ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਂ ਛੇਤੀ ਹੀ ਭਾਰਤੀ ਕ੍ਰਿਕਟ ਟੀਮ 'ਚ ਵਾਪਸੀ ਕਰੂ - ਮੁਰਲੀ ​​ਵਿਜੈ

ਮੁਰਲੀ ​​ਵਿਜੈ

ਇੰਗਲੈਂਡ ਵਿਰੁੱਧ ਚੱਲ ਰਹੀ 5 ਮੈਚਾਂ ਦੀ ਟੈਸਟ ਸੀਰੀਜ਼ ਦੇ ਆਖਿਰੀ ਦੋ ਮੈਚਾਂ ਲਈ ਭਾਰਤੀ ਟੀਮ ਤੋਂ ਬਾਹਰ ਕੀਤੇ ਗਏ ਸਲਾਮੀ ਬੱਲੇਬਾਜ਼ ਮੁਰਲੀ ​​ਵਿਜੈ ਨੇ ਛੇਤੀ ਹੀ ਭਾਰਤੀ ਟੀਮ ਵਿੱਚ ਵਾਪਸ ਆਉਣ ਦੀ ਗੱਲ ਕਹੀ ਹੈ। ਆਈਸੀਸੀ ਦੀ ਵੈੱਬਸਾਈਟ ਅਨੁਸਾਰ ਵਿਜੈ ਨੇ ਇੰਗਲੈਂਡ ਵਿਰੁੱਧ ਮੌਜੂਦਾ ਟੈਸਟ ਲੜੀ ਦੀਆਂ ਚਾਰ ਪਾਰੀਆਂ ਵਿਚ ਸਿਰਫ 26 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਉਸ ਨੂੰ ਲੜੀ ਦੇ ਬਾਕੀ ਦੋ ਮੈਚਾਂ ਤੋਂ ਬਾਹਰ ਕੀਤਾ ਗਿਆ।

 

ਵਿਜੈ ਨੇ ਕਿਹਾ, 'ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਵਾਪਸੀ ਕਰਾਂਗਾ ਅਤੇ ਭਾਰਤ ਲਈ ਖੇਡਾਗਾ। ਮੈਂ ਇਸ ਲਈ ਕਾਫੀ ਸਕਾਰਾਤਮਕ ਹਾਂ, ਮੈਨੂੰ ਦੌੜਾਂ ਬਣਾਉਣ ਲਈ ਕੁਝ ਚੀਜ਼ਾਂ ਨੂੰ ਹੱਲ ਕਰਨਾ ਪੈਣਾ ਹੈ ਅਤੇ ਮੈਂ ਇਸ ਲਈ ਸਖ਼ਤ ਮਿਹਨਤ ਕਰ ਰਿਹਾ ਹਾਂ। " 34 ਸਾਲਾ ਵਿਜੈ ਨੇ ਕਿਹਾ, 'ਮੈਨੂੰ ਨਹੀਂ ਲਗਦਾ ਕਿ ਇਹ ਮੇਰੀ ਉਮਰ ਦੇ ਕਾਰਨ ਹੈ. ਭਾਵੇਂ ਇਹ ਪਹਿਲੀ ਵਾਰ ਮੇਰੇ ਨਾਲ ਨਹੀਂ ਹੋਇਆ ਹੈ।. ਉਮਰ ਸਿਰਫ ਇੱਕ ਨੰਬਰ ਹੈ ਜਦੋਂ ਤਕ ਮੇਰੇ ਪੈਰ ਕ੍ਰੀਜ਼ 'ਚ ਅੱਗੇ ਵਧਦੇ ਹਨ ਅਤੇ ਮੇਰੀ ਤਕਨੀਕ ਕੰਮ ਕਰੇਗੀ, ਮੈਂ ਖੇਡਣਾ ਜਾਰੀ ਰੱਖਾਂਗਾ।'

 

 ਮੁਰਲੀ ​​ਵਿਜੈ ਨੇ 59 ਟੈਸਟ ਮੈਚਾਂ ਵਿਚ 3,333 ਦੌੜਾਂ ਬਣਾਈਆਂ ਹਨ ਜਿਸ ਵਿਚ 12 ਸੈਂਕੜੇ ਅਤੇ 15 ਅਰਧ ਸੈਂਕੜੇ ਸ਼ਾਮਲ ਹਨ। ਇਸ ਦੇ ਨਾਲ ਹੀ ਵਿਜੈ ਨੇ 17 ਵਨ-ਡੇ  ਮੈਚਾਂ ਵਿੱਚ 339 ਰਨ ਅਤੇ 9 ਟੀ -20 ਮੈਚਾਂ 'ਚ 169 ਦੌੜਾਂ ਬਣਾਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I will be back playing for India Murali Vijay