ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC Test Ranking : ਸਟੀਵ ਸਮਿੱਥ ਨੂੰ ਪਛਾੜ ਕੇ ਵਿਰਾਟ ਕੋਹਲੀ ਫਿਰ ਬਣੇ ਨੰਬਰ-1

ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਟੈਸਟ ਬੱਲੇਬਾਜ਼ਾਂ ਦੀ ਤਾਜ਼ਾ ਰੈਂਕਿੰਗ ਜਾਰੀ ਕਰ ਦਿੱਤੀ ਹੈ। ਭਾਰਤੀ ਕ੍ਰਿਕਟ ਟੀਮ ਲਈ ਖੁਸ਼ਖਬਰੀ ਹੈ ਕਿ ਇਕ ਵਾਰ ਫਿਰ ਟੈਸਟ 'ਚ ਨੰਬਰ-1 ਬੱਲੇਬਾਜ਼ ਵਿਰਾਟ ਕੋਹਲੀ ਬਣ ਗਏ ਹਨ। ਵਿਰਾਟ ਕੋਹਲੀ ਨੇ ਰੈਂਕਿੰਗ 'ਚ ਸਟੀਵ ਸਮਿੱਥ ਨੂੰ ਪਿੱਛੇ ਛਡਦਿਆਂ ਨੰਬਰ-1 ਦੀ ਕੁਰਸੀ ਹਾਸਿਲ ਕਰ ਲਈ ਹੈ। ਵਿਰਾਟ ਹੁਣ ਰੇਟਿੰਗ ਪੁਆਇੰਟ ਮਾਮਲੇ 'ਚ ਸਮਿੱਥ ਤੋਂ 5 ਪੁਆਇੰਟ ਅੱਗੇ ਹੋ ਗਏ ਹਨ। ਸਮਿੱਥ ਨੇ ਹਾਲ 'ਚ ਪਾਕਿਸਤਾਨ ਵਿਰੁੱਧ ਟੈਸਟ ਲੜੀ 'ਚ ਵਧੀਆ ਪ੍ਰਦਰਸ਼ਨ ਨਹੀਂ ਕੀਤਾ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਿਆ ਹੈ।
 

ਐਡੀਲੇਡ ਟੈਸਟ 'ਚ ਸਟੀਵ ਸਮਿੱਥ 36 ਦੌੜਾਂ ਬਣਾ ਕੇ ਆਊਟ ਹੋ ਗਏ ਸਨ, ਜਦਕਿ ਬ੍ਰਿਸਬੇਨ 'ਚ ਖੇਡ ਗਏ ਪਹਿਲੇ ਟੈਸਟ 'ਚ ਉਹ ਸਿਰਫ 4 ਦੌੜਾਂ ਬਣਾ ਸਕੇ ਸਨ। ਵਿਰਾਟ ਕੋਹਲੀ ਨੇ ਬੰਗਲਾਦੇਸ਼ ਵਿਰੁੱਧ ਟੈਸਟ ਲੜੀ 'ਚ 136 ਦੌੜਾਂ ਦੀ ਪਾਰੀ ਖੇਡੀ ਸੀ। ਵਿਰਾਟ ਦੇ ਖਾਤੇ 'ਚ ਹੁਣ 928 ਪੁਆਇੰਟ ਹਨ, ਜਦਕਿ ਸਮਿੱਥ ਦੇ ਕਾਤੇ 'ਚ 923 ਰੇਟਿੰਗ ਪੁਆਇੰਟ ਹਨ। 
 

 

ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਵੀ ਰੈਂਕਿੰਗ 'ਚ ਵੱਡਾ ਲਾਭ ਮਿਲਿਆ ਹੈ ਅਤੇ ਉਹ ਹੁਣ ਟਾਪ-5 ਬੱਲੇਬਾਜ਼ਾਂ 'ਚ ਸ਼ਾਮਲ ਹੋ ਗਏ ਹਨ। ਵਾਰਨਰ ਨੇ ਇਸ ਲੜੀ 'ਚ 489 ਦੌੜਾਂ ਬਣਾਈਆਂ ਅਤੇ ਸੂਚੀ 'ਚ 12 ਖਿਡਾਰੀਆਂ ਨੂੰ ਪਛਾੜ ਕੇ 5ਵੇਂ ਨੰਬਰ 'ਤੇ ਆ ਗਏ ਹਨ। ਜੋ ਰੂਟ ਨੇ ਨਿਊਜ਼ੀਲੈਂਡ ਵਿਰੁੱਧ ਦੋਹਰਾ ਸੈਂਕੜਾ ਲਗਾਇਆ ਸੀ, ਜਿਸ ਦਾ ਲਾਭ ਉਨ੍ਹਾਂ ਨੂੰ ਰੈਂਕਿੰਗ 'ਚ ਮਿਲਿਆ। ਰੂਟ 7ਵੇਂ ਨੰਬਰ 'ਤੇ ਪਹੁੰਚ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: icc test batting ranking virat kohli on top again steve smith on 2nd position david warner in top 5