ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

U-19 World Cup : ਪਹਿਲੇ ਕੁਆਰਟਰ ਫਾਈਨਲ 'ਚ ਭਲਕੇ ਆਸਟ੍ਰੇਲੀਆ ਨਾਲ ਭਿੜੇਗਾ ਭਾਰਤ

ਮੌਜੂਦਾ ਚੈਂਪੀਅਨ ਭਾਰਤ ਆਸਾਨੀ ਨਾਲ ਅੰਡਰ-19 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ 'ਚ ਪਹੁੰਚ ਗਿਆ ਹੈ। ਗਰੁੱਪ-ਏ 'ਚ ਅਜੇਤੂ ਹੋਣ ਕਾਰਨ ਭਾਰਤ ਆਖਰੀ-8 'ਚ ਦਾਖਲ ਹੋ ਗਿਆ ਹੈ, ਜਿੱਥੇ ਉਹ ਮੰਗਲਵਾਰ ਨੂੰ ਆਸਟ੍ਰੇਲੀਆ ਨਾਲ ਭਿੜੇਗਾ। ਸੈਨਵੇਸ ਪਾਰਕ ਵਿਖੇ ਹੋਣ ਵਾਲੇ ਮੈਚ 'ਚ ਇੱਕ ਗੱਲ ਤੈਅ ਹੈ ਕਿ ਖਿਤਾਬ ਦੀ ਦਾਅਵੇਦਾਰ ਦੋ ਟੀਮਾਂ 'ਚੋਂ ਇੱਕ ਟੀਮ ਭਲਕੇ ਵਿਸ਼ਵ ਕੱਪ ਦੀ ਦੌੜ 'ਚੋਂ ਬਾਹਰ ਹੋ ਜਾਵੇਗੀ। ਭਾਰਤ ਨੇ ਸਭ ਤੋਂ ਵੱਧ 4 ਵਾਰ ਅੰਡਰ-19 ਵਿਸ਼ਵ ਕੱਪ ਖਿਤਾਬ ਜਿੱਤਿਆ ਹੈ।

 


 

ਆਸਟ੍ਰੇਲੀਆ ਗਰੁੱਪ-ਏ 'ਚ ਦੂਜੇ ਨੰਬਰ 'ਤੇ ਰਹਿੰਦੇ ਹੋਏ ਕੁਆਰਟਰ ਫਾਈਨਲ 'ਚ ਪਹੁੰਚਿਆ ਹੈ। ਉਸ ਨੂੰ ਇੱਕ ਮੈਚ 'ਚ ਹਾਰ ਮਿਲੀ ਹੈ, ਜਦਕਿ ਭਾਰਤੀ ਟੀਮ ਅਜੇਤੂ ਰਹੀ ਹੈ। ਆਪਣੇ ਗਰੁੱਪ 'ਚ ਭਾਰਤ ਨੂੰ ਨਿਊਜ਼ੀਲੈਂਡ ਟੀਮ ਨੇ ਸਖਤ ਟੱਕਰ ਦਿੱਤੀ ਸੀ। ਮੀਂਹ ਨਾਲ ਪ੍ਰਭਾਵਿਤ ਇਸ ਮੈਚ 'ਚ ਭਾਰਤ ਨੂੰ ਡਕਵਰਥ ਲੁਇਸ ਨਿਯਮ ਤਹਿਤ ਜਿੱਤ ਮਿਲੀ ਸੀ। 
 

ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ 57 ਅਤੇ ਦਿਵਯਾਂਸ਼ ਸਕਸੈਨਾ ਨੇ 52 ਦੌੜਾਂ ਬਣਾਈਆਂ ਸਨ। ਜੈਸਵਾਲ ਨੇ ਸ਼੍ਰੀਲੰਕਾ ਵਿਰੁੱਧ ਖੇਡੇ ਪਹਿਲੇ ਮੈਚ ਵਿੱਚ ਵੀ ਅਰਧ ਸੈਂਕੜਾ ਵੀ ਲਗਾਇਆ ਸੀ। ਖੱਬੇ ਹੱਥ ਦਾ ਇਹ ਬੱਲੇਬਾਜ਼ ਸ਼ਾਨਦਾਰ ਫਾਰਮ 'ਚ ਹੈ ਅਤੇ ਟੀਮ ਦੀ ਬੱਲੇਬਾਜ਼ੀ ਦਾ ਜ਼ਿੰਮਾ ਉਸ ਨੇ ਆਪਣੇ ਮੋਢਿਆਂ 'ਤੇ ਲਿਆ ਹੋਇਆ ਹੈ। ਦਿਵਯਾਂਸ਼ ਅਤੇ ਕਪਤਾਨ ਪ੍ਰਿਯਮ ਗਰਗ ਵੱਲੋਂ ਉਸ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਵਿਕਟਕੀਪਰ-ਬੱਲੇਬਾਜ਼ ਧਰੁੱਵ ਜੁਰੇਲ ਨੇ ਹੇਠਲੇ ਕ੍ਰਮ 'ਚ ਟੀਮ ਨੂੰ ਚੰਗੀ ਤਰ੍ਹਾਂ ਸੰਭਾਲਣ ਦਾ ਕੰਮ ਕੀਤਾ ਹੈ।

 


 

ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਲੈੱਗ ਸਪਿਨਰ ਰਵੀ ਬਿਸ਼ਨੋਈ ਨੇ ਜਾਪਾਨ ਅਤੇ ਨਿਊਜ਼ੀਲੈਂਡ ਵਿਰੁੱਧ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਅਥਰਵ ਅੰਕੋਲੇਕਰ ਨੇ ਕੀਵੀ ਟੀਮ ਵਿਰੁੱਧ ਉਸ ਦਾ ਵਧੀਆ ਸਾਥ ਦਿੱਤਾ ਸੀ। ਇਨ੍ਹਾਂ ਦੋਵਾਂ ਤੋਂ ਇਲਾਵਾ ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਆਪਣੀ ਗੇਂਦਾਂ ਨਾਲ ਕਹਿਰ ਢਹਾ ਰਹੇ ਹਨ।
 

ਜੇ ਆਸਟ੍ਰੇਲੀਆ ਦੀ ਗੱਲ ਕੀਤੀ ਜਾਵੇ ਤਾਂ ਕਪਤਾਨ ਮੈਕੇਂਜ਼ੀ ਹਾਰਵੀ ਨੂੰ ਇਸ ਵੱਡੇ ਮੈਚ 'ਚ ਇੱਕ ਵਾਰ ਫਿਰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਉਨ੍ਹਾਂ ਨੇ ਇੰਗਲੈਂਡ ਵਿਰੁੱਧ ਖੇਡੇ ਗਏ ਆਖਰੀ ਗਰੁੱਪ ਮੈਚ 'ਚ 65 ਦੌੜਾਂ ਬਣਾਈਆਂ ਸਨ। ਜੈਕ ਫਰੈਸਰ ਮੈਕਗਰਗ ਨੇ ਵੈਸਟਇੰਡੀਜ਼ ਵਿਰੁੱਧ ਪਹਿਲੇ ਮੈਚ 'ਚ 84 ਦੌੜਾਂ ਬਣਾਈਆਂ ਸਨ। ਇਹ ਦੋਵੇਂ ਟੀਮ ਦੇ ਅਹਿਮ ਬੱਲੇਬਾਜ਼ ਹਨ। ਤਨਵੀਰ ਸੰਘਾ ਨੇ ਗੇਂਦਬਾਜ਼ੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਤਿੰਨ ਮੈਚਾਂ 'ਚ 10 ਵਿਕਟਾਂ ਲਈਆਂ ਹਨ। ਭਾਰਤੀ ਬੱਲੇਬਾਜ਼ਾਂ ਨੂੰ ਉਨ੍ਹਾਂ ਦੀ ਲੈੱਗ ਸਪਿਨ ਚੁਣੌਤੀ ਦੇ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC U19 World Cup India clash with Australia in quarter final