ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC Award : ਰੋਹਿਤ ਸ਼ਰਮਾ ਬਣੇ 'ਵਨਡੇ ਕ੍ਰਿਕਟਰ ਆਫ ਦੀ ਈਅਰ'

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਆਈਸੀਸੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਕਪਤਾਨ ਕੋਹਲੀ ਨੂੰ ਸਾਲ 2019 ਲਈ 'ਸਪੀਰਿਟ ਆਫ ਕ੍ਰਿਕਟ' ਐਵਾਰਡ ਦਿੱਤਾ ਗਿਆ ਹੈ, ਜਦਕਿ ਰੋਹਿਤ ਸ਼ਰਮਾ ਨੂੰ ਸਾਲ 2019 ਲਈ 'ਵਨਡੇ ਕ੍ਰਿਕਟਰ ਆਫ ਦੀ ਈਅਰ' ਐਵਾਰਡ ਦਿੱਤਾ ਗਿਆ ਹੈ। ਵਿਰਾਟ ਕੋਹਲੀ ਨੂੰ ਟੈਸਟ ਅਤੇ ਵਨਡੇ ਟੀਮ ਦਾ ਕਪਤਾਨ ਵੀ ਚੁਣਿਆ ਗਿਆ ਹੈ।
 

ਹਾਲਾਂਕਿ ਇੰਗਲੈਂਡ ਦੇ ਸੱਭ ਤੋਂ ਵੱਡੇ ਐਵਾਰਡ 'ਸਰ ਗੈਰੀਫਿਲਡ ਸੋਬਰਸ ਟਰਾਫੀ' ਨਾਲ ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ 'ਟੈਸਟ ਕ੍ਰਿਕਟਰ ਆਫ ਦੀ ਈਅਰ' ਐਵਾਰਡ ਦਿੱਤਾ ਗਿਆ ਹੈ। 
 

 

ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਪ ਕੱਪ ਮੈਚ ਦੌਰਾਨ ਪ੍ਰਸ਼ੰਸਕਾਂ ਨੂੰ ਸਟੀਵ ਸਮੈਥ ਲਈ ਤਾੜੀਆਂ ਮਾਰਨ ਲਈ ਕਹਿਣ ਲਈ ‘ਸਪੀਰਿਟ ਆਫ ਕ੍ਰਿਕਟ’ ਐਵਾਰਡ ਮਿਲਿਆ ਹੈ। ਇਸ ਮੈਚ ਦੌਰਾਨ ਦਰਸ਼ਕ ਸਟੀਵ ਸਮਿਥ 'ਤੇ ਚੀਕ ਰਹੇ ਸਨ।
 

 

ਕੋਹਲੀ ਦੇ ਐਵਾਰਡ ਦਾ ਐਲਾਨ ਕਰਦਿਆਂ ਆਈਸੀਸੀ ਨੇ ਉਸ ਮੈਚ ਦੀ ਇੱਕ ਵੀਡੀਓ ਟਵੀਟ ਕੀਤੀ ਹੈ। ਇਸ 'ਚ ਲਿਖਿਆ ਹੈ, “ਵਿਸ਼ਵ ਕੱਪ ਦੌਰਾਨ ਕੋਹਲੀ ਦਾ ਇਹ ਇਸ਼ਾਰਾ ਕਿਸ ਨੂੰ ਯਾਦ ਹੈ।” ਇਸ ਤੋਂ ਬਾਅਦ ਇਸ ਟਵੀਟ 'ਚ ਉਨ੍ਹਾਂ ਦੇ ਐਵਾਰਡ ਜੇਤੂ ਹੋਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ 'ਸਪੀਰਿਟ ਆਫ ਕ੍ਰਿਕਟ’ ਐਵਾਰਡ ਜਿੱਤਣ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ, "ਕਈ ਸਾਲਾਂ ਤੋਂ ਗਲਤ ਚੀਜ਼ਾਂ ਕਾਰਨ ਚਰਚਾ 'ਚ ਰਹਿਣ ਤੋਂ ਬਾਅਦ ਮੈਨੂੰ ਇਹ ਐਵਾਰਡ ਮਿਲਣਾ ਹੈਰਾਨੀਜਨਕ ਹੈ।"
 

 

ਭਾਰਤੀ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਕ੍ਰਿਕਟ ਦਾ ਆਸਕਰ ਕਹਾਉਣ ਵਾਲੇ ਆਈਸੀਸੀ ਐਵਾਰਡਾਂ 'ਚ ਸਾਲ ਦਾ ਸਰਬੋਤਮ ਵਨਡੇ ਕ੍ਰਿਕਟਰ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੂੰ ਆਈਸੀਸੀ ਦੀ ਸਾਲ ਦੀ ਟੀਮ 'ਚ ਟੈਸਟ ਅਤੇ ਵਨਡੇ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਆਸਟ੍ਰੇਲੀਆ ਦੇ ਪੈਟ ਕਮਿੰਸ ਨੂੰ ਸਰਬੋਤਮ ਟੈਸਟ ਕ੍ਰਿਕਟਰ ਚੁਣਿਆ ਗਿਆ ਹੈ। ਇੰਗਲੈਂਡ ਦੇ ਬੇਨ ਸਟ੍ਰੋਕਜ਼ ਨੂੰ ਵਰਲਡ ਕ੍ਰਿਕਟਰ ਆਫ ਦੀ ਈਅਰ ਚੁਣਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC Awards Rohit Sharma ODI Cricketer of 2019