ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CWC 2019: ਅਫ਼ਗ਼ਾਨਿਸਤਾਨ ਲਈ ਬੁਰੀ ਖ਼ਬਰ, ਵਿਕਟਕੀਪਰ ਸ਼ਹਿਜਾਦ ਹੋਏ ਬਾਹਰ

ਅਫ਼ਗ਼ਾਨਿਸਤਾਨ ਦੇ ਸਲਾਮੀ ਬੱਲੇਬਾਜ਼ ਅਤੇ ਵਿਕਟਕੀਪਰ ਮੁਹੰਮਦ ਸ਼ਹਿਜਾਦ ਨੂੰ ਗੋਡੇ ਵਿੱਚ ਸੱਟ ਲੱਗਣ ਕਾਰਨ ਆਈਸੀਸੀ ਵਿਸ਼ਵ ਕੱਪ (ICC World Cup 2019) ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੇ ਥਾਂ 'ਤੇ ਇਕਰਾਮ ਅਲੀ ਖਿਲ ਨੂੰ ਬੁਲਾਇਆ ਗਿਆ। ਇਕਰਾਮ ਦੇ ਨਾਮ ਨੂੰ ਟੂਰਨਾਮੈਂਟ ਦੀ ਤਕਨੀਕੀ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਹੈ। 

 

ਆਈਸੀਸੀ ਨੇ ਬਿਆਨ ਵਿੱਚ ਕਿਹਾ ਕਿ ਆਈਸੀਸੀ ਨੇ ਟੂਰਨਾਮੈਂਟ ਦੇ ਬਾਕੀ ਬਚੇ ਮੈਚਾਂ ਲਈ ਮੁਹੰਮਦ ਸ਼ਹਿਜਾਦ ਦੀ ਥਾਂ ਇਕਰਾਮ ਅਲੀ ਖਿਲ ਨੂੰ ਅਫ਼ਗ਼ਾਨਿਸਤਾਨ ਦੀ ਟੀਮ ਵਿੱਚ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਕਟਕੀਪਰ ਸ਼ਹਿਜਾਦ ਦੇ ਗੋਡੇ ਵਿੱਚ ਸੱਟ ਲੱਗ ਗਈ ਹੈ ਅਤੇ ਉਹ ਪ੍ਰਤੀਯੋਗਤਾ ਅੱਗੇ ਨਹੀਂ ਖੇਡ ਸਕੇਗਾ।


ਸ਼ਹਿਜਾਦ  ਪਾਕਿਸਤਾਨ ਵਿਰੁੱਧ ਅਭਿਆਸ ਮੈਚ ਵਿੱਚ ਇਸੇ ਸੱਟ ਕਾਰਨ ਰਿਟਾਇਰਡ ਹੋ ਗਏ ਸਨ। ਉਨ੍ਹਾਂ ਨੇ ਹਾਲਾਂਕਿ ਆਸਟ੍ਰੇਲੀਆ ਅਤੇ ਸ਼੍ਰੀਲੰਕਾ ਖ਼ਿਲਾਫ਼ ਮੈਚ ਖੇਡੇ ਸਨ। ਆਸਟ੍ਰੇਲੀਆ ਵਿਰੁੱਧ ਉਹ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ ਅਤੇ ਸ਼੍ਰੀਲੰਕਾ ਵਿਰੁੱਧ ਉਨ੍ਹਾਂ ਨੇ ਸਿਰਫ਼ ਸੱਤ ਦੌੜਾਂ ਹੀ ਬਣਾਈਆਂ ਸਨ। 

 

2015 ਵਿਸ਼ਵ ਕੱਪ ਤੋਂ ਬਾਅਦ ਸ਼ਹਿਜਾਦ ਅਫ਼ਗ਼ਾਨਿਸਤਾਨ ਲਈ ਇੱਕ ਰੋਜ਼ਾ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਵਿੱਚ ਦੂਜਾ ਸਥਾਨ ਉੱਤੇ ਹਨ। ਉਨ੍ਹਾਂ ਨੇ 55 ਪਾਰੀਆਂ ਵਿੱਚ 1,843 ਦੌੜਾਂ ਬਣਾਈਆਂ ਹਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC World Cup 2019 Afghanistan Mohammad Shahzad ruled out replaced by 18 year old Ikram Ali Khil