ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੁਵਰਾਜ ਸਿੰਘ ਦੇ ਸੰਨਿਆਸ ਲੈਣ ਤੋਂ ਬਾਅਦ Anushka Sharma ਤੋਂ ਲੈ ਕੇ Varun ਨੇ ਕੀਤਾ ਟਵੀਟ, ਵੇਖੋ

ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਯੁਵਰਾਜ ਸਿੰਘ ਨੇ ਸੋਮਵਾਰ ਨੂੰ ਮੁੰਬਈ ਵਿੱਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਆਪਣੇ ਸੰਨਿਆਸ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪਤਨੀ ਹੇਜਲ ਅਤੇ ਮਾਂ ਵੀ ਮੌਜੂਦ ਸੀ। 

 

 

ਪ੍ਰੈੱਸ ਕਾਨਫ਼ਰੰਸ ਦੌਰਾਨ ਯੁਵਰਾਜ ਸਿੰਘ ਨੂੰ ਭਾਵੁਕ ਨਜ਼ਰ ਆਏ। ਦੱਸਣਯੋਗ ਹੈ ਕਿ ਯੁਵਰਾਜ ਦੇ ਕ੍ਰਿਕਟ ਕਰੀਅਰ ਉੱਤੇ ਇੱਕ ਫ਼ਿਲਮ ਵੀ ਦਿਖਾਈ ਗਈ। ਯੁਵਰਾਜ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਇਹ ਸੰਨਿਆਸ ਲੈਣ ਦਾ ਸਭ ਤੋਂ ਚੰਗਾ ਦਿਨ ਸੀ। ਇੰਨਾ ਹੀ ਨਹੀਂ ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਕੈਂਸਰ ਹੋਇਆ ਸੀ ਤਾਂ ਸਾਰਿਆਂ ਨੇ ਉਸ ਦਾ ਸਾਥ ਦਿੱਤਾ ਸੀ। 

ਯੁਵਰਾਜ ਸਿੰਘ ਨੇ ਕਿਹਾ ਕਿ ਮੈਂ ਇਸ ਖੇਡ ਲਈ ਖੂਨ ਪਸੀਨਾ ਬਹਾਇਆ ਹੈ ਅਤੇ ਹੁਣ ਮੇਰੀ ਪਹਿਲ ਕੈਂਸਰ ਰੋਗੀਆਂ ਦੀ ਮਦਦ ਕਰਨਾ ਹੋਵੇਗੀ।


ਯੁਵਰਾਜ ਸਿੰਘ ਦੇ ਸੰਨਿਆਸ ਦੀਆਂ ਖ਼ਬਰਾਂ ਨੇ ਜਿਵੇ ਹੀ ਸੁਰਖ਼ੀਆਂ ਬਣਨੀਆਂ ਸ਼ੁਰੂ ਹੋਈਆਂ ਤਾਂ ਬਾਲੀਵੁੱਡ ਸਿਤਾਰਿਆਂ ਨੇ ਵੀ ਉਨ੍ਹਾਂ ਨੂੰ ਇੱਕ ਸਪੈਸ਼ਲ ਸੁਨੇਹਾ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।  
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC Cricket World Cup 2019 yuvraj singh retires from the cricket bollywood celebrity Anushka Sharma Varun Dhawan tweet viral