ਤੇਜ਼ ਗੇਂਦਬਾਜ਼ ਵਕਾਰ ਯੂਨਿਸ ਨੇ ਕਿਹਾ ਕਿ ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ਵਿੱਚ ਵੈਸਟਇੰਡੀਜ਼ ਦੇ ਹੱਥੋਂ ਸ਼ੁੱਕਰਵਾਰ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਕਿਸਤਾਨ ਨੂੰ ਘੱਟ ਸਮਝਣਾ ਮੂਰਖਤਾ ਹੋਵੇਗੀ।
ਵਕਾਰ ਨੇ ਹਾਲਾਂਕਿ ਕਿਹਾ ਕਿ ਉਸ ਦਾ ਇਹ ਮਤਲਬ ਨਹੀਂ ਹੈ ਕਿ ਟੂਰਨਾਮੈਂਟ ਵਿੱਚ ਖ਼ਰਾਬ ਸ਼ੁਰੂਆਤ ਦੀ ਤੁਲਨਾ 1992 ਦੇ ਪ੍ਰਦਰਸ਼ਨ ਨਾਲ ਕੀਤੀ ਜਾ ਸਕਦੀ ਹੈ ਜਦੋਂ ਪਾਕਿਸਤਾਨ ਨੇ ਖ਼ਰਾਬ ਸ਼ੁਰੂਆਤ ਤੋਂ ਬਾਅਦ ਆਪਣਾ ਪਹਿਲਾ ਵਿਸ਼ਵ ਕੱਪ ਖ਼ਿਤਾਬ ਜਿੱਤਿਆ ਸੀ।
ਵਕਾਰ ਨੇ ਆਈਸੀਸੀ ਲਈ ਲਿਖੇ ਕਾਲਮ ਵਿੱਚ ਕਿਹਾ, "ਤੁਹਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਇਹ ਵਿਸ਼ਵ ਕੱਪ ਬਹੁਤ ਲੰਬਾ ਟੂਰਨਾਮੈਂਟ ਹੈ। ਅਜੇ ਵੀ ਬਹੁਤ ਕ੍ਰਿਕਟ ਖੇਡਣਾ ਬਾਕੀ ਹੈ ਅਤੇ ਵੈਸਟਇੰਡੀਜ਼ ਤੋਂ ਹਾਰਨ ਤੋਂ ਬਾਅਦ ਪਾਕਿਸਤਾਨ ਨੂੰ ਘੱਟ ਸਮਝਣਾ ਮੂਰਖਤਾ ਹੋਵੇਗੀ।
ਵਕਾਰ ਨੇ ਪਾਕਿਸਤਾਨ ਦੀ ਪਾਰੀ 105 ਦੌੜਾਂ ਉੱਤੇ ਖ਼ਤਮ ਹੋਣ ਵੱਲ ਇਸ਼ਾਰਾ ਕਰਦੇ ਹੋਏ ਕਿਹਾ, "ਤੁਹਾਨੂੰ ਵੈਸਟ ਇੰਡੀਜ਼ ਦੇ ਗੇਂਦਬਾਜ਼ਾਂ ਨੂੰ ਪਾਕਿਸਤਾਨੀ ਬੱਲੇਬਾਜ਼ਾਂ ਦੇ ਖਿਲਾਫ ਸ਼ਾਟ ਪਿੱਚ ਗੇਂਦ ਦਾ ਸਹੀ ਵਰਤੋਂ ਕਰਨ ਲਈ ਤੁਹਾਨੂੰ ਵੈਸਟਇੰਡੀਜ਼ ਦੇ ਗੇਂਦਬਾਜ਼ਾਂ ਨੂੰ ਨਾਮਣਾ ਦੇਣਾ ਹੋਵੇਗਾ।
ਉਨ੍ਹਾਂ ਕਿਹਾ, ''ਖ਼ਾਸ ਕਰਕੇ ਆਂਦਰੇ ਰਸੇਲ ਨੇ ਆਪਣੇ ਪਹਿਲੇ ਤਿੰਨ ਓਵਰਾਂ 'ਚ ਸਿਖਰਲੇ ਕ੍ਰਮ ਦੇ ਬੱਲੇਬਾਜ਼ਾਂ ਵਿਰੁੱਧ ਵਧੀਆ ਗੇਂਦਬਾਜ਼ੀ ਕੀਤੀ ਹੈ। ਉਸ ਨੇ ਸਿਰਫ਼ ਦੋ ਸਫ਼ਲਤਾਵਾਂ ਮਿਲੀਆਂ ਪਰ ਉਸ ਨੇ ਬਾਕੀ ਗੇਂਦਬਾਜ਼ਾਂ ਨੂੰ ਰਸਤਾ ਵਿਖਾਇਆ। "