ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭ੍ਰਿਸ਼ਟਾਚਾਰ ਦੇ ਟਾਕਰੇ ਲਈ ICC ਨੇ ਮਿਲਾਇਆ ਇੰਟਰਪੋਲ ਨਾਲ ਹੱਥ

ਭ੍ਰਿਸ਼ਟਾਚਾਰ ਦੇ ਟਾਕਰੇ ਲਈ ICC ਨੇ ਮਿਲਾਇਆ ਇੰਟਰਪੋਲ ਨਾਲ ਹੱਥ

ਕ੍ਰਿਕੇਟ ਨੂੰ ਭ੍ਰਿਸ਼ਟਾਚਾਰ ਤੋਂ ਦੂਰ ਰੱਖਣ ਲਈ ‘ਕੌਮਾਂਤਰੀ ਕ੍ਰਿਕੇਟ ਕੌਂਸਲ’ (ICC – International Cricket Council) ਨੇ ਵਿਸ਼ਵ ਪੁਲਿਸ ਸੰਗਠਨ ਭਾਵ ‘ਇੰਟਰਪੋਲ’ (INTERPOL) ਨਾਲ ਹੱਥ ਮਿਲਾਇਆ ਹੈ। ਆਈਸੀਸੀ ਮੁਤਾਬਕ ਬੀਤੇ ਹਫ਼ਤੇ ਉਸ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਦੇ ਜਨਰਲ ਮੈਨੇਜਰ ਏਲੈਕਸ ਮਾਰਸ਼ਲ ਨੇ ਫ਼ਰਾਂਸ ਦੇ ਸ਼ਹਿਰ ਲਿਓਨ ਸਥਿਤ ਇੰਟਰਪੋਲ ਦੇ ਹੈੱਡਕੁਆਰਟਰਜ਼ ਵਿੱਚ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਇਸ ਖੇਡ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਰੱਖਣ ਦੇ ਉਪਾਵਾਂ ਉੱਤੇ ਚਰਚਾ ਕੀਤੀ।

 

 

ਸਪੱਸ਼ਟ ਹੈ ਕਿ ਕ੍ਰਿਕੇਟ ਜਿਹੀ ਹਰਨਮਪਿਆਰੀ ਖੇਡ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਆਈਸੀਸੀ ਇੰਟਰਪੋਲ ਦੀ ਮਦਦ ਚਾਹੁੰਦਾ ਹੈ।

 

 

ਏਲੈਕਸ ਨੇ ਕਿਹਾ ਕਿ ਆਈਸੀਸੀ ਤੇ ਇੰਟਰਪੋਲ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਨ ਤੇ ਬੀਤੇ ਹਫ਼ਤੇ ਹੋਈ ਸਾਡੀ ਗੱਲਬਾਤ ਹਾਂ–ਪੱਖੀ ਰਹੀ। ਕਈ ਦੇਸ਼ਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਆਈਸੀਸੀ ਦੇ ਰਿਸ਼ਤੇ ਕਾਫ਼ੀ ਵਧੀਆ ਹਨ ਪਰ ਇੰਟਰਪੋਲ ਨਾਲ ਕੰਮ ਕਰਦਿਆਂ ਅਸੀਂ ਆਪਣੀ ਪਹੁੰਚ ਨੂੰ 194 ਦੇਸ਼ਾਂ ਤੱਕ ਪਹੁੰਚਾ ਸਕਦੇ ਹਾਂ।

 

 

ਸ੍ਰੀ ਏਲੈਕਸ ਨੇ ਕਿਹਾ ਕਿ ਆਈਸੀਸੀ ਦਾ ਮੰਤਵ ਖਿਡਾਰੀਆਂ ਨੂੰ ਭ੍ਰਿਸ਼ਟਾਚਾਰ ਨੂੰ ਲੈ ਕੇ ਸਿੱਖਿਅਤ ਕਰਨਾ ਤੇ ਇਸ ਸਾਰੇ ਮਾਧਿਅਮਾਂ ਤੇ ਸਾਧਨਾਂ ਉੱਤੇ ਲਗਾਮ ਲਾਉਂਦਿਆਂ ਇਸ ਨੂੰ ਰੋਕਣਾ ਹੈ।

 

 

ਆਈਸੀਸੀ ਚਾਹੁੰਦਾ ਹੈ ਕਿ ਇਸ ਖੇਡ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਇੰਟਰਪੋਲ ਆਪਣੀ ਵਿਆਪਕ ਪਹੁੰਚ ਦੇ ਮਾਧਿਅਮ ਰਾਹੀਂ ਉਸ ਦੀ ਮਦਦ ਕਰੇ। ਇਸ ਸਬੰਧੀ ਇੰਟਰਪੋਲ ਦੇ ਕ੍ਰਿਮੀਨਲ ਨੈੱਟਵਰਕਸ ਯੂਨਿਟ ਦੇ ਸਹਾਇਕ ਡਾਇਰੈਕਟਰ ਜੋਸ ਗਾਰਸੀਆ ਨੇ ਕਿਹਾ ਕਿ ਖੇਡ ਲੋਕਾਂ ਨੂੰ ਜੋੜਦੀ ਹੇ ਪਰ ਅਪਰਾਧੀ ਆਪਣੇ ਹਿਤਾਂ ਲਈ ਖੇਡਾਂ ਨੂੰ ਵੀ ਖ਼ਰਾਬ ਕਰਨ ਦਾ ਜਤਨ ਕਰਦੇ ਰਹਿੰਦੇ ਹਨ। ਅਜਿਹੇ ਹਾਲਾਤ ਵਿੱਚ ਅਸੀਂ ਕ੍ਰਿਕੇਟ ਜਿਹੀ ਹਰਮਨਪਿਆਰੀ ਖੇਡ ਵਿੱਚ ਅਪਰਾਧ ਨੂੰ ਰੋਕਣ ਲਈ ਆਈਸੀਸੀ ਦਾ ਸਾਥ ਦੇਣਾ ਚਾਹੁੰਦੇ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC signed a pact with INTERPOL to curb corruption