚ ਚ ਵਿਰਾਟ ਕੋਹਲੀ ਨੇ 81 ਗੇਂਦਾਂ ਚ 85 ਦੌੜਾਂ ਦੀ ਵੱਡੀ ਪਾਰੀ ਖੇਡੀ। ਇਸ ਚ ਵਿਰਾਟ ਕੋਹਲੀ ਨੇ 9 ਚੌਕੇ ਲਗਾਏ, ਹਾਲਾਂਕਿ ਉਹ ਕੋਈ ਛੱਕਾ ਨਹੀਂ ਮਾਰ ਸਕੇ।

 

ਰੋਹਿਤ ਸ਼ਰਮਾ ਨੇ ਇਸ ਸਾਲ ਯਾਨੀ 2019 ਚ ਕੁੱਲ 28 ਵਨ ਡੇ ਮੈਚ ਖੇਡੇ ਸਨ, ਜਿਸ ਵਿਚ ਉਹ 1490 ਦੌੜਾਂ ਬਣਾ ਕੇ ਚੋਟੀ 'ਤੇ ਬਣੇ ਹੋਏ ਹਨ। ਇਨ੍ਹਾਂ 28 ਮੈਚਾਂ ਚ ਰੋਹਿਤ ਨੇ ਸੱਤ ਸੈਂਕੜੇ ਅਤੇ ਛੇ ਅਰਧ ਸੈਂਕੜੇ ਲਗਾਏ ਹਨ। ਇਸ ਦੌਰਾਨ ਰੋਹਿਤ ਨੇ ਆਪਣੀ ਪਾਰੀ 'ਚ 36 ਛੱਕੇ ਅਤੇ 146 ਚੌਕੇ ਲਗਾਏ ਹਨ। ਰੋਹਿਤ ਨੇ ਇਸ ਸਾਲ 57 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ ਜਦਕਿ ਉਨ੍ਹਾਂ ਦਾ ਸਟ੍ਰਾਈਕ ਰੇਟ ਵੀ 90 ਦੇ ਆਸ ਪਾਸ ਹੈ। ਇਸ ਤਰ੍ਹਾਂ ਉਹ ਨੰਬਰ 1 ਵਨਡੇ ਬੱਲੇਬਾਜ਼ ਬਣ ਗਏ ਹੈ।

 

ਇਸ ਤੋਂ ਪਹਿਲਾਂ ਦੂਜੇ ਵਨਡੇ ਚ ਰੋਹਿਤ ਸ਼ਰਮਾ ਨੇ 159 ਦੌੜਾਂ ਦੀ ਪਾਰੀ ਖੇਡੀ ਸੀ, ਇਸ ਦੇ ਲਈ ਉਨ੍ਹਾਂ ਨੇ 138 ਗੇਂਦਾਂ ਦਾ ਸਾਹਮਣਾ ਕੀਤਾ ਤੇ ਆਪਣੀ ਪਾਰੀ ਵਿਚ 17 ਚੌਕੇ ਅਤੇ 5 ਛੱਕੇ ਲਗਾਏ। ਦੂਜੇ ਪਾਸੇ ਕਪਤਾਨ ਵਿਰਾਟ ਕੋਹਲੀ ਕੋਈ ਦੌੜਾਂ ਨਹੀਂ ਬਣਾ ਸਕੇ। ਇਸਦੇ ਨਾਲ ਵਿਰਾਟ, ਰੋਹਿਤ ਸ਼ਰਮਾ ਤੋਂ ਪਿੱਛੇ ਰਹਿ ਗਏ ਤੇ ਰੋਹਿਤ ਨੂੰ ਪਿੱਛੇ ਛੱਡਣ ਦੇ ਕੋਈ ਹਾਲਾਤ ਹੀਂ ਨਹੀਂ ਬਚੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hitman Rohit Sharma made the most ODI runs in the year Virat left behind