ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC Cricket World Cup 2019: ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ 62 ਦੌੜਾਂ ਨਾਲ ਹਰਾਇਆ

ICC Cricket World Cup 2019: ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ 62 ਦੌੜਾਂ ਨਾਲ ਹਰਾਇਆ

ਆਈਸੀਸੀ ਕ੍ਰਿਕੇਟ ਵਿਸ਼ਵ ਕੱਪ 2019 ਦਾ 31ਵਾਂ ਮੈਚ ਸਾਊਥਐਂਪਟਨ ਵਿਖੇ ਅਫ਼ਗ਼ਾਨਿਸਤਾਨ ਤੇ ਬੰਗਲਾਦੇਸ਼ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿੱਚ ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ 62 ਦੌੜਾਂ ਨਾਲ ਹਰਾ ਦਿੱਤਾ।

 

 

ਟੂਰਨਾਮੈਂਟ ਵਿੰਚ ਬੰਗਲਾਦੇਸ਼ ਦੀ ਟੀਮ 7 ਅੰਕਾਂ ਨਾਲ ਪਲੇਆੱਫ਼ ਦੀ ਦੌੜ ਵਿੱਚ ਬਣੀ ਹੋਈ ਹੈ। ਅਫ਼ਗ਼ਾਨਿਸਤਾਨ ਦੀ ਟੀਮ ਨੇ ਮੈਚ ਵਿੱਚ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ।

 

 

ਬੰਗਲਾਦੇਸ਼ ਦੀ ਟੀਮ ਨੇ ਨਿਰਧਾਰਤ 50 ਓਵਰਾਂ ਵਿੱਚ 7 ਵਿਕੇਟਾਂ ਉੱਤੇ 262 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਮੁਸ਼ਫ਼ਿਕੁਰ ਰਹੀਮ ਨੇ ਸਭ ਤੋਂ ਵੱਧ 83 ਦੌੜਾਂ ਬਣਾਈਆਂ। ਸ਼ਾਕਿਬ ਅਲ ਹਸਨ ਨੇ 51 ਦੌੜਾਂ ਦੀ ਪਾਰੀ ਖੇਡੀ। ਤਮੀਮ ਇਕਬਾਲ ਨੇ 36 ਤੇ ਮੋਸਾਦੇਕ ਹੁਸੈਨ ਨੇ 35 ਦੌੜਾਂ ਦਾ ਯੋਗਦਾਨ ਪਾਇਆ।

 

 

ਅਫ਼ਗ਼ਾਨਿਸਤਾਨ ਲਈ ਮੁਜੀਬ ਉਰ ਰਹਿਮਾਨ ਨੇ 3 ਤੇ ਕਪਤਾਨ ਗੁਲਬਦੀਨ ਨੈਬ ਨੇ 2 ਵਿਕੇਟਾਂ ਲਈਆਂ। ਦੌਲਤ ਜਾਦਰਾਨ ਤੇ ਮੁਹੰਮਦ ਨਬੀ ਨੇ 1–1 ਵਿਕੇਟ ਲਈ।

 

 

ਬੰਗਲਾਦੇਸ਼ ਦੀ ਟੀਮ ਹੁਣ 7 ਵਿੱਚੋਂ 3 ਮੈਚ ਜਿੱਤ ਕੇ ਤੇ ਤਿੰਨ ਹਾਰ ਨਾਲ ਪਲੇ–ਆੱਫ਼ ਦੀ ਦੌੜ ਵਿੱਚ ਬਣੀ ਹੋਈ ਹੈ। ਉਸ ਦਾ ਇੱਕ ਮੁਕਾਬਲਾ ਮੀਂਹ ਕਾਰਨ ਰੱਦ ਹੋਇਆ ਸੀ।

 

 

ਅਫ਼ਗ਼ਾਨਿਸਤਾਨ ਦੀ ਟੀਮ 263 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 47 ਓਵਰਾਂ ਵਿੱਚ 200 ਦੌੜਾਂ ਉੱਤੇ ਆੱਲ–ਆਊਟ ਹੋ ਗਈ।

 

 

ਅਫ਼ਗ਼ਾਨਿਸਤਾਨ ਦੀ ਪਾਰੀ ਸਮੇਟਣ ਵਿੱਚ ਸ਼ਾਕਿਬ ਅਲ ਹਸਨ ਨੇ ਵੱਡਾ ਯੋਗਦਾਨ ਪਾਇਆ। ਉਨ੍ਹਾਂ ਆਪਣੇ 10 ਓਵਰਾਂ ਦੇ ਕੋਟੇ ਵਿੱਚ 1 ਨੂੰ ਮੇਡਨ ਰੱਖਦਿਆਂ 29 ਦੌੜਾਂ ਦੇ ਕੇ 5 ਵਿਕੇਟਾਂ ਲਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC Cricket World Cup 2019 Bangladesh defeats Afghanistan by 62 runs