ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੁਵਰਾਜ ਸਿੰਘ ਦੀ ਇਸ ਫ਼ੋਟੋ 'ਤੇ Ex-Girlfriend ਕਿਮ ਸ਼ਰਮਾ ਨੇ ਕੀਤੀ ਟਿਪਣੀ

ਅੰਤਰਰਾਸ਼ਟਰੀ ਕ੍ਰਿਕਟ ਵਿੱਚ 17 ਸਾਲ ਬਿਤਾਉਣ ਤੋਂ ਭਾਰਤੀ ਕ੍ਰਿਕਟ ਦੇ ਹਰਫਨਮੌਲਾ ਖਿਡਾਰੀ ਯੁਵਰਾਜ ਸਿੰਘ  (Yuvraj Singh) ਨੇ ਸੋਮਵਾਰ ਨੂੰ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ।  

ਯੁਵਰਾਜ ਨੇ ਇਥੇ ਪ੍ਰੈੱਸ ਕਾਨਫ਼ਰੰਸ ਵਿੱਚ ਆਪਣੇ ਹੀ ਭਾਵੁਕ ਭਾਸ਼ਣ ਵਿੱਚ ਕਿਹਾ ਸੀ ਕਿ ਅੱਜ ਉਨ੍ਹਾਂ ਕੋਲ ਜੋ ਕੁੱਝ ਹੈ, ਕ੍ਰਿਕਟ ਨੇ ਦਿੱਤਾ ਹੈ ਅਤੇ ਕ੍ਰਿਕਟ ਹੀ ਉਹ ਕਾਰਨ ਹੈ ਜਿਸ ਕਾਰਨ ਉਹ ਅੱਜ ਇਥੇ ਬੈਠੇ ਹਨ।

 
ਆਪਣੇ ਭਾਸ਼ਣ ਦੇ ਅਖ਼ੀਰ ਵਿੱਚ ਯੁਵਰਾਜ ਨੇ ਆਪਣੇ ਇਸ ਸ਼ਾਨਦਾਰ ਸਫਰ ਲਈ ਪਰਿਵਾਰ ਅਤੇ ਵਿਸ਼ੇਸ਼ ਤੌਰ 'ਤੇ ਮਾਂ ਦਾ ਧੰਨਵਾਦ ਕੀਤਾ। ਯੁਵਰਾਜ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਵਿਸ਼ੇਸ਼ ਤੌਰ 'ਤੇ ਮਾਂ ਦਾ ਧੰਨਵਾਦ ਕਰਨਾ ਚਾਹਾਂਗਾ ਜੋ ਅੱਜ ਮੇਰੇ ਨਾਲ ਇਥੇ ਮੌਜੂਦ ਹੈ। ਮੇਰੀ ਮਾਂ ਹਮੇਸ਼ਾ ਮੇਰੇ ਲਈ ਸ਼ਕਤੀ ਦਾ ਸਰੋਤ ਰਹੀ ਹੈ ਅਤੇ ਉਸ ਨੇ ਮੈਨੂੰ ਦੋ ਵਾਰ ਜਨਮ ਦਿੱਤਾ ਹੈ।  ਇਸ ਮੌਕੇ ਉਨ੍ਹਾਂ ਨਾਲ ਪਤਨੀ ਹੇਜਲ ਅਤੇ ਮਾਂ ਵੀ ਮੌਜੂਦ ਸੀ।

 

 


ਇਸੇ ਵਿਚਕਾਰ ਯੁਵਰਾਜ ਦੀ ਪਤਨੀ ਹੇਜਲ ਕੀਚ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਯੁਵਰਾਜ ਦੇ ਪ੍ਰੈੱਸ ਕਾਨਫਰੰਸ ਕਰਦਿਆਂ ਦੀ ਇੱਕ ਫ਼ੋਟੋ ਨੂੰ ਸਾਂਝਾ ਕੀਤਾ ਹੈ। ਇਸ ਵਿੱਚ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ ਅਤੇ ਇਸ ਨਾਲ ਇੱਕ ਯੁੱਗ ਦਾ ਅੰਤ ਹੋਇਆ। ਖੁਦ ਉੱਤੇ ਮਾਣ ਕਰੋ। ਅਤੇ ਅਗਲੇ ਚੈਪਟਰ ਵਲ ਵਧੋ। ਬਹੁਤ ਸਾਰਾ ਪਿਆਰ।

 

ਜਿਵੇਂ ਹੀ ਹੇਜਲ ਕੀਚ ਨੇ ਇਹ ਫ਼ੋਟੋ ਸਾਂਝਾ ਕੀਤੀ ਤਾਂ ਉਸ ਸਮੇਂ ਹੀ ਯੁਵਰਾਜ ਦਾ ਸਾਬਕਾ ਗਰਲਫ੍ਰੈਂਡ ਨੇ ਉਸ ਉੱਤੇ ਟਿਪਣੀ ਕੀਤੀ। ਉਸ ਨੇ ਲਿਖਿਆ ਕਿ ਤੁਹਾਡੀ ਦੋਵਾਂ ਦੀ ਜੋੜੀ ਇੰਝ ਹੀ ਚਮਕਦੀ ਰਹੇ। 

 

ਇਸ ਤੋਂ ਇਲਾਵਾ ਯੁਵਰਾਜ ਸਿੰਘ ਦੇ ਸੰਨਿਆਸ ਲੈਣ ਤੋਂ ਬਾਅਦ ਪੂਰੇ ਬਾਲੀਵੁੱਡ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀ ਹੈ ਅਤੇ ਇੱਕ ਸਪੈਸ਼ਲ ਸੁਨੇਹੇ ਨਾਲ ਉਨ੍ਹਾਂ ਨੇ ਟਵੀਟ ਕੀਤਾ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC Cricket World Cup Yuvraj Singh retirement Hazel Keech shared a photo ex girlfriend Kim Sharma commented