ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC T20I rankings : ਵਿਰਾਟ-ਰਾਹੁਲ ਟਾਪ 10 'ਚ ਸ਼ਾਮਿਲ

ਭਾਰਤ ਅਤੇ ਸ੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਟੀ20 ਲੜੀ ਖਤਮ ਹੋਣ ਤੋਂ ਬਾਅਦ ਆਈਸੀਸੀ ਨੇ ਟੀ20 ਰੈਂਕਿੰਗ ਜਾਰੀ ਕੀਤੀ ਹੈ। ਸ਼ੁੱਕਰਵਾਰ ਨੂੰ ਭਾਰਤੀ ਟੀਮ ਨੇ ਸ੍ਰੀਲੰਕਾ ਨੂੰ ਤਿੰਨ ਮੈਚਾਂ ਦੀ ਟੀ20 ਲੜੀ 'ਚ 2-0 ਨਾਲ ਹਰਾਇਆ ਸੀ। ਇਸ ਜਿੱਤ ਨਾਲ ਭਾਰਤੀ ਟੀਮ ਦੇ ਖਿਡਾਰੀਆਂ ਦੀ ਰੈਂਕਿੰਗ 'ਚ ਕੁੱਝ ਖਾਸ ਬਦਲਾਅ ਨਹੀਂ ਹੋਇਆ ਹੈ। ਬੱਲੇਬਾਜ਼ੀ ਰੈਂਕਿੰਗ 'ਚ ਕੋਈ ਵੀ ਭਾਰਤੀ ਬੱਲੇਬਾਜ਼ ਟਾਪ-5 'ਚ ਸ਼ਾਮਿਲ ਨਹੀਂ ਹੈ।
 

 

ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਬੱਲੇਬਾਜ਼ਾਂ ਦੀ ਸੂਚੀ 'ਚ 6ਵੇਂ ਸਥਾਨ 'ਤੇ ਬਰਕਰਾਰ ਹਨ, ਜਦਕਿ ਵਿਰਾਟ ਕੋਹਲੀ ਇੱਕ ਸਥਾਨ ਦੇ ਫਾਇਦੇ ਨਾਲ 9ਵੇਂ ਨੰਬਰ 'ਤੇ ਪਹੁੰਚ ਗਏ ਹਨ। ਲੋਕੇਸ਼ ਰਾਹੁਲ ਨੇ ਸ਼੍ਰੀਲੰਕਾ ਵਿਰੁੱਧ ਦੋ ਪਾਰੀਆਂ 'ਚ 45 ਅਤੇ 54 ਦੌੜਾਂ ਬਣਾਈਆਂ ਸਨ, ਜਿਸ ਨਾਲ ਉਨ੍ਹਾਂ ਨੂੰ 26 ਅੰਕਾਂ ਦਾ ਫਾਇਦਾ ਹੋਇਆ।
 

ਟੈਸਟ ਅਤੇ ਵਨਡੇ ਕੌਮਾਂਤਰੀ ਕ੍ਰਿਕਟ ਦੇ ਚੋਟੀ ਦੇ ਬੱਲੇਬਾਜ਼ ਕੋਹਲੀ 9ਵੇਂ ਸਥਾਨ 'ਤੇ ਹਨ ਜਦਕਿ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਵੀ ਇੱਕ ਸਥਾਨ ਦੇ ਫਾਇਦੇ ਨਾਲ 15ਵੇਂ ਨੰਬਰ 'ਤੇ ਪਹੁੰਚ ਗਏ ਹਨ। ਮਨੀਸ਼ ਪਾਂਡੇ ਵੀ 4 ਸਥਾਨ ਅੱਗੇ ਵੱਧ ਕੇ 70ਵੇਂ ਨੰਬਰ 'ਤੇ ਆ ਗਏ ਹਨ।
 

ਸੀਰੀਜ਼ ਦੇ ਸਰਵਸ੍ਰੇਸ਼ਠ ਖਿਡਾਰੀ ਚੁਣੇ ਗਏ ਨਵਦੀਪ ਸੈਣੀ ਆਈਸੀਸੀ ਟੀ20 ਗੇਂਦਬਾਜ਼ਾਂ ਦੀ ਸੂਚੀ 'ਚ 146 ਸਥਾਨ ਦੀ ਲੰਬੀ ਛਾਲ ਦੇ ਨਾਲ 98ਵੇਂ ਨੰਬਰ 'ਤੇ ਪਹੁੰਚ ਗਏ ਹਨ। ਸ਼ਾਰਦੁਲ ਠਾਕੁਰ ਨੇ ਰੈਂਕਿੰਗ 'ਚ 92ਵਾਂ ਸਥਾਨ ਹਾਸਿਲ ਕੀਤਾ ਹੈ। ਇਨ੍ਹਾਂ ਦੋਹਾਂ ਤੇਜ਼ ਗੇਂਦਬਾਜ਼ਾਂ ਨੇ ਕੁੱਲ ਦੋ ਮੈਚਾਂ 'ਚ ਪੰਜ-ਪੰਜ ਵਿਕਟਾਂ ਲਈਆਂ ਹਨ। ਫਿੱਟ ਹੋ ਕੇ ਵਾਪਸੀ ਕਰਨ ਵਾਲੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 8 ਸਥਾਨ ਅੱਗੇ ਵਧਕੇ 39ਵੀਂ ਪਾਇਦਾਨ 'ਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC T20 rankings virat kohli shikhar dhawan up in the latest rankings navdeep saini promoted