ਸਚਿਨ ਤੇਂਦੁਲਕਰ ਨੇ ਆਪਣੀ ਵਿਸ਼ਵ ਕੱਪ ਟੀਮ ਵਿੱਚ ਮਹਿੰਦਰ ਸਿੰਘ ਧੋਨੀ ਨੂੰ ਥਾਂ ਨਾ ਦੇਣ ਤੋਂ ਬਾਅਦ ਹੁਣ ਆਈਸੀਸੀ ਨੇ ਵੀ ਆਪਣੇ 'ਬੈਸਟ ਵਰਲਡ ਕੱਪ ਇਲੈਵਨ' ਦਾ ਐਲਾਨ ਕੀਤਾ ਹੈ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਇਸ ਵਿੱਚ ਥਾਂ ਨਹੀਂ ਮਿਲੀ।
ਭਾਰਤ ਵੱਲੋਂ ਆਈਸੀਸੀ ਦੀ ਵਿਸ਼ਵ ਕੱਪ ਟੀਮ ਵਿੱਚ ਸਿਰਫ਼ ਦੋ ਨਾਮ ਹਨ, ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁੰਮਰਾਹ। ਆਈਸੀਸੀ ਨੇ ਆਪਣੀ ਵਿਸ਼ਵ ਕੱਪ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਦੀ ਚੋਣਿਆ ਹੈ। ਇਸ ਟੀਮ ਵਿੱਚ ਸਭ ਤੋਂ ਜ਼ਿਆਦਾ 4 ਖਿਡਾਰੀ ਇੰਗਲੈਂਡ ਤੋਂ, ਵਿਲੀਅਮਸਨ ਸਣੇ ਨਾਲ 3 ਖਿਡਾਰੀ ਨਿਊ ਜ਼ੀਲੈਂਡ, 2 ਭਾਰਤ, 2 ਆਸਟ੍ਰੇਲੀਆ ਅਤੇ 1 ਬੰਗਲਾਦੇਸ਼ ਤੋਂ ਹੈ। ਆਈਸੀਸੀ ਨੇ ਟ੍ਰੇਟ ਬੋਲਟ ਨੂੰ 12ਵੇਂ ਖਿਡਾਰੀ ਦੇ ਰੂਪ ਵਿੱਚ ਆਪਣੀ ਵਿਸ਼ਵ ਕੱਪ ਟੀਮ ਵਿੱਚ ਜਗ੍ਹਾ ਦਿੱਤੀ ਹੈ।
Your #CWC19 Team of the Tournament! pic.twitter.com/6Y474dQiqZ
— ICC (@ICC) July 15, 2019
ਰੋਹਿਤ ਸ਼ਰਮਾ ਅਤੇ ਰਾਏ ਉੱਤੇ ਓਪਨਿੰਗ ਦੀ ਜ਼ਿੰਮੇਵਾਰੀ
ਭਾਰਤ ਦੇ ਓਪਨਿੰਗ ਬੱਲੇਬਾਜ਼ ਰੋਹਿਤ ਸ਼ਰਮਾ ਨੇ ਵਿਸ਼ਵ ਕੱਪ ਵਿੱਚ ਰਿਕਾਰਡ 5 ਸੈਂਕੜਿਆਂ ਨਾਲ ਕੁੱਲ 648 ਦੌੜਾਂ ਬਣਾ ਕੇ ਗੋਲਡਨ ਬੈਟ ਰਹੇ। ਆਈਸੀਸੀ ਨੇ ਆਪਣੀ ਟੀਮ ਵਿੱਚ ਉਨ੍ਹਾਂ ਨੂੰ ਹੀ ਓਪਨਿੰਗ ਦੀ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਨਾਲ ਦੂਜੇ ਓਪਨਰ ਜੋੜੀਦਾਰ ਦੇ ਰੂਪ ਵਿੱਚ ਆਈਸੀਸੀ ਨੇ ਇੰਗਲੈਂਡ ਦੇ ਜੇਸਨ ਰਾਏ ਨੂੰ ਚੁਣਿਆ ਹੈ।
ਜੇਸਨ ਰਾਏ ਨੇ ਟੂਰਨਾਮੈਂਟ ਵਿੱਚ 115. 36 ਦੇ ਸਟ੍ਰਾਈਕ ਰੇਟ ਨਾਲ ਕੁੱਲ 443 ਦੌੜਾਂ ਬਣਾਈਆਂ। ਉਹ ਵਿਸ਼ਵ ਕੱਪ ਦੇ ਲੀਗ ਗੇੜ ਦੇ ਕੁਝ ਮੈਚਾਂ ਵਿੱਚ ਸੱਟ ਲੱਗਣ ਕਾਰਨ ਖੇਡ ਵੀ ਨਹੀਂ ਸਕੇ ਸਨ। ਆਈਸੀਸੀ ਨੇ ਆਪਣੀ ਵਿਸ਼ਵ ਕੱਪ ਟੀਮ ਵਿੱਚ ਨੰਬਰ 3 ਦੀ ਜ਼ਿੰਮੇਵਾਰੀ ਕੇਵੀ ਕਪਤਾਨ ਕੇਨ ਵਿਲੀਅਮਸਨ ਨੂੰ ਸੌਂਪੀ ਹੈ। ਆਈਸੀਸੀ ਨੇ ਉਸ ਨੂੰ ਆਪਣੀ ਟੀਮ ਦਾ ਕਪਤਾਨ ਵੀ ਬਣਾਇਆ ਹੈ।
ਗੇਂਜਬਾਜ਼ੀ ਵਿੱਚ ਸਟਾਰਕ, ਆਰਚਰ, ਫਰਗਯੂਸਨ ਅਤੇ ਬੁਮਰਾਹ
ਇਸ ਤੋਂ ਇਲਾਵਾ ਇੰਗਲੈਂਡ ਨੂੰ ਹਰਫਨਮੌਲਾ ਅਤੇ ਫਾਈਨਲ ਦੇ ਹੀਰੋ ਬੇਨ ਸਟੋਕਸ ਨੂੰ ਆਈਸੀਸੀ ਨੇ ਛੇਵੇਂ ਨੰਬਰ 'ਤੇ ਦੀ, ਆਸਟਰੇਲੀਆ ਦੇ ਵਿਕਟਕੀਪਰ ਬੱਲੇਬਾਜ਼ ਐਲੇਕਸ ਕੈਰੀ ਨੂੰ 7ਵੇਂ ਨੰਬਰ ਦੀ ਜ਼ਿੰਮੇਵਾਰੀ ਸੌਂਪੀ ਹੈ। ਕੈਰੀ ਹੀ ਆਈਸੀਸੀ ਦੇ ਵਿਸ਼ਵ ਕੱਪ ਟੀਮ ਦੇ ਵਿਕਟਕੀਪਰ ਵੀ ਚੁਣੇ ਗਏ ਹਨ।
ਆਈਸੀਸੀ ਨੇ ਆਪਣੀ ਵਿਸ਼ਵ ਕੱਪ ਟੀਮ ਵਿੱਚ ਮਿਸ਼ੇਲ ਸਟਾਰਕ, ਜੋਫਰਾ ਆਰਚਰ ਲਾਕੀ ਫਰੂਗਸਨ ਅਤੇ ਜਸਪ੍ਰੀਤ ਬੁਮਰਾਹ ਨੂੰ ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੌਂਪੀ ਹੈ। 12ਵੇਂ ਖਿਡਾਰੀ ਦੇ ਤੌਰ 'ਤੇ ਕੀਵੀ ਗੇਂਦਬਾਜ਼ ਟ੍ਰੇਂਟ ਬੋਲਟ ਨੂੰ ਚੁਣਿਆ ਹੈ।
ਆਈਸੀਸੀ ਦੀ ਵਿਸ਼ਵ ਕੱਪ ਟੀਮ ਵਿੱਚ ਵਿਰਾਟ ਕੋਹਲੀ ਨੂੰ ਸਥਾਨ ਨਾ ਮਿਲਣਾ ਥੋੜਾ ਜਿਹਾ ਹੈਰਨ ਕਰਦਾ ਹੈ। ਵਿਰਾਟ ਨੇ ਇਸ ਵਿਸ਼ਵ ਕੱਪ ਵਿੱਚ ਕੁੱਲ 442 ਦੌੜਾਂ ਬਣਾਈਆਂ, ਜਿਸ ਵਿੱਚ ਉਸ ਨੇ ਲਗਾਤਾਰ ਪੰਜ ਮੈਚਾਂ ਵਿੱਚ ਅਰਧ ਸੈਂਕੜੇੇ ਵੀ ਲਾਏ। ਜ਼ਿਕਰਯੋਗ ਹੈ ਕਿ ਵਿਰਾਟ ਨੇ ਮੌਜੂਦਾ ਆਈਸੀਸੀ ਇੱਕ ਰੋਜ਼ਾ ਰੈਂਕਿੰਗ ਵਿੱਚ ਦੁਨੀਆਂ ਦੇ ਨੰਬਰ 1 ਬੱਲੇਬਾਜ਼ ਹਨ।