ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੈਦਰਾਬਾਦ ਨੇ ਚੇਨਈ ਨੂੰ 6 ਵਿਕਟਾਂ ਨਾਲ ਹਰਾਇਆ

ਹੈਦਰਾਬਾਦ ਨੇ ਚੇਨਈ ਨੁੰ 6 ਵਿਕਟਾਂ ਨਾਲ ਹਰਾਇਆ

ਜੌਨੀ ਬੇਅਰਸਟੋ ਅਤੇ ਡੇਵਿਡ ਵਾਰਨਰ ਦੀ ਸ਼ਾਨਦਾਰੀ ਪਾਰੀ ਸਦਕਾ ਹੈਦਰਾਬਾਦ ਨੇ ਚੇਨਈ ਨੂੰ ਕਰਾਰੀ ਹਾਰ ਦਿੱਤੀ। ਜੌਨੀ ਬੇਅਰਸਟੋ 61 ਅਤੇ ਡੇਵਿਡ ਵਾਰਨਰ 50 ਦੀ ਸ਼ਾਨਦਾਰ ਅਰਧ ਸੈਕੜੇ ਦੀਆਂ ਪਾਰੀਆਂ ਬਦੌਲਤ ਹੈਦਰਾਬਾਦ ਨੇ ਚੇਨਈ ਨੂੰ 6 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ।

 

ਚੇਨਈ ਨੂੰ ਲਗਾਤਾਰ ਚਾਰ ਜਿੱਤ ਦੇ ਬਾਅਦ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸੀਜਨ ਦੀ ਚੇਨਈ ਨੂੰ ਇਹ ਦੂਜੀ ਹਾਰ ਹੈ।  ਚੇਨਈ ਨੇ 5 ਵਿਕਟਾਂ ਦੇ ਨੁਕਸਾਨ ਉਤੇ 132 ਦੌੜਾਂ ਬਣਾਈਆ ਸਨ, ਜਿਸ ਦੇ ਮੁਕਾਬਲੇ ਹੈਦਰਾਬਾਦ ਨੇ 4 ਵਿਕਟਾਂ ਖੋ ਕੇ 19 ਗੇਂਦਾਂ ਬਾਕੀ ਰਹਿੰਦੇ ਹੋਏ ਇਹ ਮੈਚ ਜਿੱਤ ਲਿਆ।

 

ਟੀਚੇ ਦਾ ਪਿਛਾ ਕਰਨ ਉਤਰੀ ਹੈਦਰਾਬਾਦ ਨੂੰ ਡੇਵਿਡ ਵਾਰਨ ਅਤੇ ਜੌਨੀ ਬੇਅਰਸਟੋ ਦੀ ਸਲਾਮੀ ਜੋੜੀ ਨੇ ਵਧੀਆ ਸ਼ੁਰੂਆਤ ਦਿਵਾਈ, ਪ੍ਰੰਤੂ ਛੇਵੇਂ ਓਵਰ ਦੀ ਚੌਣੀ ਗੇਂਦ ਉਤੇ ਦੀਪਕ ਚਾਹਰ ਦੇ ਧਾਕੜ ਬੱਲੇਬਾਜ਼ ਡੇਵਿਡ ਵਾਰਨਰ ਨੂੰ ਫਾਫ ਡੁ ਪਲੇਸਿਸ ਦੇ ਹੱਥੋਂ ਕੈਚ ਆਉਟ ਕਰਕੇ ਹੈਦਰਾਬਾਦ ਨੂੰ ਪਹਿਲਾਂ ਝਟਕਾ ਦਿੱਤਾ।  ਵਾਰਨਰ ਨੇ 25 ਗੇਂਦਾਂ ਵਿਚ 10 ਚੌਕੇ ਦੀ ਮਦਦ ਨਾਲ 50 ਦੌੜਾਂ ਦੀ ਅਰਥ ਸੈਂਕੜੇ ਦੀ ਪਾਰੀ ਖੇਡੀ। ਪਹਿਲੀ ਵਿਕਟ ਲਈ ਦੋਵੇਂ ਬੱਲੇਬਾਜ਼ਾਂ ਵਿਚ 66 ਦੌੜਾਂ ਦੀ ਸਾਂਝੇਦਾਰੀ ਹੋਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Hyderabad beat Chennai by six wickets