ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Google CEO ਸੁੰਦਰ ਪਿਚਾਈ ਦੀ ਭਵਿੱਖਵਾਣੀ, ਇਨ੍ਹਾਂ ਟੀਮਾਂ ਵਿਚਕਾਰ ਹੋਵੇਗਾ ਵਿਸ਼ਵ ਕੱਪ ਫਾਈਨਲ

ਗੂਗਲ ਦੇ ਭਾਰਤੀ ਮੂਲ ਦੇ ਸੀਈਓ ਸੁੰਦਰ ਪਿਚਈ ਨੇ ਭਵਿੱਖਬਾਣੀ ਕੀਤੀ ਹੈ ਕਿ ਆਈਸੀਸੀ  ਵਿਸ਼ਵ ਕੱਪ  (ICC World Cup 2019) ਦਾ ਫਾਈਨਲ ਭਾਰਤ ਅਤੇ ਮੇਜ਼ਬਾਨ ਇੰਗਲੈਂਡ ਵਿਚਕਾਰ ਖੇਡਿਆ ਜਾਵੇਗਾ। ਇਸ ਦੇ ਨਾਲ, ਉਹ ਚਾਹੁੰਦੇ ਹਨ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਚੰਗਾ ਪ੍ਰਦਰਸ਼ਨ ਕਰਕੇ ਜੇਤੂ ਬਣੇ। 


ਖੁਦ ਨੂੰ ਜਨੂੰਨੀ ਕ੍ਰਿਕਟ ਪ੍ਰਸ਼ੰਸਕ ਕਰਾਰ ਦਿੰਦੇ ਹੋਏ 46 ਸਾਲਾ ਪਿਚਾਈ ਨੇ ਕਿਹਾ ਕਿ ਜਦੋਂ ਉਹ ਅਮਰੀਕਾ ਆਏ ਤਾਂ ਉਨ੍ਹਾਂ ਨੂੰ ਬੇਸਬਾਲ ਥੋੜਾ ਚੁਨੌਤੀਪੂਰਨ ਲੱਗਾ ਸੀ। ਪਿਚਾਈ ਨੇ ਯੂਐਸਆਈਬੀਸੀ ਦੀ ਇੰਡੀਆ ਆਈਡਿਆਜ ਸਮਿਟ ਵਿੱਚ ਕਿਹਾ ਕਿ ਇਹ (ਆਈਸੀਸੀ ਵਿਸ਼ਵ ਕੱਪ ਫਾਈਨਲ) ਇੰਗਲੈਂਡ ਅਤੇ ਭਾਰਤ ਵਿਚਕਾਰ ਹੋਣਾ ਚਾਹੀਦਾ ਪਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵੀ ਬਹੁਤ ਚੰਗੀਆਂ ਹਨ।

 


ਯੂਐਸਆਈਬੀਸੀ ਦੇ ਮੁਖੀ ਨਿਸ਼ਾ ਦੇਸਾਈ ਬਿਸਵਾਲ ਦੇ ਸਵਾਲ ਦਾ ਜਵਾਬ ਦੇ ਰਹੇ ਸਨ, ਜਿਨ੍ਹਾਂ ਨੇ ਪੁੱਛਿਆ ਸੀ ਕਿ ਤੁਹਾਨੂੰ ਲੱਗਦਾ ਹੈ ਕਿ ਫਾਈਨਲ ਮੈਚ ਕਿਸ ਵਿਚਕਾਰ ਹੋਵੇਗਾ? ਪਿਚਾਈ ਨੇ ਅਮਰੀਕਾ ਵਿੱਚ ਕ੍ਰਿਕਟ ਅਤੇ ਬੇਸਬਾਲ ਦੇ ਆਪਣੇ ਕੁਝ ਤਜਰਬੇ ਸਾਂਝੇ ਕੀਤੇ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC Cricket World Cup 2019: Google CEO Sundar Pichai predicts the finalists