ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਆਸਟ੍ਰੇਲੀਆਈ ਕਪਤਾਨ ਆਰੋਨ ਫਿੰਚ ਐਲਈਡੀ ਗੁੱਲੀਆਂ (LED BELLS) ਤੋਂ ਖੁਸ਼ ਨਹੀਂ ਹਨ। ਇਨ੍ਹਾਂ ਗੁੱਲੀਆਂ ਨੂੰ ਗੇਂਦ ਲੱਗਣ ਉੱਤੇ ਰੋਸ਼ਨੀ ਨਿਕਲਦੀ ਹੈ ਅਤੇ ਟੀਵੀ ਅੰਪਾਇਰਾਂ ਦਾ ਕੰਮ ਆਸਾਨ ਹੋ ਜਾਂਦਾ ਹੈ। ਪਰ ਕੁੱਝ ਮੌਕਿਆਂ ਉੱਤੇ ਗੇਂਦਬਾਜ਼ਾਂ ਨੂੰ ਇਸ ਤੋਂ ਨੁਕਸਾਨ ਵੀ ਚੁੱਕਣਾ ਪੈਂਦਾ ਹੈ।
ਮੌਜੂਦਾ ਵਿਸ਼ਵ ਕੱਪ ਵਿੱਚ ਲਗਭਗ 10 ਮੌਕੇ ਆਏ ਜਦਕਿ ਗੇਂਦ ਸਟੰਪ ਉੱਤੇ ਲੱਗੀ ਪਰ ਗੁੱਲੀਆਂ ਨਹੀਂ ਡਿੱਗੀਆਂ। ਇਸ ਦਾ ਕਾਰਨ ਗੁੱਲੀਆਂ ਦਾ ਜ਼ਿਆਦਾ ਵਜਨੀ ਹੋਣਾ ਦੱਸਿਆ ਜਾ ਰਿਹਾ ਹੈ। ਇਨ੍ਹਾਂ ਗੁੱਲੀਆਂ ਦੇ ਅੰਦਰ ਕਈ ਤਾਰਾਂ ਜੁੜੀਆਂ ਹੋਈਆਂ ਹਨ ਤਾਕਿ ਗੇਂਦ ਦੇ ਸਟੰਪ ਉੱਤੇ ਲੱਗਣ ਉੱਤੇ ਉਸ ਵਿਚੋਂ ਰੌਸ਼ਨੀ ਨਿਕਲੇ।
ਇਸ ਵਿਸ਼ਪ ਕੱਪ ਵਿੱਚ ਆਸਟ੍ਰੇਲੀਆ ਨੂੰ ਘੱਟ ਤੋਂ ਘੱਟ ਪੰਜ ਵਾਰ ਇਸ ਦਾ ਖਾਮਿਆਜ਼ਾ ਭੁਗਤਣਾ ਪਿਆ ਹੈ ਜਿਸ ਨਾਲ ਕੰਗਾਰੂ ਕਪਤਾਨ ਆਰੋਨ ਫਿੰਚ ਨਰਾਜ ਹਨ ਅਤੇ ਉਨ੍ਹਾਂ ਨੇ ਇਸ ਨੂੰ ਗ਼ਲਤ ਕਰਾਰ ਦਿੱਤਾ ਹੈ।
ਵਿਰਾਟ-ਫਿੰਚ ਨੇ ਐਲ.ਈ.ਡੀ. ਗੁੱਲੀਆਂ ਵਿਰੁੱਧ ਪ੍ਰਗਟਾਇਆ ਇਤਰਾਜ਼
ਵਿਰਾਟ ਕੋਹਲੀ ਤੋਂ ਵੀ ਜਦੋਂ ਪੁੱਛਿਆ ਗਿਆ ਕਿ ਕੀ ਇਹ ਇਕ ਮਸਲਾ ਹੈ, ਉਨ੍ਹਾਂ ਕਿਹਾ ਕਿ ਜ਼ਰੂਰ। ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਅੰਤਰਰਾਸ਼ਟਰੀ ਪੱਧਰ 'ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਉਮੀਦ ਨਹੀਂ ਰੱਖਦੇ ਹੋ।
ਮੇਰਾ ਮੰਨਣਾ ਹੈ ਕਿ ਤਕਨੀਕ ਚੰਗੀ ਹੈ। ਜਦੋਂ ਤੁਸੀਂ ਸਟੰਪ ਨਾਲ ਕੁਝ ਕਰਦੇ ਹੋ, ਤਾਂ ਰੌਸ਼ਨੀ ਬਾਹਰ ਨਿਕਲਦੀ ਹੈ ਅਤੇ ਤੁਸੀਂ ਜਾਣਦੇ ਹੋ ਕਿ ਇਹ ਬਹੁਤ ਸਟੀਕ ਹੈ ਪਰ ਤੁਹਾਨੂੰ ਸੱਚਮੁਚ ਵਿਕਟ ਬਹੁਤ ਜ਼ੋਰ ਨਾਲ ਮਾਰਨਾ ਪੈਂਦਾ ਹੈ ਅਤੇ ਮੈਂ ਇੱਕ ਬੱਲੇਬਾਜ਼ ਹੋਣ ਨਾਤੇ ਬੋਲ ਰਿਹਾ ਹਾਂ। ਕੋਹਲੀ ਨੂੰ ਇਸ ਗੱਲ ਹੈਰਾਨੀ ਹੈ ਕਿ ਤੇਜ਼ ਗੇਂਦਬਾਜ਼ ਵੀ ਗੁੱਲੀਆਂ ਨਹੀਂ ਸੁੱਟ ਪਾ ਰਹੇ। ਜਿਵੇਂ ਕਿ ਜਸਪ੍ਰੀਤ ਬੁਮਰਾਹ ਨਾਲ ਹੋਇਆ ਜਦੋਂ ਉਸ ਨੇ ਡੇਵਿਡ ਵਾਰਨਰ ਨੂੰ ਆਊਟ ਕਰ ਦਿੱਤਾ ਸੀ।
ਫਿੰਚ ਨੇ ਵੱਡੇ ਮੈਚਾਂ ਵਿੱਚ ਗੁੱਲੀਆਂ ਦੇ ਨਾ ਡਿੱਗਣ ਉੱਤੇ ਪ੍ਰਗਟਾਈ ਚਿੰਤਾ
ਫਿੰਚ ਨੇ ਕਿਹਾ ਕਿ ਹਾਂ ਮੈਨੂੰ ਜਿਹਾ ਲੱਗਦਾ ਹੈ। ਅੱਜ ਭਾਵੇ ਹੀ ਸਾਨੂੰ ਇਸ ਦਾ ਫਾਇਦਾ ਮਿਲਿਆ ਪਰ ਕਈ ਵਾਰ ਇਹ ਥੋੜਾ ਗ਼ਲਤ ਲੱਗਦਾ ਹੈ। ਮੈਂ ਜਾਣਦਾ ਹਾਂ ਕਿ ਡੇਵਿਡ ਦੇ ਸਟੰਪ ਉੱਤੇ ਬਹੁਤ ਤੇਜ਼ੀ ਨਾਲ ਗੇਂਦ ਲੱਗੀ ਸੀ ਪਰ ਜਿਹਾ ਲਗਾਤਾਰ ਹੋ ਰਿਹਾ ਹੈ ਜੋ ਕਿ ਗ਼ਲਤ ਹੈ। ਕਿਉਂਕਿ ਤੁਸੀਂ ਵਿਸ਼ਵ ਕੱਪ ਫਾਈਨਲ ਜਾਂ ਸੈਮੀਫਾਈਨਲ ਵਿੱਚ ਜਿਹਾ ਹੁੰਦੇ ਹੋਏ ਬਿਲਕੁਲ ਨਹੀਂ ਦੇਖਣਾ ਚਾਹੁੰਗੇ।