ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੱਖਣੀ ਅਫ਼ਰੀਕਾ ਨੂੰ ਹਰਾ ਕੇ ਆਸਟ੍ਰੇਲੀਆ ਫਾਈਨਲ 'ਚ, ਭਾਰਤ ਨਾਲ ਹੋਵੇਗੀ ਖ਼ਿਤਾਬ ਜੰਗ

ਆਈਸੀਸੀ ਮਹਿਲਾ ਟੀ -20 ਵਰਲਡ ਕੱਪ 2020 ਦਾ ਦੂਜਾ ਸੈਮੀਫਾਈਨਲ ਮੈਚ ਮੇਜ਼ਬਾਨ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਸਿਡਨੀ ਕ੍ਰਿਕਟ ਮੈਦਾਨ ਵਿੱਚ ਖੇਡਿਆ ਗਿਆ।ਮੈਚ ਵਿੱਚ ਆਸਟਰੇਲੀਆ ਨੇ ਡਕਵਰਥ-ਲੂਯਿਸ ਦੇ ਨਿਯਮ ਦੇ ਆਧਾਰ ਉੱਤੇ ਦੱਖਣੀ ਅਫਰੀਕਾ ਨੂੰ 5 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਜਿੱਥੇ ਉਸ ਨੂੰ ਭਾਰਤ ਨਾਲ ਸਾਹਮਣਾ ਕਰਨਾ ਪਵੇਗਾ।

 

 

ਇਸ ਮੈਚ ਵਿੱਚ ਆਸਟਰੇਲੀਆਈ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅਫਰੀਕਾ ਨੂੰ 135 ਦੌੜਾਂ ਦਾ ਟੀਚਾ ਦਿੱਤਾ। ਮੀਂਹ ਕਾਰਨ ਟੀਚਾ ਮੁੜ ਰੱਖਿਆ ਗਿਆ ਅਤੇ ਇਸ ਤਰ੍ਹਾਂ ਦੱਖਣੀ ਅਫ਼ਰੀਕਾ ਨੂੰ ਜਿੱਤ ਲਈ 13 ਓਵਰਾਂ ਵਿੱਚ 98 ਦੌੜਾਂ ਬਣਾਉਣੀਆਂ ਸਨ, ਪਰ ਪ੍ਰੋਟੀਆਸ ਨੇ 13 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 92 ਦੌੜਾਂ ਬਣਾਈਆਂ।

 

ਇਸ ਮੈਚ ਵਿੱਚ ਦੱਖਣੀ ਅਫਰੀਕਾ ਦੀ ਟੀਮ ਦੇ ਕਪਤਾਨ ਡੈਨ ਵੈਨ ਨਿਕੇਰਕ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਕੰਗਾਰੂ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ 134 ਦੌੜਾਂ ਬਣਾਈਆਂ। ਮੇਗ ਲੈਨਿੰਗ ਨੇ ਮੇਜ਼ਬਾਨ ਆਸਟਰੇਲੀਆ ਦੀ ਟੀਮ ਵੱਲੋਂ ਸਭ ਤੋਂ ਵੱਧ 49 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਬੈਥ ਮੂਨੀ 28 ਦੌੜਾਂ 'ਤੇ ਆਊਟ ਹੋ ਗਈ। ਨਦੀਨ ਡਿਕਲਰਕ ਨੇ 3 ਵਿਕਟਾਂ ਲਈਆਂ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC Womens T20 World Cup 2020 2nd Semifinal South Africa Women vs Australia Women at Sydney Cricket Ground live cricket