ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC T20I Batting Rankings : ਵਿਰਾਟ ਕੋਹਲੀ ਦੀ ਟਾਪ-10 'ਚ ਵਾਪਸੀ

ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਤਿੰਨ ਟੀ20 ਮੈਚਾਂ ਦੀ ਲੜੀ ਖਤਮ ਹੋ ਗਈ ਹੈ। ਭਾਰਤ ਨੇ ਲੜੀ 2-1 ਨਾਲ ਜਿੱਤ ਲਈ। ਇਸ ਲੜੀ 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਪਲੇਅਰ ਆਫ ਦੀ ਸੀਰੀਜ਼ ਚੁਣਿਆ ਗਿਆ। ਵਿਰਾਟ ਨੂੰ ਇਸ ਦਾ ਫਾਇਦਾ ਆਈਸੀਸੀ ਟੀ20 ਇੰਟਰਨੈਸ਼ਨਲ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਮਿਲਿਆ ਹੈ। ਵਿਰਾਟ ਕੋਹਲੀ ਇੱਕ ਵਾਰ ਫਿਰ ਟਾਪ-10 ਬੱਲੇਬਾਜ਼ਾਂ 'ਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਕੇ.ਐਲ. ਰਾਹੁਲ ਨੂੰ ਵੀ ਰੈਂਕਿੰਗ 'ਚ ਫਾਇਦਾ ਮਿਲਿਆ ਹੈ।
 

ਟੀ20 ਇੰਟਰਨੈਸ਼ਨਲ 'ਚ ਨੰਬਰ-1 ਬੱਲੇਬਾਜ਼ ਪਾਕਿਸਤਾਨ ਦੇ ਬਾਬਰ ਆਜ਼ਮ ਬਣੇ ਹੋਏ ਹਨ। ਰੈਂਕਿੰਗ 'ਚ ਟਾਪ-5 ਬੱਲੇਬਾਜ਼ਾਂ 'ਚ ਕੋਈ ਬਦਲਾਅ ਨਹੀਂ ਆਇਆ ਹੈ। ਬਾਬਰ ਆਜ਼ਮ, ਐਰੋਨ ਫਿੰਚ, ਡੇਵਿਡ ਮਲਾਨ, ਕੋਲਿਨ ਮੁਨਰੋ ਅਤੇ ਗਲੇਨ ਮੈਕਸਵੈਲ ਟਾਪ-5 'ਚ ਬਣੇ ਹੋਏ ਹਨ। ਕੇ.ਐਲ. ਰਾਹੁਲ 6ਵੇਂ ਨੰਬਰ 'ਤੇ ਆ ਗਏ ਹਨ। ਰਾਹੁਲ ਨੂੰ ਵੈਸਟਇੰਡੀਜ਼ ਵਿਰੁੱਧ ਲੜੀ 'ਚ 62, 11 ਅਤੇ 91 ਦੌੜਾਂ ਬਣਾਈਆਂ। ਵਿਰਾਟ 10ਵੇਂ ਨੰਬਰ 'ਚ ਪਹੁੰਚ ਗਏ ਹਨ। ਉਨ੍ਹਾਂ ਨੇ ਅਜੇਤੂ 94, 19 ਅਤੇ ਅਜੇਤੂ 70 ਦੌੜਾਂ ਬਣਾਈਆਂ।
 

ਰੋਹਿਤ ਸ਼ਰਮਾ ਨੇ ਇਕ ਅੰਕ ਦਾ ਨੁਕਸਾਨ ਹੋਇਆ ਹੈ। ਰੋਹਿਤ ਪਹਿਲੇ ਦੋ ਟੀ20 ਮੈਚਾਂ 'ਚ ਜਿਆਦਾ ਦੌੜਾਂ ਨਹੀਂ ਬਣਾ ਸਕੇ ਪਰ ਤੀਜੇ ਮੈਚ 'ਚ ਉਨ੍ਹਾਂ ਨੇ 71 ਦੌੜਾਂ ਬਣਾਈਆਂ। ਰੋਹਿਤ ਰੈਂਕਿੰਗ 'ਚ 9ਵੇਂ ਨੰਬਰ 'ਤੇ ਹਨ। ਇਸ ਤਰ੍ਹਾਂ ਟਾਪ-10 'ਚ ਤਿੰਨ ਭਾਰਤੀ ਬੱਲੇਬਾਜ਼ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:icc t20 batsmen ranking virat kohli back in top 10