ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ 5 ਨਹੀਂ, 4 ਦਿਨ ਦਾ ਹੋਵੇਗਾ ਟੈਸਟ ਮੈਚ ; ICC ਲੈ ਸਕਦੀ ਹੈ ਫੈਸਲਾ

ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈਸੀਸੀ) ਛੇਤੀ ਹੀ ਟੈਸਟ ਕ੍ਰਿਕਟ 'ਚ ਵੱਡਾ ਬਦਲਾਅ ਕਰਦੇ ਹੋਏ 142 ਸਾਲ ਪੁਰਾਣੇ ਨਿਯਮ ਨੂੰ ਬਦਲ ਸਕਦੀ ਹੈ। ਇੱਕ ਰਿਪੋਰਟ ਮੁਤਾਬਿਕ 5 ਦਿਨ ਤਕ ਖੇਡਿਆਂ ਜਾਣ ਵਾਲਾ ਟੈਸਟ ਮੈਚ ਹੁਣ 4 ਦਿਨ ਦਾ ਹੋਵੇਗਾ। ਰਿਪੋਰਟ ਮੁਤਾਬਿਕ ਇਸ ਬੈਠਕ 'ਚ ਚਰਚਾ ਹੋ ਸਕਦੀ ਹੈ ਕਿ 2023 ਤੋਂ ਹੋਣ ਵਾਲੀ ਟੈਸਟ ਚੈਂਪੀਅਨਸ਼ਿਪ ਤਹਿਤ ਹੋਣ ਵਾਲੇ ਟੈਸਟ ਮੈਚ 5 ਨਹੀਂ, ਸਗੋਂ 4 ਦਿਨ ਦੇ ਹੋਣ।
 

ਪਹਿਲਾਂ ਇੱਕ ਦੌਰ ਸੀ, ਜਦੋਂ ਟੈਸਟ ਕ੍ਰਿਕਟ ਡਰਾਅ ਹੁੰਦੇ ਸਨ। ਪੰਜ ਦਿਨ ਤਕ ਖੇਡਣ ਦੇ ਬਾਵਜੂਦ ਵੀ ਕੋਈ ਨਤੀਜਾ ਨਹੀਂ ਨਿੱਕਲਦਾ ਸੀ। ਪਰ ਹੁਣ ਜ਼ਿਆਦਾਤਰ ਟੈਸਟ ਮੈਚਾਂ ਦੇ ਨਤੀਜੇ ਨਿੱਕਲਦੇ ਹਨ ਉਹ ਵੀ 5 ਦਿਨ ਤੋਂ ਪਹਿਲਾਂ। ਕਈ ਵਾਰ ਤਾਂ ਅਜਿਹਾ ਹੁੰਦਾ ਹੈ ਕਿ ਟੈਸਟ ਕ੍ਰਿਕਟ ਤੀਜੇ ਹੀ ਦਿਨ ਖਤਮ ਹੋ ਜਾਂਦਾ ਹੈ। ਹੁਣ ਬਹੁਤ ਹੀ ਘੱਟ ਅਜਿਹੇ ਮੈਚ ਹੁੰਦੇ ਹਨ, ਜੋ ਡਰਾਅ ਹੁੰਦੇ ਹਨ।
 

ਆਈਸੀਸੀ ਨੇ ਇਸ ਨੂੰ ਵੇਖਦਿਆਂ ਹੁਣ ਟੈਸਟ ਮੈਚ ਨੂੰ 5 ਦਿਨ ਤੋਂ ਘਟਾ ਕੇ 4 ਦਿਨ ਕਰਨ ਦਾ ਵਿਚਾਰ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਆਈਸੀਸੀ ਸਾਲ 2020 'ਚ ਦੁਨੀਆਂ ਦੇ ਸਾਰੇ ਬੋਰਡ ਅਧਿਕਾਰੀਆਂ ਨਾਲ ਮੀਟਿੰਕ ਕਰ ਕੇ ਟੈਸਟ ਮੈਚ 'ਚ ਦਿਨ ਘਟਾਉਣ 'ਤੇ ਵਿਚਾਰ ਕਰਨ ਵਾਲੀ ਹੈ।
 

ਜੇ ਟੈਸਟ ਮੈਚ 4 ਦਿਨਾਂ ਦੇ ਹੋ ਜਾਂਦੇ ਹਨ ਤਾਂ ਇੱਕ ਦਿਨ 'ਚ 90 ਓਵਰ ਦੀ ਥਾਂ 98 ਓਵਰਾਂ ਦਾ ਖੇਡ ਹੋਵੇਗਾ। ਜ਼ਿਕਰਯੋਗ ਹੈ ਕਿ ਆਈਸੀਸੀ ਨੇ ਦੋ ਸਾਲ ਪਹਿਲਾਂ 2017 'ਚ 4 ਦਿਨੀਂ ਟੈਸਟ ਮੈਚ ਦੀ ਮਨਜੂਰੀ ਦਿੱਤੀ ਸੀ। ਇਹ ਟੈਸਟ ਮੈਚ ਦੱਖਣ ਅਫਰੀਕਾ ਅਤੇ ਜਿੰਬਾਬਵੇ ਵਿਚਕਾਰ ਖੇਡਿਆ ਗਿਆ ਸੀ। ਇਹ ਮੁਕਾਬਲਾ ਸਿਰਫ 2 ਦਿਨ 'ਚ ਹੀ ਖਤਮ ਹੋ ਗਿਆ ਸੀ। ਦੱਖਣ ਅਫਰੀਕਾ ਨੇ ਇਹ ਮੈਚ ਪਾਰੀ ਅਤੇ 120 ਦੌੜਾਂ ਨਾਲ ਜਿੱਤਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC to consider making four day Tests mandatory