ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਰੱਖ਼ਤ 'ਤੇ ਚੜ੍ਹ ਕੇ ਫ਼ੋਨ ਕਰਨ ਨੂੰ ਮਜਬੂਰ ICC ਅੰਪਾਇਰ ਅਨਿਲ ਚੌਧਰੀ 

ਕ੍ਰਿਕਟ ਦੇ ਮੈਦਾਨ ਵਿੱਚ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਹੀ ਸ਼ਾਂਤ ਢੰਗ ਨਾਲ ਚੌਕੇ, ਛੱਕੇ ਅਤੇ ਆਊਟ ਦਾ ਇਸ਼ਾਰਾ ਕਰਦੇ ਵੇਖਿਆ ਹੋਵੇਗਾ ਪਰ ਆਈਸੀਸੀ ਪੈਨਲ ਦੇ ਅੰਪਾਇਰ ਅਨਿਲ ਚੌਧਰੀ ਦਾ ਕਦੇ ਦਰੱਖ਼ਤ ਉੱਤੇ ਜਾਂ ਕਦੇ ਛੱਤ ਉੱਤੇ ਚੜ੍ਹ ਕੇ ਮੋਬਾਈਲ ਲਹਿਰਾਉਂਦਿਆਂ ਦਾ ਨਵਾਂ ਰੂਪ ਨਿਸ਼ਚਿਤ ਤੌਰ ਉੱਤੇ ਚੌਕਾਉਣ ਵਾਲਾ ਹੋਵੇਗਾ।

 

ਭਾਰਤ ਦੇ ਚੋਟੀ ਦੇ ਕ੍ਰਿਕਟ ਅੰਪਾਇਰਾਂ ਵਿੱਚੋਂ ਇੱਕ ਚੌਧਰੀ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਦੇ ਦਿਨਾਂ ਵਿੱਚ ਆਪਣੇ ਪਿੰਡ ਵਿੱਚ ਰਹਿਣ ਲਈ ਮਜਬੂਰ ਹਨ, ਜਿਥੇ ਖ਼ਰਾਬ ਨੈੱਟਵਰਕ ਕਾਰਨ ਉਨ੍ਹਾਂ ਦਾ ਖੁੱਲ੍ਹੇ ਖੇਤਾਂ ਵਿੱਚ ‘ਗੁਗਲੀ’ ਅਤੇ ‘ਬਾਊਂਸਰ’ ਨਾਲ ਸਾਹਮਣਾ ਹੋ ਰਿਹਾ ਹੈ।


ਅਨਿਲ ਚੌਧਰੀ ਨੂੰ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਨਡੇ ਮੈਚਾਂ ਦੀ ਜ਼ਿੰਮੇਵਾਰੀ ਸੌਂਪੀ ਜਾਣੀ ਸੀ, ਪਰ ਸੀਰੀਜ਼ ਵਿਚਕਾਰ ਵਿੱਚ ਹੀ ਕੋਤ ਦਿੱਤੇ ਜਾਣ ਕਾਰਨ ਉਹ 16 ਮਾਰਚ ਨੂੰ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਆਪਣੇ ਪਿੰਡ ਡਾਂਗਰੋਲ ਆ ਗਏ ਸਨ। 

 

ਚੌਧਰੀ ਨੇ ਕਿਹਾ ਕਿ ਮੈਂ ਆਪਣੇ ਦੋਵੇਂ ਲੜਕਿਆਂ ਨਾਲ 16 ਮਾਰਚ ਨੂੰ ਪਿੰਡ ਆਇਆ ਸੀ। ਮੈਂ ਕਾਫ਼ੀ ਸਮੇਂ ਬਾਅਦ ਪਿੰਡ ਆਇਆ ਸੀ,ਇਸ ਲਈ ਮੈਂ ਇਥੇ ਇਕ ਹਫ਼ਤਾ ਬਿਤਾਉਣ ਦਾ ਫ਼ੈਸਲਾ ਕੀਤਾ ਪਰ ਇਸ ਤੋਂ ਬਾਅਦ ਲੌਕਡਾਊਨ ਹੋ ਗਿਆ ਅਤੇ ਮੈਂ ਪੂਰੀ ਤਰ੍ਹਾਂ ਇਸ ਦਾ ਪਾਲਣ ਕਰ ਰਿਹਾ ਹਾਂ, ਜਦਕਿ ਮੇਰੀ ਮਾਂ ਅਤੇ ਪਤਨੀ ਦਿੱਲੀ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC Umpire Anil Chaudhary climbs up trees in pursuit of mobile network