ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿਲਾ ਵਿਸ਼ਵ ਕੱਪ 2021 ਦੇ ਸਾਰੇ ਨਾਕਆਊਟ ਮੈਚਾਂ ਲਈ ਹੋਵੇਗਾ ਰਿਜ਼ਰਵ ਡੇਅ: ICC

ਕ੍ਰਿਕਟ ਦੀ ਸਭ ਤੋਂ ਵੱਡੀ ਸੰਸਥਾ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਬੁੱਧਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਨਿਊਜ਼ੀਲੈਂਡ ਵਿੱਚ 2021 ਵਿੱਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਦੇ ਸਾਰੇ ਤਿੰਨ ਨਾਕਆਊਟ ਮੈਚਾਂ ਵਿੱਚ ਰਿਜ਼ਰਵ ਡੇਅ ਰੱਖਿਆ ਜਾਵੇਗਾ।

 

ਆਈਸੀਸੀ ਨੂੰ ਪਿਛਲੇ ਹਫ਼ਤੇ ਹੀ ਭਾਰਤ ਅਤੇ ਇੰਗਲੈਂਡ ਵਿਚਾਲੇ ਮਹਿਲਾ ਟੀ -20 ਵਰਲਡ ਕੱਪ ਦੇ ਸੈਮੀਫਾਈਨਲ ਮੈਚ ਲਈ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਪਹਿਲੇ ਸੈਮੀਫਾਈਨਲ ਮੈਚ ਵਿੱਚ ਇਕ ਗੇਂਦ ਨਹੀਂ ਖੇਡੀ, ਜਿਸ ਨਾਲ ਭਾਰਤ ਨੂੰ ਫਾਇਦਾ ਹੋਇਆ। ਭਾਰਤ ਨੇ ਗਰੁੱਪ ਸਟੇਜ ਵਿੱਚ ਟਾਪ ਕਰਨ ਉੱਤੇ ਸਿੱਧੇ ਫਾਈਨਲ ਵਿੱਚ ਐਂਟਰੀ ਮਿਲੀ ਉਥੇ, ਇੰਗਲੈਂਡ ਟੀਮ ਦੀ ਮੁਹਿੰਮ ਨਿਰਾਸ਼ਾਜਨਕ ਤੌਰ 'ਤੇ ਖ਼ਤਮ ਹੋ ਗਈ ਸੀ।

 

ਬੁੱਧਵਾਰ ਨੂੰ ਆਈਸੀਸੀ ਨੇ ਵਰਲਡ ਕੱਪ 2021 ਦੇ 31 ਮੈਚਾਂ ਦਾ ਸ਼ਡਿਊਲ ਜਾਰੀ ਕੀਤਾ। ਇਸ ਦੇ ਤਹਿਤ ਇਹ ਨਿਊਜ਼ੀਲੈਂਡ ਦੇ ਛੇ ਮੈਦਾਨਾਂ 'ਤੇ ਹੋਵੇਗਾ। ਇਸ ਵਿੱਚ ਆਕਲੈਂਡ, ਹੈਮਿਲਟਨ, ਟੌਰੰਗਾ, ਵੈਲਿੰਗਟਨ, ਕ੍ਰਾਈਸਟਚਰਚ ਅਤੇ ਡਨੇਡਿਨ ਸ਼ਾਮਲ ਹਨ।

 

ਟੂਰਨਾਮੈਂਟ ਦਾ ਸੈਮੀਫਾਈਨਲ ਕ੍ਰਮਵਾਰ 3 ਮਾਰਚ ਅਤੇ 4 ਮਾਰਚ ਨੂੰ ਟੌਰੰਗਾ ਅਤੇ ਹੈਮਿਲਟਨ ਵਿੱਚ ਖੇਡਿਆ ਜਾਵੇਗਾ, ਜਦਕਿ ਵਿਸ਼ਵ ਕੱਪ ਦਾ ਫਾਈਨਲ 7 ਮਾਰਚ ਨੂੰ ਕ੍ਰਾਈਸਟਚਰਚ ਦੇ ਹੇਗਲੇ ਮੈਦਾਨ ਵਿੱਚ ਖੇਡਿਆ ਜਾਵੇਗਾ।


ਮੇਜ਼ਬਾਨ ਨਿਊਜ਼ੀਲੈਂਡ 6 ਫਰਵਰੀ ਨੂੰ ਆਕਲੈਂਡ ਦੇ ਈਡਨ ਪਾਰਕ ਮੈਦਾਨ ਵਿੱਚ ਕੁਆਲੀਫਾਇਰ ਟੀਮ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਇਸ ਵਿਸ਼ਵ ਕੱਪ ਵਿੱਚ ਕੁੱਲ ਅੱਠ ਟੀਮਾਂ ਭਾਗ ਲੈਣਗੀਆਂ। ਹੁਣ ਤੱਕ ਚਾਰ ਟੀਮਾਂ ਇਸ ਵਿੱਚ ਕੁਆਲੀਫਾਈ ਕਰ ਚੁੱਕੀਆਂ ਹਨ, ਜਦੋਂਕਿ ਬਾਕੀ ਟੀਮਾਂ ਕੁਆਲੀਫਾਈ ਟੂਰਨਾਮੈਂਟ ਤੋਂ ਤੈਅ ਕੀਤੀਆਂ ਜਾਣਗੀਆਂ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: ICC says 2021 Women World Cup to have reserve day for all knockouts matches