ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC Cricket World Cup 2019: ਪਾਕਿ ਨੇ ਦੱਖਣੀ ਅਫ਼ਰੀਕਾ ਨੂੰ 49 ਦੌੜਾਂ ਨਾਲ ਹਰਾਇਆ

ICC Cricket World Cup 2019: ਪਾਕਿ ਨੇ ਦੱਖਣੀ ਅਫ਼ਰੀਕਾ ਨੂੰ 49 ਦੌੜਾਂ ਨਾਲ ਹਰਾਇਆ

ਆਈਸੀਸੀ ਕ੍ਰਿਕੇਟ ਵਿਸ਼ਵ ਕੱਪ 2019 ਦੇ 30ਵੇਂ ਮੁਕਾਬਲੇ ਵਿੱਚ ਦੱਖਣੀ ਅਫ਼ਰੀਕਾ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਲਾਰਡਜ਼ ਦੇ ਕ੍ਰਿਕੇਟ ਮੈਦਾਨ ਵਿੱਚ ਮੁਕਾਬਲਾ ਹੋਇਆ। ਪਾਕਿਸਤਾਨ ਨੇ ਦੱਖਣੀ ਅਫ਼ਰੀਕਾ ਨੂੰ ਇਹ ਮੈਚ 49 ਦੌੜਾਂ ਨਾਲ ਹਰਾ ਦਿੱਤਾ। ਦੱਖਣੀ ਅਫ਼ਰੀਕਾ ਦੀ ਟੀਮ 50 ਓਵਰਾਂ ਵਿੱਚ 9 ਵਿਕੇਟਾਂ ’ਤੇ ਸਿਰਫ਼ 259 ਦੌੜਾਂ ਹੀ ਬਣਾ ਸਕੀ। ਜਦ ਕਿ ਪਾਕਿਸਤਾਨ ਉਸ ਤੋਂ ਪਹਿਲਾਂ 7 ਵਿਕੇਟਾਂ ਗੁਆ ਕੇ 308 ਦੌੜਾਂ ਬਣਾ ਚੁੱਕਾ ਸੀ।

 

 

ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤੀ ਸਮੇਂ ਮੁਤਾਬਕ ਰਾਤੀਂ 10 ਵਜੇ ਦੱਖਣੀ ਅਫ਼ਰੀਕਾ ਨੇ 9 ਵਿਕੇਟਾਂ ਗੁਆ ਕੇ 153 ਦੌੜਾਂ ਬਣਾ ਲਈਆਂ ਸਨ; ਜਦ ਕਿ ਉਸ ਨੇ ਜਿੱਤ ਲਈ 309 ਦੌੜਾਂ ਬਣਾਉਣੀਆਂ ਸਨ। ਪਾਕਿਸਤਾਨ ਨੇ 50 ਓਵਰਾਂ ’ਚ 7 ਵਿਕੇਟਾਂ ਗੁਆ ਕੇ 308 ਦੌੜਾਂ ਬਣਾਈਆਂ ਸਨ।

 

 

ਰਾਤੀਂ 10:35 ਵਜੇ ਦੱਖਣੀ ਅਫ਼ਰੀਕਾ ਦੀ ਟੀਮ ਇਹ ਮੈਚ ਹਾਰਨ ਦੀ ਹਾਲਤ ਵਿੱਚ ਸੀ। ਟੀਮ ਨੇ 45 ਓਵਰਾਂ ਦੀ ਸਮਾਪਤੀ ਤੋਂ ਬਾਅਦ ਸੱਤ ਵਿਕੇਟਾਂ ਦੇ ਨੁਕਸਾਨ ਉੱਤੇ 225 ਦੌੜਾਂ ਬਣਾ ਲਈਆਂ ਸਨ।

 

 

ਉਸ ਤੋਂ ਪਹਿਲਾਂ ਵੀ ਦੱਖਣੀ ਅਫ਼ਰੀਕਾ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਸਨ। ਟੀਮ ਨੇ ਤਦ ਰਾਸੂ ਡੂਸੇਨ ਦਾ ਵਿਕੇਟ ਗੁਆਇਆ ਹੀ ਸੀ ਕ ਤਦ ਸ਼ਾਹੀਨ ਅਫ਼ਰੀਦੀ ਦੀ ਗੇਂਦ ਉੱਤੇ ਡੇਵਿਡ ਮਿਲਰ ਵੀ ਆਊਟ ਹੋ ਗਏ।

 

 

ਉਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਦੀ ਟੀਮ ਨੇ ਰਾਸੀ ਡੂਸੇਨ ਦਾ ਅਹਿਮ ਵਿਕੇਟ ਗੁਆ ਦਿੱਤਾ ਸੀ। ਉਨ੍ਹਾਂ ਨੂੰ ਸ਼ਾਦਾਬ ਖ਼ਾਨ ਨੇ ਮੁਹੰਮਦ ਹਫ਼ੀਜ਼ ਦੇ ਹੱਥੋਂ ਕੈਚ ਆਊਟ ਕਰਵਾਇਆ। ਦੱਖਣੀ ਅਫ਼ਰੀਕਾ ਦੀ ਟੀਮ ਨੇ ਇਸ ਮੈਚ ਵਿੱਚ ਵਾਪਸੀ ਦਾ ਜਜ਼ਬਾ ਵਿਖਾਇਆ ਹੈ। 

 

 

136 ਦੌੜਾਂ ਉੱਤੇ ਚਾਰ ਵਿਕੇਟਾਂ ਗੁਆਉਣ ਤੋਂ ਬਾਅਦ ਮਿਲਰ ਤੇ ਡੂਸੇਨ ਸਕੋਰ ਨੂੰ 186ਤੱਕ ਲੈ ਗਏ। ਦੋਵਾਂ ਵਿਚਾਲੇ ਤਦ 50 ਦੌੜਾਂ ਦੀ ਭਾਈਵਾਲੀ ਹੋ ਚੁੱਕੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC Cricket World Cup 2019 Pakistan defeats South Africa by 49 runs