ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊਜ਼ਲੈਂਡ ਖਿਲਾਫ ਕੁਝ ਅਜਿਹੀ ਹੋ ਸਕਦੀ ਹੈ ਟੀਮ ਇੰਡੀਆ ਦੀ ਪਲੇਇੰਗ XI

ਨਿਊਜ਼ਲੈਂਡ ਖਿਲਾਫ ਕੁਝ ਅਜਿਹੀ ਹੋ ਸਕਦੀ ਹੈ ਟੀਮ ਇੰਡੀਆ ਦੀ ਪਲੇਇੰਗ XI

ਵਿਸ਼ਵ ਕੱਪ ਵਿਚ ਹੁਣ ਤੱਕ ਟੀਮ ਭਾਰਤ ਦਾ ਸਫਰ ਸ਼ਾਨਦਾਰ ਰਿਹਾ ਹੈ। ਭਾਰਤ ਨੇ ਆਪਣੇ ਦੋਵੇਂ ਮੈਚਾਂ ਵਿਚ ਸਾਊਥ ਅਫਰੀਕਾ ਅਤੇ ਆਸਟਰੇਲੀਆ ਵਰਗੀਆਂ ਵੱਡੀਆਂ ਟੀਮਾਂ ਨੂੰ ਆਸਾਨੀ ਨਾਲ ਹਰਾ ਦਿੱਤਾ। ਦੋਵੇਂ ਟੀਮਾਂ ਹਰਾਉਣ ਬਾਅਦ ਵਿਰਾਟ ਦੀ ਅਗਵਾਈ ਵਾਲੀ ਟੀਮ ਦੀ ਨਜ਼ਰ ਹੁਣ ਨਿਊਜ਼ਲੈਂਡ ਨਾਲ ਹੋਣ ਵਾਲੇ ਮੈਚ ਉਤੇ ਹੈ। ਇੱਥੇ ਭਾਰਤ ਜਿੱਤਕੇ ਵਿਸ਼ਵ ਕੱਪ ਵਿਚ ਜਿੱਤ ਦੀ ਹੈਟ੍ਰਿਕ ਪੂਰੀ ਕਰਨਾ ਚਾਹੇਗਾ।

 

ਹਾਲਾਂਕਿ ਵੀਰਵਾਰ ਨੂੰ ਨੌਟੀਅਮ ਦੇ ਟ੍ਰੇਂਟ ਬ੍ਰਿਜ ਵਿਚ ਹੋਣ ਵਾਲੇ ਮੁਕਾਬਲੇ ਵਿਚ ਭਾਰਤੀ ਟੀਮ ਲਈ ਚੀਜਾਂ ਆਸਾਨ ਨਹੀਂ ਹੋਣਗੀਆਂ। ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਜ਼ਖਮੀ ਹੋਣ ਕਾਰਨ ਬਾਹਰ ਹੋਣ ਉਤੇ ਟੀਮ ਦਾ ਸੰਤੁਲਨ ਬਿਗੜ ਗਿਆ ਹੈ। ਧਵਨ ਵਰਗੀ ਫਾਰਮ ਵਿਚ ਚਲ ਰਹੇ ਬੱਲੇਬਾਜ਼ ਦਾ ਬਾਹਰ ਹੋਣਾ ਭਾਰਤ ਲਈ ਪ੍ਰੇਸ਼ਾਨੀ ਹੈ। ਧਵਨ ਦੀ ਥਾਂ ਨਿਊਜ਼ੀਲੈਂਡ ਖਿਲਾਫ ਲੋਕੇਸ਼ ਰਾਹੁਲ, ਰੋਹਿਤ  ਸ਼ਰਮਾ ਨਾਲ ਬਤੌਰ ਸਲਾਮੀ ਜੋੜ ਮੈਦਾਨ ਉਤੇ ਕਦਮ ਰੱਖਣ। ਰਾਹੁਲ ਪਿਛਲੇ ਦੋ ਮੈਚਾਂ ਵਿਚ ਨੰਬਰ–4 ਉਤੇ ਖੇਡੇ ਸਨ।

 

ਹੁਣ ਕਪਤਾਨ ਵਿਰਾਟ ਕੋਹਲੀ ਨੰਬਰ 4 ਉਤੇ ਕਿਸੇ ਉਤਰਦੇ ਹੈ ਇਹ ਬਾਅਦ ਵਿਚ ਹੀ ਪਤਾ ਚਲੇਗਾ। ਕੋਹਲੀ ਕੋਲ ਹਰਫਨਮੌਲਾ ਖਿਡਾਰੀ ਵਿਜੈ ਸ਼ੰਕਰ ਅਤੇ ਅਨੁਭਵੀ ਦਿਨੇਸ਼ ਕਾਰਤਿਕ ਵਜੋਂ ਦੋ ਵਿਕਲਪ ਹੈ। ਗੇਂਦਬਾਜੀ ਵਿਚ ਕੋਈ ਬਦਲਾਅ ਹੋ ਇਸਦੀ ਸੰਭਾਵਨਾ ਨਾ ਦੇ ਬਰਾਬਰ ਹੈ। ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰਤੀ ਬੁਮਰਾਹ ਨੇ ਨਵੀਂ ਗੇਂਦ ਨਾਲ ਬੇਹਤਰੀਨ ਸ਼ੁਰੂਆਤ ਦੀ ਸੀ ਅਤੇ ਰਣਗਤੀ ਨੂੰ ਰੋਕ ਰੱਖਿਆ ਸੀ। ਉਥੇ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਿਲ ਨੇ ਵੀ ਮੱਧ ਕ੍ਰਮ ਵਿਚ ਆਪਣੀ ਜ਼ਿੰਮੇਵਾਰੀ ਨੂੰ ਨਿਭਾਅ ਕੇ ਆਸਟਰੇਲੀਆ ਨੂੰ ਜਿੱਤ ਨਾਲ ਮਹਰੂਮ ਰੱਖਿਆ ਸੀ। ਜੇਕਰ ਨਿਊਜ਼ਲੈਂਡ ਦੀ ਗੱਲ ਕੀਤੀ ਜਾਵੇ ਤਾਂ ਟੀਮ ਇਕ ਵਾਰ ਫਿਰ ਉਮੀਦ ਕਰੇਗੀ ਕਿ ਟ੍ਰੇਂਟ ਬੋਲਟ, ਮੈਟ ਹੈਨਰੀ, ਲਾਕੀ ਫਗਯੂਰਸਨ ਦੀ ਗੇਂਦੇ ਭਾਰਤੀ ਬੱਲੇਬਾਜ਼ੀ ਦੇ ਵਿਕੇਟ ਜਲਦੀ ਲਿਆ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:icc cricket world cup team india expected playing xi against new zealand in world cup clash in trent bridge