ICC Cricket World Cup 2019: ਆਈਸੀਸੀ ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੈਨਚੇਸਟਰ ਦੇ ਓਲਡ ਟ੍ਰੈਫੋਰਡ ਵਿੱਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਦੇ ਖ਼ਿਲਾਫ਼ ਪਹਿਲਾ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ। ਇਸੇ ਦੇ ਚੱਲਦਿਆਂ ਬਾਲੀਵੁੱਡ ਦੇ ਸਿਤਾਰੇ ਭਾਰਤ ਟੀਮ ਦੀ ਆਪਣੇ ਆਪਣੇ ਅੰਦਾਜ਼ ਵਿੱਚ ਹੌਸਲਾ ਅਫਜਾਈ ਕਰ ਰਹੇ ਹਨ।
ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਸਪੈਸ਼ਲ ਸੁਨੇਹੇ ਲਿਖ ਕੇ ਉਨ੍ਹਾਂ ਨੂੰ ਸ਼ੁਭਇੱਛਾਵਾਂ ਮਿਲ ਰਹੀਆਂ ਹਨ। ਹਾਲ ਹੀ ਵਿੱਚ ਵਰੂਣ ਧਵਨ ਨੇ ਆਪਣੇ Instagram ਅਕਾਊਂਟ ਉੱਤੇ ਟੀਮ ਇੰਡੀਆ ਨੂੰ ਸਪੋਰਟ ਕਰਨ ਦਾ ਇੱਕ ਵੱਖਰਾ ਅੰਦਾਜ਼ ਦਿਖਾਇਆ। ਦੱਸਣਯੋਗ ਹੈ ਕਿ ਵਰੂਣ ਧਵਨ ਦੀ ਫ਼ਿਲਮ ਸਟ੍ਰੀਟ ਡਾਂਸ 3 ਆਉਣ ਵਾਲੀ ਹੈ ਜਿਸ ਦੀ ਤਿਆਰੀ ਵਿੱਚ ਉਹ ਕਾਫੀ ਰੁੱਝੇ ਹੋਏ ਹਨ।
ਫ਼ੋਟੋਜ਼ ਸਾਂਝੀਆਂ ਕਰਦੇ ਹੋਏ ਵਰੂਣ ਧਵਨ ਨੇ ਇਕ ਕੈਪਸ਼ਨ ਵਿੱਚ ਲਿਖਿਆ ਹੈ, ਟੀਮ ਇੰਡੀਆ ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਇਸ ਤੋਂ ਇਲਾਵਾ ਟੀ ਵੀ ਦੇ ਪ੍ਰਸਿੱਧ ਅਦਾਕਾਰ ਕਰਣ ਵਾਹੀ ਨੇ ਵੀ ਟੀਮ ਇੰਡੀਆ ਦਾ ਸਮਰੱਥਨ ਕੀਤਾ ਹੈ। ਉਨ੍ਹਾਂ ਨੇ ਵੀ ਆਪਣੇ Instagram ਉੱਤੇ ਇੱਕ ਫ਼ੋਟੋ ਸਾਂਝਾ ਕੀਤਾ। ਉਹ ਲਿਖਦੇ ਹਨ ਕਿ ਕੱਲ੍ਹ, ਮੈਨਚੇਸਟਰ, ਅਭਿਨੇਤਰੀ ਆਸ਼ਾ ਨੇਗੀ ਨੂੰ ਟੈਗ ਕਰਦੇ ਹੋਏ ਲਿਖਦੇ ਹਨ ਕਿ ਕਾਸ਼ ਅਸੀਂ ਉਥੇ ਹੁੰਦੇ।