ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

U-19 World Cup : ਆਸਟ੍ਰੇਲੀਆ ਵਿਰੁੱਧ ਅੱਜ ਜਿੱਤ ਦੇ ਇਰਾਦੇ ਨਾਲ ਉੱਤਰੇਗੀ ਭਾਰਤੀ ਟੀਮ

ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ 'ਚ ਅੱਜ ਮੰਗਲਵਾਰ ਨੂੰ ਭਾਰਤ ਅਤੇ ਆਸਟ੍ਰੇਲੀਆ ਦੀਆਂ ਜੂਨੀਅਰ ਟੀਮਾਂ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਮੈਚ 'ਚ ਨਾ ਸਿਰਫ ਇਕ ਰੋਮਾਂਚਕ ਮੁਕਾਬਲੇ ਦੀ ਸੰਭਾਵਨਾ ਹੋਵੇਗੀ, ਸਗੋਂ ਕਲਾਈ ਸਪਿਨਰ ਰਵੀ ਬਿਸ਼ਨੋਈ ਅਤੇ ਤਨਵੀਰ ਸੰਘਾ ਵਿਚਾਲੇ ਇੱਕ ਦਿਲਚਸਪ ਲੜਾਈ ਵੀ ਵੇਖਣ ਨੂੰ ਮਿਲੇਗੀ। ਸਫੈਦ ਗੇਂਦ ਦੀ ਕ੍ਰਿਕਟ 'ਚ ਹਾਲ ਹੀ ਦੇ ਦਿਨਾਂ 'ਚ ਕਲਾਈ ਦੇ ਸਪਿਨਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਭਾਰਤ ਦੇ ਰਵੀ ਬਿਸ਼ਨੋਈ ਟੂਰਨਾਮੈਂਟ ਦੇ ਹੁਣ ਤਕ ਸਭ ਤੋਂ ਪ੍ਰਭਾਵਸ਼ਾਲੀ ਗੇਂਦਬਾਜ਼ ਸਾਬਤ ਹੋਏ ਹਨ।
 

ਰਵੀ ਬਿਸ਼ਨੋਈ ਨੇ ਹੁਣ ਤੱਕ 3 ਮੈਚਾਂ 'ਚ 10 ਵਿਕਟਾਂ ਲਈਆਂ ਹਨ। ਇਸ 'ਚ ਨਿTਜ਼ੀਲੈਂਡ ਵਿਰੁੱਧ 30 ਦੌੜਾਂ ਦੇ ਕੇ 4 ਵਿਕਟਾਂ ਲੈਣ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਸ਼ਾਮਿਲ ਹੈ। ਇਸ ਨਾਲ ਬਿਸ਼ਨੋਈ ਨੇ ਸਾਬਤ ਕੀਤਾ ਹੈ ਕਿ ਕਿੰਗਜ਼ ਇਲੈਵਨ ਪੰਜਾਬ ਨੇ ਆਈਪੀਐਲ ਦੀ ਨਿਲਾਮੀ ਦੌਰਾਨ ਉਨ੍ਹਾਂ ਉੱਤੇ 2 ਕਰੋੜ ਰੁਪਏ ਕਿਉਂ ਖਰਚ ਕੀਤੇ ਸਨ।
 

ਗਰੁੱਪ-ਏ 'ਚ ਅਜੇਤੂ ਹੋਣ ਕਾਰਨ ਭਾਰਤ ਆਖਰੀ-8 'ਚ ਦਾਖਲ ਹੋਇਆ ਹੈ। ਸੈਨਵੇਸ ਪਾਰਕ ਵਿਖੇ ਹੋਣ ਵਾਲੇ ਮੈਚ 'ਚ ਇੱਕ ਗੱਲ ਤੈਅ ਹੈ ਕਿ ਖਿਤਾਬ ਦੀ ਦਾਅਵੇਦਾਰ ਦੋ ਟੀਮਾਂ 'ਚੋਂ ਇੱਕ ਟੀਮ ਅੱਜ ਵਿਸ਼ਵ ਕੱਪ ਦੀ ਦੌੜ 'ਚੋਂ ਬਾਹਰ ਹੋ ਜਾਵੇਗੀ। ਭਾਰਤ ਨੇ ਸਭ ਤੋਂ ਵੱਧ 4 ਵਾਰ ਅੰਡਰ-19 ਵਿਸ਼ਵ ਕੱਪ ਖਿਤਾਬ ਜਿੱਤਿਆ ਹੈ।

 


 

ਆਸਟ੍ਰੇਲੀਆ ਗਰੁੱਪ-ਏ 'ਚ ਦੂਜੇ ਨੰਬਰ 'ਤੇ ਰਹਿੰਦੇ ਹੋਏ ਕੁਆਰਟਰ ਫਾਈਨਲ 'ਚ ਪਹੁੰਚਿਆ ਹੈ। ਉਸ ਨੂੰ ਇੱਕ ਮੈਚ 'ਚ ਹਾਰ ਮਿਲੀ ਸੀ, ਜਦਕਿ ਭਾਰਤੀ ਟੀਮ ਅਜੇਤੂ ਰਹੀ ਹੈ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਸ਼ਾਨਦਾਰ ਫਾਰਮ 'ਚ ਹੈ ਅਤੇ ਟੀਮ ਦੀ ਬੱਲੇਬਾਜ਼ੀ ਦਾ ਜ਼ਿੰਮਾ ਉਸ ਨੇ ਆਪਣੇ ਮੋਢਿਆਂ 'ਤੇ ਲਿਆ ਹੋਇਆ ਹੈ। ਦਿਵਯਾਂਸ਼ ਅਤੇ ਕਪਤਾਨ ਪ੍ਰਿਯਮ ਗਰਗ ਵੱਲੋਂ ਉਸ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਵਿਕਟਕੀਪਰ-ਬੱਲੇਬਾਜ਼ ਧਰੁੱਵ ਜੁਰੇਲ ਨੇ ਹੇਠਲੇ ਕ੍ਰਮ 'ਚ ਟੀਮ ਨੂੰ ਚੰਗੀ ਤਰ੍ਹਾਂ ਸੰਭਾਲਣ ਦਾ ਕੰਮ ਕੀਤਾ ਹੈ।
 

ਜੇ ਆਸਟ੍ਰੇਲੀਆ ਦੀ ਗੱਲ ਕੀਤੀ ਜਾਵੇ ਤਾਂ ਕਪਤਾਨ ਮੈਕੇਂਜ਼ੀ ਹਾਰਵੀ ਨੂੰ ਇਸ ਵੱਡੇ ਮੈਚ 'ਚ ਇੱਕ ਵਾਰ ਫਿਰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਉਨ੍ਹਾਂ ਨੇ ਇੰਗਲੈਂਡ ਵਿਰੁੱਧ ਖੇਡੇ ਗਏ ਆਖਰੀ ਗਰੁੱਪ ਮੈਚ 'ਚ 65 ਦੌੜਾਂ ਬਣਾਈਆਂ ਸਨ। ਜੈਕ ਫਰੈਸਰ ਮੈਕਗਰਗ ਨੇ ਵੈਸਟਇੰਡੀਜ਼ ਵਿਰੁੱਧ ਪਹਿਲੇ ਮੈਚ 'ਚ 84 ਦੌੜਾਂ ਬਣਾਈਆਂ ਸਨ। ਇਹ ਦੋਵੇਂ ਟੀਮ ਦੇ ਅਹਿਮ ਬੱਲੇਬਾਜ਼ ਹਨ। ਤਨਵੀਰ ਸੰਘਾ ਨੇ ਗੇਂਦਬਾਜ਼ੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
 

ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਦੱਖਣ ਅਫਰੀਕਾ ਦੇ ਪੋਚੇਫਸਟ੍ਰਮ ਵਿਖੇ ਸੈਨਵੇਸ ਪਾਰਕ ਸਟੇਡੀਅਮ 'ਚ ਸ਼ੁਰੂ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC Under 19 World Cup 2020 India vs Australia match today