ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਰਾਜਸਥਾਨ ਨੇ ਹੈਦਰਾਬਾਦ ਨੂੰ 7 ਵਿਕੇਟਾਂ ਨਾਲ ਹਰਾਇਆ

​​​​​​​ਹੈਦਰਾਬਾਦ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 161 ਦੌੜਾਂ ਦਾ ਟੀਚਾ

ਆਈਪੀਐੱਲ (IPL) 2019 ਦਾ 45ਵਾਂ ਮੁਕਾਬਲਾ ਅੱਜ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ’ਚ ਸਨਰਾਈਜ਼ਰਸ ਹੈਦਰਾਬਾਦ ਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡਿਆ ਗਿਆ। ਰਾਜਸਥਾਨ ਨੇ ਇਹ ਮੈਚ 7 ਵਿਕੇਟਾਂ ਨਾਲ ਜਿੱਤ ਲਿਆ। ਹਾਲੇ ਕੁੱਲ 20 ਓਵਰਾਂ ’ਚੋਂ 5 ਗੇਂਦਾਂ ਸੁੱਟੀਆਂ ਜਾਣੀਆਂ ਬਾਕੀ ਸਨ ਤੇ ਉਸ ਦੇ ਸਿਰਫ਼ 3 ਖਿਡਾਰੀ ਆਊਟ ਹੋਏ ਸਨ। ਇੰਝ ਰਾਜਸਥਾਨ ਨੇ ਹੈਦਰਾਬਾਦ ਦੀ ਟੀਮ ਵੱਲੋਂ ਦਿੱਤਾ 161 ਦੌੜਾਂ ਦਾ ਟੀਚਾ ਪੂਰਾ ਕਰ ਲਿਆ ਤੇ ਉਹ ਮੈਚ ਜਿੱਤ ਗਏ।

 

 

ਇਸ ਮੈਚ ਵਿੱਚ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਨਰਾਈਜ਼ਰਸ ਹੈਦਰਾਬਾਦ ਨੇ 8 ਵਿਕੇਟਾਂ ਉੱਤੇ 160 ਦੌੜਾਂ ਬਣਾਈਆਂ।  ਇੰਝ ਹੈਦਰਾਬਾਦ ਨੇ ਰਾਜਸਥਾਨ ਨੂੰ ਜਿੱਤ ਲਈ 161 ਦੌੜਾਂ ਦਾ ਟੀਚਾ ਦਿੱਤਾ।

 

 

ਸਨਰਾਈਜ਼ਰਸ ਹੈਦਰਾਬਾਦ ਲਈ ਮਨੀਸ਼ ਪਾਂਡੇ ਨੇ 61 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਡੇਵਿਡ ਵਾਰਨਰ ਨੇ 37 ਦੌੜਾਂ ਦਾ ਯੋਗਦਾਨ ਪਾਇਆ। ਰਾਸ਼ਿਦ ਖ਼ਾਨ 17 ਦੌੜਾਂ ਬਣਾ ਕੇ ਨਾੱਟ–ਆਊਟ ਰਹੇ। ਰਾਜਸਥਾਨ ਲਈ ਵਰੁਣ ਆਰੋਨ, ਓਸ਼ਾਨੇ ਟਾੱਮਸ, ਸ਼੍ਰੇਯਸ ਗੋਪਾਲ ਤੇ ਜੈਦੇਵ ਉਨਾਦਕਟ ਨੇ 2–2 ਵਿਕੇਟਾਂ ਲਈਆਂ।

 

 

18ਵੇਂ ਓਵਰ ਦੀ ਸਮਾਪਤੀ ’ਤੇ ਸਨਰਾਈਜ਼ਰਸ ਹੈਦਰਾਬਾਦ ਦਾ ਸਕੋਰ 6 ਵਿਕੇਟਾਂ ਗੁਆ ਕੇ 137 ਦੌੜਾਂ ਸੀ। ਓਸ਼ਾਨੇ ਟਾੱਮਸ ਨੇ ਇਸ ਓਵਰ ਵਿੱਚ ਰਿਧੀਮਾਨ ਸਾਹਾ ਨੂੰ ਵਿਕੇਟ ਦੇ ਪਿੱਛੇ ਸੰਜੂ ਸੈਮਸਨ ਦੇ ਹੱਥੋਂ ਕੈਚ ਕਰਵਾਇਆ। ਸਾਹਾ ਨੇ 5 ਦੌੜਾਂ ਬਣਾਈਆਂ। ਸ਼ਾਕਿਬ ਅਲ ਹਸਨ ਤੇ ਰਾਸ਼ਿਦ ਖ਼ਾਨ ਕ੍ਰੀਜ਼ ਉੱਤੇ ਹਨ।

 

 

17ਵੇਂ ਓਵਰ ਦੀ ਸਮਾਪਤੀ ਮੌਕੇ ਸਨਰਾਈਜ਼ਰਸ ਹੈਦਰਾਬਾਦ ਦਾ ਸਕੋਰ 5 ਵਿਕੇਟਾਂ ਦੇ ਨੁਕਸਾਨ ਨਾਲ 131 ਦੌੜਾਂ ਸੀ। ਸ਼ਾਕਿਬ ਅਲ ਹਸਨ 7 ਦੌੜਾਂ ਬਣਾ ਕੇ ਕ੍ਰੀਜ਼ ਉੱਤੇ ਹਨ। ਰਿਧੀਮਾਲ ਸਾਹਾ ਉਨ੍ਹਾਂ ਦਾ ਸਾਥ ਨਿਭਾ ਰਹੇ ਹਨ। ਜੈਦੇਵ ਉਨਾਦਕਟ ਨੇ ਇਸ ਓਵਰ ਵਿੱਚ ਦੀਪਕ ਹੁੱਡਾ ਨੂੰ ਆਪਣੀ ਹੀ ਗੇਂਦ ਉੱਤੇ ਕੈਚ ਕਰ ਕੇ ਹੈਦਰਾਬਾਦ ਦੀ ਪੰਜਵੀਂ ਵਿਕੇਟ ਡੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hyderabad gave Rajasthan target of 161 runs to win