ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC T20 World Cup : ਭਾਰਤ ਨੇ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾਇਆ, ਸੈਮੀਫਾਈਨਲ 'ਚ ਥਾਂ ਬਣਾਈ

ਮਹਿਲਾ ਟੀ20 ਵਿਸ਼ਵ ਕੱਪ ਦੇ ਗਰੁੱਪ ਮੈਚ ਵਿੱਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਸੈਮੀਫਾਈਨਲ 'ਚ ਥਾਂ ਪੱਕੀ ਕਰ ਲਈ ਹੈ। ਵੀਰਵਾਰ ਨੂੰ ਮੈਲਬਰਨ 'ਚ ਖੇਡੇ ਗਏ ਮੈਚ ਵਿੱਚ ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ਦੇ ਨੁਕਸਾਨ 'ਤੇ 133 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਨਿਊਜ਼ੀਲੈਂਡ ਦੀ ਟੀਮ 6 ਵਿਕਟਾਂ 'ਤੇ ਸਿਰਫ਼ 129 ਦੌੜਾਂ ਹੀ ਬਣਾ ਸਕੀ। ਟੂਰਨਾਮੈਂਟ 'ਚ ਇਹ ਭਾਰਤ ਦੀ ਲਗਾਤਾਰ ਤੀਜੀ ਜਿੱਤ ਹੈ। ਪਹਿਲੇ ਮੈਚ ਵਿੱਚ ਟੀਮ ਨੇ ਆਸਟ੍ਰੇਲੀਆ ਨੂੰ 17 ਅਤੇ ਫਿਰ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾਇਆ ਸੀ।

 


 

ਭਾਰਤ ਦੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ ਅਤੇ ਤਾਨੀਆ ਭਾਟੀਆ ਨੇ 23 ਦੌੜਾਂ ਬਣਾਈਆਂ। ਸੈਫਾਲੀ ਨੂੰ ਪਲੇਅਰ ਆਫ ਦੀ ਮੈਚ ਚੁਣਿਆ ਗਿਆ। ਇਸ ਦੇ ਨਾਲ ਹੀ ਨਿਊਜ਼ੀਲੈਂਡ ਲਈ ਅਮੇਲੀਆ ਕੇਰ ਅਤੇ ਰੋਜ਼ਮੈਰੀ ਮੈਰ ਨੇ 2-2 ਵਿਕਟਾਂ ਲਈਆਂ। ਕਪਤਾਨ ਸੋਫੀ ਡਿਵਾਈਨ, ਲੀ ਤਹੂਹੂ ਅਤੇ ਲੈਗ ਕਾਸਪੈਰੇਕ ਨੂੰ 1-1 ਦੀ ਸਫਲਤਾ ਮਿਲੀ।

 


 

ਭਾਰਤ ਵੱਲੋਂ ਦਿੱਤੇ ਟੀਚੇ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ ਸ਼ੁਰੂ ਤੋਂ ਹੀ ਸੰਘਰਸ਼ ਕਰਦੀ ਰਹੀ ਅਤੇ ਲਗਾਤਾਰ ਆਪਣੀਆਂ ਵਿਕਟਾਂ ਗੁਆਉਂਦੀ ਰਹੀ। ਟੀਮ ਦੇ ਸਭ ਤੋਂ ਮਜ਼ਬੂਤ​ਬੱਲੇਬਾਜ਼ ਸੂਜੀ ਬੇਟਸ ਅਤੇ ਕਪਤਾਨ ਸੋਫੀ ਡਿਵਾਈਨ ਕੁਝ ਖਾਸ ਨਹੀਂ ਕਰ ਸਕੇ ਅਤੇ 6 ਅਤੇ 14 ਦੌੜਾਂ ਬਣਾ ਕੇ ਆਊਟ ਹੋਏ।

 


ਅਮੇਲੀਆ ਕੇਰ ਨੇ 19 ਗੇਂਦਾਂ 'ਤੇ 34 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਟੀਮ ਨੂੰ ਜਿਤਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਾ ਹੋ ਸਕੀ। ਇਸ ਪਾਰੀ 'ਚ ਉਸ ਨੇ 6 ਚੌਕੇ ਲਗਾਏ। ਕੇਰ ਤੋਂ ਇਲਾਵਾ ਕੈਟੀ ਮਾਰਟਿਨ ਨੇ 28 ਗੇਂਦਾਂ 'ਚ 25 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਮੈਡੀ ਗ੍ਰੀਨ ਨੇ 23 ਗੇਂਦਾਂ 'ਚ 24 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਵੱਲੋਂ ਦੀਪਤੀ ਸ਼ਰਮਾ, ਸ਼ਿਖਾ ਪਾਂਡੇ, ਰਾਜੇਸ਼ਵਰੀ ਗਾਇਕਵਾੜ, ਪੂਨਮ ਯਾਦਵ ਅਤੇ ਰਾਧਾ ਯਾਦਵ ਨੇ 1-1 ਵਿਕਟ ਲਈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC T20 World Cup India beat newzeland by 4 runs