ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਕੀ ਵਿਸ਼ਵ ਕੱਪ: 43 ਸਾਲਾਂ ਦਾ ਸੋਕਾ ਖ਼ਤਮ ਕਰਨ ਲਈ ਉਤਰੇਗਾ ਭਾਰਤ

ਹਾਕੀ ਵਿਸ਼ਵ ਕੱਪ: 43 ਸਾਲਾਂ ਦਾ ਸੋਕਾ ਖ਼ਤਮ ਕਰਨ ਲਈ ਉਤਰੇਗਾ ਭਾਰਤ

ਓਡੀਸ਼ਾ ਦੇ ਭੁਵਨੇਸ਼ਵਰ ਸ਼ਹਿਰ 'ਚ ਹਾਕੀ ਵਰਲਡ ਕੱਪ ਗਰਮਜੋਸ਼ੀ ਨਾਲ ਸ਼ੁਰੂ ਹੋ ਗਿਆ ਹੈ ਤੇ 43 ਸਾਲਾ ਦਾ ਸੋਕਾ ਖ਼ਤਮ ਕਰਨ ਦੇ ਇਰਾਦੇ ਨਾਲ ਮੇਜ਼ਬਾਨ ਭਾਰਤ ਕਲਿੰਗਾ ਸਟੇਡੀਅਮ ਵਿੱਚ ਉੱਤਰੇਗਾ। ਭਾਰਤ ਨੂੰ ਟੂਰਨਾਮੈਂਟ 'ਚ ਪੂਲ ਸੀ ਵਿੱਚ ਬੈਲਜੀਅਮ, ਕੈਨੇਡਾ ਤੇ ਦੱਖਣੀ ਅਫਰੀਕਾ ਨਾਲ ਰੱਖਿਆ ਗਿਆ ਹੈ. ਭਾਰਤ ਦਾ ਪਹਿਲਾ ਮੈਚ ਬੁੱਧਵਾਰ ਨੂੰ ਦੱਖਣੀ ਅਫਰੀਕਾ ਨਾਲ ਹੋਵੇਗਾ ਤੇ ਬੈਲਜੀਅਮ- ਕੈਨੇਡਾ ਦੀਆਂ ਟੀਮਾਂ ਦੀ ਵੀ ਟੱਕਰ ਵੀ ਹੋਵੇਗੀ। ਭਾਰਤ ਨੂੰ ਘਰੇਲੂ ਦਰਸ਼ਕਾਂ ਦੇ ਵੱਡੇ ਸਮਰਥਨ ਦੇ ਨਾਲ ਇਸ ਮੈਚ ਨੂੰ ਜਿੱਤਣ ਵਿੱਚ ਬਹੁਤ ਮੁਸ਼ਕਲਾਂ ਨਹੀਂ ਹੋਣੀਆਂ ਚਾਹੀਦੀਆਂ।

 

ਮੇਜ਼ਬਾਨ ਭਾਰਤ ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੇ ਪੰਜ ਦੇਸ਼ਾਂ ਵਿੱਚ ਸ਼ਾਮਲ ਹੈ ਤੇ 1975 ਵਿੱਚ ਭਾਰਤ ਨੇ ਆਖਿਰੀ ਖ਼ਿਤਾਬ ਜਿੱਤਿਆ ਸੀ, ਪਰ ਉਦੋਂ ਤੋਂ ਭਾਰਤ ਕਦੇ ਵੀ ਸੈਮੀਫਾਈਨਲ ਤੱਕ ਨਹੀਂ ਪਹੁੰਚ ਸਕਿਆ। ਭਾਰਤ ਨੇ ਵਿਸ਼ਵ ਕੱਪ 1971 ਵਿੱਚ ਪਹਿਲਾ, 1973 ਵਿਸ਼ਵ ਕੱਪ ਵਿੱਚ ਦੂਜਾ ਤੇ 1975 ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ। ਇਹ ਭਾਰਤ ਦਾ ਆਖਰੀ ਵਿਸ਼ਵ ਖਿਤਾਬ ਸੀ।

 

ਵਿਸ਼ਵ ਕੱਪ ਜਿੱਤਣ ਵਾਲੇ ਬਾਕੀ ਚਾਰ ਹੋਰ ਦੇਸ਼ਾਂ ਵਿੱਚ ਪਾਕਿਸਤਾਨ (4 ਵਾਰ), ਨੀਦਰਲੈਂਡਜ਼ (3 ਵਾਰ), ਆਸਟ੍ਰੇਲੀਆ (3 ਵਾਰ) ਤੇ ਜਰਮਨੀ (2 ਵਾਰ) ਸ਼ਾਮਲ ਹਨ।ਆਸਟ੍ਰੇਲੀਆ ਪਿਛਲੇ ਦੋ ਵਾਰ ਜੇਤੂ ਰਿਹਾ ਹੈ ਤੇ ਟਾਈਟਲ ਜਿੱਤਣ ਦੀ ਹੈਟ੍ਰਿਕ ਬਣਾਉਣ ਦਾ ਟੀਚਾ ਲੈ ਕੇ ਉੱਤਰੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hockey World Cup 2018 India to go to end for 43 years old drought in hockey world cup