ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਈਸੀਸੀ ਦੇ "No Ball" ਟਵੀਟ 'ਤੇ ਸਚਿਨ ਤੇਂਦੁਲਕਰ ਨੇ ਦਿੱਤਾ ਜਵਾਬ 

 

ਵਿਸ਼ਵ ਕ੍ਰਿਕਟ ਵਿੱਚ ਜੇਕਰ ਬੱਲੇਬਾਜ਼ੀ ਦੀ ਗੱਲ ਹੁੰਦੀ ਹੈ ਤਾਂ ਸਚਿਨ ਤੇਂਦੁਲਕਰ ਦਾ ਨਾਮ ਇਸ ਖੇਡ ਦੇ ਮਹਾਨ ਖਿਡਾਰੀਆਂ ਵਿੱਚ ਗਿਣਿਆ ਜਾਂਦਾ ਹੈ ਪਰ ਬੱਲੇਬਾਜ਼ੀ ਤੋਂ ਇਲਾਵਾ ਸਚਿਨ ਗੇਂਦਬਾਜ਼ੀ ਵਿੱਚ ਵੀ ਕਮਾਲ ਕਰਦੇ ਹਨ। ਸ਼ਾਇਦ ਇਸ ਲਈ ਤਾਂ ਉਨ੍ਹਾਂ ਨੂੰ ਟੀਮ ਇੰਡੀਆ ਦਾ ਗੋਲਡਨ ਆਰਮ ਕਿਹਾ ਜਾਂਦਾ ਹੈ। 

 

 

 

ਤੇਂਦੁਲਕਰ ਨੇ ਆਪਣੀ ਸਪਿਨ ਗੇਂਦਬਾਜ਼ੀ ਨਾਲ ਭਾਰਤ ਨੂੰ ਕਈ ਮੈਚ ਜਿਤਵਾਏ ਹਨ। ਕੁਝ ਦਿਨ ਪਹਿਲਾਂ ਹੀ ਸਚਿਨ ਨੇ ਆਪਣੇ ਅਧਿਕਾਰਤ ਟਵਿੱਟਰ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਸੀ ਜਿਸ ਵਿੱਚ ਇਹ ਆਪਣੇ ਬਚਪਨ ਦੇ ਦੋਸਤ ਵਿਨੋਦ ਕਾਂਬਲੀ ਨੂੰ ਨੈੱਟ ਵਿੱਚ ਗੇਂਦਬਾਜ਼ੀ ਕਰਦੇ ਹੋਏ ਦਿਖ ਰਹੇ ਹਨ। 
 


ਇਸ ਵੀਡੀਓ ਚ ਗੇਂਦਬਾਜ਼ੀ ਕਰਦੇ ਹੋਏ ਸਚਿਨ ਦਾ ਪੈਰ ਬਾਲਿੰਗ ਕ੍ਰੀਜ ਤੋਂ ਅੱਗੇ ਸੀ। ਆਈਸੀਸੀ ਨੇ ਮਜਾਕ ਕਰਦੇ ਹੋਏ ਸਚਿਨ ਦੀ ਓਵਰ ਸਟੇਪਿੰਗ ਵਾਲੀ ਤਸਵੀਰ ਨਾਲ ਆਪਣੇ ਸਮੇਂ ਦੇ ਦਿਗਜ਼ ਅੰਪਾਇਰ ਸਟੀਵ ਬਣਕਰ ਦੀ ਨੋ ਬਾਲ ਡਿਸੀਜਨ ਦੇ ਨਾਲ ਇੱਕ ਤਸਵੀਰ ਪੋਸਟ ਕਰਦੇ ਹੋਏ ਟਵੀਟ ਕੀਤਾ ਸੀ,ਜਿਸ ਵਿੱਚ ਲਿਖਿਆ ਸੀ 'ਆਪਣਾ ਪੈਰ ਦੇਖੀਏ ਸਚਿਨ।' ਹੁਣ ਸਚਿਨ ਨੇ ਆਈਸੀਸੀ ਦੇ ਉਸ ਟਵੀਟ ਦਾ ਜਵਾਬ ਆਪਣੇ ਹੀ ਅੰਦਾਜ਼ ਵਿੱਚ ਦਿੱਤਾ ਹੈ। 

 

ਸਚਿਨ ਨੇ ਆਈਸੀਸੀ ਦੇ ਉਸ ਟਵੀਟ ਉੱਤੇ ਰਿਪਲਾਈ ਕਰਦੇ ਹੋਏ ਲਿਖਿਆ ਹੈ, ਘੱਟ ਤੋਂ ਘੱਟ ਮੈਂ ਇਸ ਵਾਰ ਗੇਂਦਬਾਜ਼ੀ ਕਰ ਰਿਹਾ ਹਾਂ, ਬੱਲੇਬਾਜ਼ੀ ਨਹੀਂ। ਅੰਪਾਇਰ ਦਾ ਫ਼ੈਸਲਾ ਹਮੇਸ਼ਾ ਆਖ਼ਰੀ ਹੁੰਦਾ ਹੈ।' 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC tried to troll Sachin Tendulkar with Steve Bucknor Picture Master Blaster trolls back with a cheeky reply