ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੋਕੀਓ ਉਲੰਪਿਕ ਟੈਸਟ ਟੂਰਨਾਮੈਂਟ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ

ਰਾਣੀ ਰਾਮਪਾਲ ਟੀਮ ਦੀ ਬਣੀ ਕਪਤਾਨ

 

ਹਾਕੀ ਇੰਡੀਆ ਨੇ 17 ਤੋਂ 21 ਅਗਸਤ ਤੱਕ ਹੋਣ ਵਾਲੇ ਟੋਕੀਓ ਉਲੰਪਿਕ ਟੈਸਟ ਟੂਰਨਾਮੈਂਟ ਲਈ ਭਾਰਤ ਦੀ 18 ਮੈਂਬਰੀ ਮਹਿਲਾ ਹਾਕੀ ਟੀਮ ਦਾ ਐਲਾਨ ਕੀਤਾ ਹੈ। ਇਹ ਕਮੋਬੇਸ਼ ਉਹੀ ਟੀਮ ਹੈ ਜਿਸ ਨੇ ਹੀਰੋਸ਼ਿਮਾ ਵਿੱਚ ਐਫ਼ਆਈਐੱਚ ਔਰਤਾਂ ਦੀ ਫਾਈਨਲ ਸੀਰੀਜ਼ ਜਿੱਤੀ ਸੀ। ਮੁੱਖ ਕੋਚ ਸ਼ਾਰਡ ਮਾਰਿਨ ਨੇ ਟੀਮ ਵਿੱਚ ਸਿਰਫ਼ ਦੋ ਬਦਲਾਅ ਕੀਤੇ ਹਨ।

 

ਨੌਜਵਾਨ ਸ਼ਰਮੀਲਾ ਦੇਵੀ ਅਤੇ ਰੀਨਾ ਖੋਕਹਾਰ ਨੂੰ ਸੁਨੀਤਾ ਲਾਕਡਾ ਅਤੇ ਜੋਤੀ ਦੇ ਸਥਾਨ 'ਤੇ ਸ਼ਾਮਲ ਕੀਤਾ ਗਿਆ ਹੈ। ਖੋਕਹਾਰ ਸੱਟ ਤੋਂ ਉਭਰਨ ਦੇ ਬਾਅਦ ਵਾਪਸੀ ਕਰ ਰਹੀ ਹੈ ਜਦਕਿ ਸ਼ਰਮੀਲਾ ਦਾ ਇਹ ਸੀਨੀਅਰ ਟੀਮ ਵਾਪਸੀ ਵਿੱਚ ਡੈਬਿਊ ਹੋਵੇਗਾ।

 

ਸਟਰਾਈਕਰ ਰਾਣੀ ਰਾਮਪਾਲ ਟੀਮ ਦੀ ਕਪਤਾਨ ਅਤੇ ਗੋਲਕੀਪਰ ਸਵਿਤਾ ਉਪ ਕਪਤਾਨ ਹੋਵੇਗੀ। 

 

ਐੱਫ਼ਆਈਐੱਚ ਰੈਂਕਿੰਗ ਵਿੱਚ 10ਵੇਂ ਨੰਬਰ ਉੱਤੇ ਕਾਬਜ਼ ਭਾਰਤੀ ਟੀਮ ਦੇ ਸਾਹਮਣੇ ਦੁਨੀਆਂ ਦੀ ਦੂਜੇ ਨੰਬਰ ਦੀ ਟੀਮ ਆਸਟ੍ਰੇਲੀਆ, ਚੀਨ (11ਵਾਂ) ਅਤੇ ਜਾਪਾਨ (14ਵਾਂ) ਦੇ ਰੂਪ ਵਿੱਚ ਵੱਡੀ ਚੁਣੌਤੀ ਹੈ। ਟੀਮ ਦੇ ਤਜਰਬੇਕਾਰ ਗੋਲਕੀਪਰ ਸਵਿਤਾ ਅਤੇ ਰਜਨੀ ਏਤੀਮਾਪੂ ਹੈ ਜਦਕਿ ਦੀਪਗ੍ਰੇਸ ਇੱਕਾ, ਰੀਨਾ ਖੋਕਹਾਰ, ਗੁਰਜੀਤ ਕੌਰ, ਸਲੀਮਾ ਟੇਟੇ ਅਤੇ ਨਿਸ਼ਾ ਡਿਫੈਂਸ ਵਿੱਚ ਹੋਵੇਗੀ।

 

ਸੁਸ਼ੀਲਾ ਚਾਨੂੰ, ਨਿੱਕੀ ਪ੍ਰਧਾਨ, ਮੋਨੀਕਾ, ਲਿਲਿਮਾ ਮਿੰਜ ਅਤੇ ਨੇਹਾ ਗੋਇਲ ਮਿਡਫੀਲਡ ਦੀ ਜ਼ਿੰਮੇਵਾਰੀ ਸੰਭਾਲਣਗੇ। ਰਾਣੀ, ਨਵਨੀਤ ਕੌਰ, ਵੰਦਨਾ ਕਟਾਰੀਆ, ਲਾਲਰੇਮਿਸਿਆਮੀ, ਨਵਜੋਤ ਕੌਰ ਅਤੇ ਸ਼ਰਮੀਲਾ ਫਾਰਵਰਡ ਲਾਈਨ ਵਿੱਚ ਹੋਣਗੇ। 

 

ਮਾਰਿਨ ਨੇ ਕਿਹਾ ਕਿ ਅਸੀਂ ਇਸ ਟੂਰਨਾਮੈਂਟ ਵਿੱਚ ਚੋਟੀ ਦੀਆਂ ਤਿੰਨ ਟੀਮਾਂ ਨਾਲ ਖੇਡ ਰਹੇ ਹਾਂ। ਅਸੀਂ 18-ਮੈਂਬਰੀ ਟੀਮ ਦੀ ਚੋਣ ਕੀਤੀ ਹੈ ਜਦਕਿ ਸਿਰਫ਼ 16 ਖਿਡਾਰੀ ਹੀ ਖੇਡ ਸਕਦੇ ਹਨ। ਇਸ ਦੌਰੇ ਨਾਲ ਸਾਨੂੰ ਆਪਣੀਆਂ ਕਮੀਆਂ ਬਾਰੇ ਜਾਣਨ ਨੂੰ ਮਿਲੇਗਾ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hockey India names 18 member women team for Tokyo Olympics test event