ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC ਦੀ ਸਾਲ ਦੀ ਅੰਤਿਮ ਟੈਸਟ ਰੈਂਕਿੰਗ 'ਚ ਵਿਰਾਟ ਕੋਹਲੀ ਨੰਬਰ-1

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸਾਲ 2019 ਦਾ ਅੰਤ ਆਈਸੀਸੀ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਨੰਬਰ-1 'ਤੇ ਰਹਿੰਦਿਆਂ ਕੀਤਾ। ਉਹ 928 ਅੰਕਾਂ ਨਾਲ ਪਹਿਲੇ ਨੰਬਰ 'ਤੇ ਹਨ। ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿੱਥ 911 ਅੰਕਾਂ ਨਾਲ ਦੂਜੇ ਨੰਬਰ 'ਤੇ ਹਨ। ਤੀਜੇ ਨੰਬਰ 'ਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ (822 ਅੰਕ), ਆਸਟ੍ਰੇਲੀਆ ਦੇ ਮਾਰਨਸ ਲਾਬੂਸ਼ੇਨ ਚੌਥੇ ਅਤੇ ਭਾਰਤ ਦੇ ਚੇਤੇਸ਼ਵਰ ਪੁਜਾਰਾ ਪੰਜਵੇਂ ਨੰਬਰ 'ਤੇ ਹਨ।
 

ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਸਾਲ ਦੇ ਅੰਤ 'ਤੇ ਰੈਂਕਿੰਗ 'ਚ ਪਹਿਲੇ ਨੰਬਰ 'ਤੇ ਹਨ। ਉਨ੍ਹਾਂ ਨੇ ਮੈਲਬਰਨ ਕ੍ਰਿਕਟ ਗਰਾਊਂਡ 'ਤੇ ਨਿਊਜ਼ੀਲੈਂਡ ਵਿਰੁੱਧ ਖੇਡੇ ਗਏ ਬਾਕਸਿੰਗ ਡੇਅ ਟੈਸਟ ਮੈਚ ਦੀ ਪਹਿਲੀ ਪਾਰੀ 'ਚ 5 ਵਿਕਟਾਂ ਲਈਆਂ ਸਨ। ਉਹ ਇਸ ਸਾਲ 321 ਦਿਨ ਟੈਸਟ ਰੈਂਕਿੰਗ 'ਚ ਪਹਿਲੇ ਨੰਬਰ 'ਤੇ ਰਹੇ ਹਨ। ਦੱਖਣ ਅਫਰੀਕਾ ਦੇ ਕਗੀਸੋ ਰਬਾੜਾ 44 ਦਿਨ ਤਕ ਨੰਬਰ-1 'ਤੇ ਰਹੇ ਸਨ।
 

ਬੱਲੇਬਾਜ਼ਾਂ ਦੀ ਟਾਪ-10 ਸੂਚੀ 'ਚ ਦੱਖਣ ਅਫਰੀਕੀ ਵਿਕਟਕੀਪਰ ਕਵਿੰਟਨ ਡੀ ਕਾਕ ਨੇ ਨਵੀਂ ਐਂਟਰੀ ਮਾਰੀ ਹੈ। ਇੰਗਲੈਂਡ ਵਿਰੁੱਧ 95 ਦੌੜਾਂ ਦੀ ਮੈਚ ਜਿਤਾਊ ਪਾਰੀ ਤੋਂ ਬਾਅਦ ਉਨ੍ਹਾਂ ਨੂੰ 8 ਨੰਬਰਾਂ ਦਾ ਫਾਇਦਾਂ ਹੋਇਆ ਹੈ ਅਤੇ ਉਹ 10ਵੇਂ ਨੰਬਰ 'ਤੇ ਆ ਗਏ ਹਨ। ਟਾਪ-10 ਦੀ ਸੂਚੀ 'ਚ ਆਸਟ੍ਰੇਲੀਆ ਅਤੇ ਭਾਰਤ ਦੇ 3-3 ਬੱਲੇਬਾਜ਼ ਸ਼ਾਮਿਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:icc test ranking virat kohli on top