ਅਗਲੀ ਕਹਾਣੀ

Men's HWC 2018:  ਵਿਸ਼ਵ ਕੱਪ ਲਈ ਭਾਰਤੀ ਹਾਕੀ ਟੀਮ ਦਾ ਐਲਾਨ

ਵਿਸ਼ਵ ਕੱਪ ਲਈ ਭਾਰਤੀ ਹਾਕੀ ਟੀਮ ਦਾ ਐਲਾਨ

ਮਨਪ੍ਰੀਤ ਸਿੰਘ 28 ਨਵੰਬਰ ਤੋਂ ਭੁਵਨੇਸ਼ਵਰ `ਚ ਸ਼ੁਰੂ ਹੋਣ ਵਾਲੇ ਐਫਆਈਐਚ ਵਿਸ਼ਵ ਕੱਪ ਲਈ ਭਾਰਤ ਦੀ 18 ਮੈਂਬਰੀ ਦਲ ਦੀ ਅਗਵਾਈ ਕਰਨਗੇ। ਐਲਾਨੀ ਹਾਕੀ ਟੀਮ `ਚ ਅਨੁਭਵੀ ਰੁਪਿੰਦਰ ਪਾਲ ਸਿੰਘ ਅਤੇ ਐਸ ਵੀ ਸੁਨੀਲ ਸ਼ਾਮਲ ਨਹੀਂ ਹਨ। ਤਜਰਬੇਕਾਰ ਸਟ੍ਰਾਈਕਰ ਸੁਨੀਲ ਦੇ ਖੇਡਣ `ਤੇ ਉਦੋਂ ਤੋਂ ਹੀ ਸ਼ੱਕ ਲੱਗ ਗਿਆ ਸੀ, ਜਦੋਂ ਉਹ ਰਾਸ਼ਟਰੀ ਕੈਂਪ ਦੌਰਾਨ ਗੋਡੇ ਦੀ ਸੱਟ ਲੱਗ ਗਈ ਸੀ, ਜੋ ਪਿਛਲੇ ਮਹੀਨੇ ਮਸਕਟ `ਚ ਏਸ਼ੀਆਈ ਚੈਪੀਅਨ ਟਰਾਫੀ ਤੋਂ ਪਹਿਲਾਂ ਲੱਗੀ ਸੀ। ਰੁਪਿੰਦਰ ਪਾਲ ਦੀ ਫਿਰ ਅਣਦੇਖੀ ਕੀਤੀ ਗਈ, ਜਿਨ੍ਹਾਂ ਨੂੰ ਪਿਛਲੇ ਮਹੀਨੇ ਖਤਮ ਹੋਈ ਏਸ਼ੀਆਈ ਚੈਪੀਅਨ ਟਰਾਫੀ ਲਈ ਵੀ ਟੀਮ `ਚ ਨਹੀਂ ਚੁਣਿਆ ਗਿਆ ਸੀ।  ਨੌਜਵਾਨ ਖਿਡਾਰੀ ਸੁਮਿਤ, ਨਿਲਕਾਂਤ ਸ਼ਰਮਾ ਅਤੇ ਹਾਰਦਿਕ ਸਿੰਘ ਨੂੰ ਵਿਸ਼ਵ ਕੱਪ ਟੀਮ `ਚ ਸਥਾਨ ਦਿੱਤਾ ਗਿਆ ਹੈ।

 

ਹਾਕੀ ਇੰਡੀਆ ਨੇ ਆਪਣੇ ਬਿਆਨ `ਚ ਦੱਸਿਆ ਕਿ ਵਿਸ਼ਵ ਕੱਪ `ਚ ਭਾਰਤੀ ਹਾਕੀ ਟੀਮ ਦੱਖਣੀ ਅਫਰੀਕਾ ਦੇ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਟੀਮ `ਚ ਪੀਆਰ ਸ੍ਰੀਜੇਸ਼ ਅਤੇ ਕ੍ਰਿਸ਼ਨ ਬਹਾਦਰ ਪਾਠਕ ਗੋਲਕੀਪਰ ਹਨ ਅਤੇ ਚਿੰਗਲੇਨਸਾਨਾ ਸਿੰਘ ਕਾਂਗੁਜਮ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਉਡੀਸ਼ਾ ਦੇ ਤਜਰਾਬੇਕਾਰ ਡਿਫੇਂਡਰ ਬੀਰੇਂਦਰ ਲਕੜਾ ਦੀ ਟੀਮ `ਚ ਵਾਪਸੀ ਹੋਈ ਹੈ ਜੋ ਰਿਹੈਬਿਲੀਟੇਸ਼ਨ ਕਾਰਨ ਮਸਕਟ `ਚ ਹੋਈ ਏਸ਼ੀਆਈ ਚੈਪੀਅਨ ਟਰਾਫੀ ਟੂਰਨਾਮੈਂਟ `ਚ ਨਹੀਂ ਖੇਡ ਸਕੇ ਸਨ।


ਉਨ੍ਹਾਂ ਦੇ ਨਾਲ ਅਮਿਤ ਰੋਹੀਦਾਸ, ਸੁਰੇਂਦਰ ਕੁਮਾਰ, ਕੋਠਾਜੀਤ ਸਿੰਘ, ਹਰਮਨਪ੍ਰੀਤ ਸਿੰਘ ਅਤੇ ਵਰੁਣ ਕੁਮਾਰ ਭਾਰਤੀ ਡਿਫੈਂਸ ਦੀ ਜਿ਼ੰਮੇਵਾਰੀ ਸੰਭਾਲਣਗੇ। ਇਨ੍ਹਾਂ `ਚੋਂ ਤਿੰਨ ਖਿਡਾਰੀ ਡ੍ਰੈਗ ਫਿਲਕ ਮਾਹਰ ਹਨ। ਮਿਡਫੀਲਡ `ਚ ਮਨਪ੍ਰੀਤ ਸਿੰਘ ਸ਼ਾਮਲ ਹਨ, ਜਿਨ੍ਹਾਂ ਨੇ ਏਸ਼ੀਆਈ ਚੈਪੀਅਨ ਟਰਾਫੀ `ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਸੀ। ਫਾਰਵਰਡ `ਚ ਆਕਾਸ਼ਦੀਪ ਸਿੰਘ, ਦਿਲਪ੍ਰੀਤ ਸਿੰਘ, ਲਲਿਤ ਅਤੇ ਮਨਦੀਪ ਸਿੰਘ, ਸਿਮਰਨਜੀਤ ਸਿੰਘ ਸ਼ਾਮਲ ਹਨ।

 

ਭਾਰਤ ਨੂੰ ਪੂਲ ਸੀ `ਚ ਦੁਨੀਆਂ ਦੇ ਤੀਜੇ ਨੰਬਰ ਦੀ ਟੀਮ ਬੇਲੀਜ਼ੀਅਮ, ਕੈਨੇਡਾ ਅਤੇ ਦੱਖਣੀ ਅਫਰੀਕਾ ਦੇ ਨਾਲ ਰੱਖਿਆ ਗਿਆ ਹੈ। ਕੁਆਟਰ ਫਾਈਨਲ `ਚ ਪਹੁੰਚਣ ਲਈ ਭਾਰਤ ਨੂੰ ਆਪਣੇ ਪੂਲ `ਚ ਉਪਰ ਰਹਿਣਾ ਹੋਵੇਗਾ। ਟੀਮ ਦੇ ਮੁੱਖ ਕੋਚ ਹਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਵਿਸ਼ਵ ਕੱਪ ਲਈ ਵਧੀਆ ਉਪਲੱਬਧ ਸੰਯੋਜਨ ਚੁਣਿਆ ਹੈ। 34 ਖਿਡਾਰੀਆਂ ਦੇ ਪੂਲ `ਚੋਂ 18 ਨੂੰ ਚੁਣਨ ਦਾ ਸਖਤ ਫੈਸਲਾ ਕਰਨਾ ਪਿਆ। 34 ਖਿਡਾਰੀਆਂ ਦਾ ਕੋਰ ਗਰੁੱਪ 23 ਨਵੰਬਰ ਤੱਕ ਭੁਵਨੇਸ਼ਵਰ `ਚ ਟ੍ਰੇਨਿੰਗ ਕਰਦਾ ਰਹੇਗਾ।

 

ਹਾਕੀ ਵਿਸ਼ਵ ਕੱਪ ਲਈ ਭਾਰਤੀ ਟੀਮ ਇਸ ਤਰ੍ਹਾਂ :


ਗੋਲਕੀਪਿੰਗ : ਪੀਆਰ ਸ੍ਰੀਜੇਸ, ਕ੍ਰਿਸ਼ਨਾ ਬਹਾਦਰ ਪਾਠਕ, ਡਿਫੇਂਸ : ਹਰਮਨਪ੍ਰੀਤ ਸਿੰਘ, ਬੀਰੇਂਦਰ ਲਕੜਾ, ਵਰੁਣ ਕੁਮਾਰ, ਕੋਥਾਜੀਤ ਸਿੰਘ ਖਾਦਾਂਗਬਮ, ਸੁਰੇਂਦਰ ਕੁਮਾਰ, ਅਮਿਤ ਰੋਹਿਦਾਸ, ਮਿਡਫੀਲਡ : ਮਨਪ੍ਰੀਤ ਸਿੰਘ (ਕਪਤਾਨ), ਚਿੰਗਲੇਨਸਾਨਾ ਸਿੰਘ ਖਾਂਗਜੁਮ (ਉਪ ਕਪਤਾਨ), ਨਿਲਕਾਂਤ ਸ਼ਰਮਾ, ਹਾਰਦਿਕ ਸਿੰਘ, ਸੁਮਿਤ। ਙਾਰਵਰਡ ਲਾਈਨ : ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਲਲਿਤ ਕੁਮਾਰ, ਸਿਮਰਨਜੀਤ ਸਿੰਘ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hockey India declared 18 Members Indian Squad for Mens Hockey World Cup 2018 in Bhuvneshwar Odisha Manpreet Singh