ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC ਟੈਸਟ ਰੈਕਿੰਗ ’ਚ ਭਾਰਤੀ ਕ੍ਰਿਕੇਟਰਾਂ ਦਾ ਇਹ ਹੈ ਸਥਾਨ

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਈਸੀਸੀ ਟੈਸਟ ਰੈਂਕਿੰਗ ਵਿਚ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਇਸ ਦੇ ਨਾਲ ਹੀ ਮੰਗਲਵਾਰ ਨੂੰ ਜਾਰੀ ਰੈਂਕਿੰਗ ਵਿਚ ਭਾਰਤੀ ਟੀਮ ਦੇ ਉਪ ਕਪਤਾਨ ਅਜਿੰਕਿਆ ਰਹਾਣੇ ਦਾ ਨੁਕਸਾਨ ਹੋਇਆ ਹੈ। ਕੋਹਲੀ ਤੋਂ ਬਾਅਦ ਆਸਟਰੇਲੀਆ ਦੇ ਸਟੀਵ ਸਮਿਥ 2ਜੇ ਨੰਬਰ ਤੇ ਹਨ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ 3ਜੇ ਸਥਾਨ 'ਤੇ ਹਨ।

 

ਭਾਰਤ ਦਾ ਚੇਤੇਸ਼ਵਰ ਪੁਜਾਰਾ 4ਥੇ ਸਥਾਨ 'ਤੇ ਹੈ, ਜਦੋਂ ਕਿ ਆਸਟਰੇਲੀਆ ਦੇ ਮਾਰਨਸ ਲਬੂਸ਼ਨੇ ਨੂੰ 5ਵਾਂ ਸਥਾਨ ਮਿਲਿਆ ਹੈ। ਕਰਾਚੀ ਟੈਸਟ 'ਚ ਸੈਂਕੜਾ ਖੇਡਣ ਵਾਲੇ ਪਾਕਿਸਤਾਨ ਦੇ ਬਾਬਰ ਆਜ਼ਮ ਤਿੰਨ ਸਥਾਨ ਦੀ ਤੇਜ਼ੀ ਨਾਲ 6ਵੇਂ ਸਥਾਨ 'ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਭਾਰਤ ਦੇ ਰਹਾਣੇ ਨੂੰ ਪਛਾੜ ਦਿੱਤਾ ਹੈ। ਰਹਾਣੇ 7ਵੇਂ ਨੰਬਰ 'ਤੇ ਆ ਗਏ ਹਨ।

 

ਰਹਾਣੇ ਤੋਂ ਇਲਾਵਾ ਡੇਵਿਡ ਵਾਰਨਰ ਅਤੇ ਇੰਗਲੈਂਡ ਦੀ ਟੈਸਟ ਟੀਮ ਦੇ ਕਪਤਾਨ ਜੋ ਰੂਟ ਨੂੰ ਵੀ ਨੁਕਸਾਨ ਹੋਇਆ ਹੈ। ਵਾਰਨਰ ਹੁਣ 8ਵੇਂ ਅਤੇ ਰੂਟ ਹੁਣ 9ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਨਿਊਜ਼ੀਲੈਂਡ ਦੇ ਰਾਸ ਟੇਲਰ 10ਵੇਂ ਨੰਬਰ 'ਤੇ ਪਹੁੰਚ ਗਏ ਹਨ। ਦੋ ਹੋਰ ਭਾਰਤੀ ਬੱਲੇਬਾਜ਼ ਮਯੰਕ ਅਗਰਵਾਲ ਅਤੇ ਰੋਹਿਤ ਸ਼ਰਮਾ ਚੋਟੀ ਦੇ-20 ਵਿੱਚ ਪਹੁੰਚ ਗਏ ਹਨ। ਮਯੰਕ 12ਵੇਂ ਅਤੇ ਰੋਹਿਤ 15ਵੇਂ ਨੰਬਰ 'ਤੇ ਹਨ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC Test Rankings of indian cricket player